ਗੂਗਲ ਦੇਣ ਵਾਲਾ ਹੈ ਵੱਡਾ ਫੀਚਰ, ਵੈੱਬਕੈਮ ਦੀ ਤਰ੍ਹਾਂ ਹੋ ਸਕੇਗਾ ਐਂਡਰਾਇਡ ਫੋਨ ਦਾ ਇਸਤੇਮਾਲ
Saturday, Feb 04, 2023 - 01:59 PM (IST)

ਗੈਜੇਟ ਡੈਸਕ– ਆਪਣੇ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਨਾਲ ਗੂਗਲ ਹਰ ਸਾਲ ਕੁਝ ਨਵੇਂ ਅਤੇ ਸਪੈਸ਼ਲ ਫੀਚਰ ਜਾਰੀ ਕਰਦਾ ਹੈ। ਪਿਛਲੇ ਸਾਲ ਗੂਗਲ ਨੇ ਐਂਡਰਾਇਡ 13 ਨੂੰ ਪੇਸ਼ ਕੀਤਾ ਸੀ ਜਿਸ ਵਿਚ ਕਈ ਸਕਿਓਰਿਟੀ ਫੀਚਰਜ਼ ਦਿੱਤੇ ਗਏ ਹਨ ਅਤੇ ਹੁਣ ਗੂਗਲ ਨੇ ਐਂਡਰਾਇਡ 14 ਲਈ ਵੱਡੀ ਤਿਆਰੀ ਕੀਤੀ ਹੈ। ਖਬਰ ਹੈ ਕਿ ਐਂਡਰਾਇਡ 14 ਦੇ ਆਉਣ ਤੋਂ ਬਾਅਦ ਐਂਡਰਾਇਡ ਫੋਨ ਦਾ ਇਸਤੇਮਾਲ ਇਕ ਵੈੱਬਕੈਮ ਦੀ ਤਰ੍ਹਾਂ ਹੋ ਸਕੇਗਾ।
ਇਸ ਫੀਚਰ ਦਾ ਮਤਲਬ ਇਹ ਹੋਇਆ ਕਿ ਯੂਜ਼ਰਜ਼ ਆਪਣੇ ਐਂਡਰਾਇਡ 14 ਵਾਲੇ ਐਂਡਰਾਇਡ ਫੋਨ ’ਚ ਯੂ.ਐੱਸ.ਬੀ. ਰਾਹੀਂ ਐਕਸਟਰਨਲ ਵੈੱਬਕੈਮ ਦਾ ਇਸਤੇਮਾਲ ਕਰ ਸਕਣਗੇ। ਅਜਿਹੇ ’ਚ ਵੀਡੀਓ ਕਾਲ ਦੀ ਕੁਆਲਿਟੀ ਬਿਹਤਰ ਹੋ ਜਾਵੇਗੀ। ਇਹ ਫੀਚਰ ਐਂਡਰਾਇਡ ਫੋਨ ਅਤੇ ਟੈਬ ਦੋਵਾਂ ਲਈ ਹੋਵੇਗਾ, ਹਾਲਾਂਕਿ ਇਹ ਸੁਵਿਧਾ ਪਹਿਲਾਂ ਤੋਂ ਹੀ ਕਈ ਸਾਰੇ ਥਰਡ ਪਾਰਟੀ ਐਪਸ ਦੇ ਰਹੇ ਹਨ ਪਰ ਹੁਣਗੂਗਲ ਵੀ ਇਸ ਵਿਚ ਐਂਟਰੀ ਦੀ ਤਿਆਰੀ ਕਰ ਰਿਹਾ ਹੈ।
ਐਂਡਰਾਇਡ ਐਕਟਰਨਲ ਮਿਸ਼ਾਲ ਰਹਿਮਾਨ ਨੇ ਹਾਲ ਹੀ ’ਚ AOSP Gerrit ਨੂੰ ਸਬਮਿਟ ਕੀਤੇ ਗਏ ਕੋਡ ਨੂੰ ਦੇਖਿਆ ਹੈ। ਇਨ੍ਹਾਂ ਕੋਡ ਤੋਂ ਹੀ ਇਸ ਗੱਲ ਦਾ ਸੰਕੇਤ ਮਿਲਿਆ ਹੈ ਕਿ ਗੂਗਲ ਮੋਬਾਇਲ ਡਿਵਾਈਸ ਨੂੰ ਪੀ.ਸੀ., ਮੈਕ ਜਾਂ ਕ੍ਰੋਮਬੁੱਕ ਲਈ ਵੈੱਬਕੈਮ ਦੇ ਰੂਪ ’ਚ ਕੰਮ ਕਰਨ ’ਤੇ ਕੰਮ ਕਰ ਰਿਹਾ ਹੈ। ਰਹਿਮਾਨ ਨੇ ਇਸ ਫੀਚਰ ਨੂੰ ਲੈ ਕੇ ਇਕ ਟਵੀਟ ਵੀ ਕੀਤਾ ਹੈ।
ਐਂਡਰਾਇਡ 14 ’ਚ ਆਉਣ ਵਾਲੇ ਇਸ ਫੀਚਰ ਨੂੰ "DeviceAsWebcam" ਕਿਹਾ ਜਾਵੇਗਾ, ਹਾਲਾਂਕਿ ਗੂਗਲ ਵੱਲੋਂ ਇਸ ਫੀਚਰ ਨੂੰ ਲੈ ਕੇ ਕੋਈ ਪੁਸ਼ਟੀ ਅਜੇ ਤਕ ਨਹੀਂ ਕੀਤੀ ਗਈ। ਐਪਲ ਆਪਣੇ ਯੂਜ਼ਰਜ਼ ਨੂੰ ਇਹ ਸੁਵਿਧਾ ਪਹਿਲਾਂ ਹੀ ਦੇ ਰਹੀ ਹੈ। ਮੈਕਬੁੱਕ ਯੂਜ਼ਰਜ਼ ਆਪਣੇ ਆਈਫੋਨ ਦਾ ਇਸਤੇਮਾਲ ਵੈੱਬਕੈਮ ਦੇ ਤੌਰ ’ਤੇ ਕਰ ਸਕਦੇ ਹਨ। ਰਹਿਮਾਨ ਨੇ ਆਪਣੇ ਟਵੀਟ ’ਚ ਕਿਹਾ ਹੈ ਕਿ ਸਿਸਟਮ ਪ੍ਰੋਪਰਟੀ ’ਚ ro.usb.uvc.enabled ਕੋਡ ਐਂਡਰਾਇਡ ਡਿਵਾਈਸ ’ਚ UVC ਗੈਜੇਟ ਨੂੰ ਇਸੇਤਮਾਲ ਕਰਨ ਦੀ ਸੁਵਿਧਾ ਦੇਵੇਗਾ। ਇਸ ਕੋਡ ਦੀ ਜਾਣਕਾਰੀ ਸਿਰਫ ਸਿਸਟਮ ਐਪਸ ਨੂੰ ਹੀ ਹੋਵੇਗੀ।