ਲਾਂਚ ਹੋਇਆ ਐਂਡਰਾਇਡ 12 ਦਾ ਚੌਥਾ ਬੀਟਾ ਵਰਜ਼ਨ, ਐਪ ਸਰਚ ਦੀ ਸੁਵਿਧਾ ਨਾਲ ਮਿਲੇਗਾ ਗੇਮ ਮੋਡ
Thursday, Aug 12, 2021 - 12:58 PM (IST)

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਗੂਗਲ ਨੇ ਲੇਟੈਸਟ ਆਪਰੇਟਿੰਗ ਸਿਸਟਮ ਐਂਡਰਾਇਡ 12 ਦਾ ਚੌਥਾ ਬੀਟਾ ਵਰਜ਼ਨ ਲਾਂਚ ਕਰ ਦਿੱਤਾ ਹੈ। ਨਵੇਂ ਬੀਟਾ ਅਪਡੇਟ ’ਚ ਕਾਲ ਅਤੇ ਮੈਸੇਜ ਲਈ ਨੋਟੀਫਿਕੇਸ਼ਨ ਨੂੰ ਰੀਡਿਜ਼ਾਇਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਪਡੇਟ ’ਚ ਐਪ ਸਰਚ ਅਤੇ ਗੇਮ ਮੋਡ ਦਿੱਤਾ ਗਿਆ ਹੈ। ਗੇਮ ਮੋਡ ਡਿਵਾਈਸ ਦੀ ਬੈਟਰੀ ਅਤੇ ਪ੍ਰੋਸੈਸਰ ਦੀ ਸਮਰੱਥਾ ਨੂੰ ਕਾਨਫਿਗਰ ਕਰਕੇ ਗੇਮ ਪਲੇਅ ਨੂੰ ਆਪਟਿਮਾਈਜ਼ ਕਰਦਾ ਹੈ।
ਗੂਗਲ ਮੁਤਾਬਕ, ਐਂਡਰਾਇਡ 12 ਦਾ ਐਪ ਸਰਚ, ਇਕ ਹਾਈ-ਪਰਫਾਰਮੈਂਸ ਆਨ-ਡਿਵਾਈਸ ਸਰਚ ਇੰਜਣ ਹੈ। ਇਹ ਆਪਣੀ ਸਰਚ ਸਮਰੱਥਾ ਰਾਹੀਂ ਮੋਬਾਇਲ ਐਪ ਨੂੰ ਡਾਟਾ ਰੀਡ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਸ ਤੋਂ ਇਲਾਵਾ ਇਹ ਫੀਚਰ ਮਲਟੀ-ਲੈਂਗਵੇਜ ਅਤੇ ਪ੍ਰਾਸੰਗਿਕਤਾ ਰੈਂਕਿੰਗ ਨੂੰ ਸਪੋਰਟ ਕਰਦਾ ਹੈ।
ਐਂਡਰਾਇਡ 12 ’ਚ ਯੂਜ਼ਰਸ ਨੂੰ ਨਿਊ ਐਪ ਲਾਂਚ ਐਨੀਮੇਸ਼ਨ ਦਾ ਸਪੋਰਟ ਮਿਲੇਗਾ। ਇਸ ਤਹਿਤ ਯੂਜ਼ਰਸ ਨੂੰ ਨਵੇਂ ਐਪ ਦੇ ਡਾਊਨਲੋਡ ਹੋਣ ’ਤੇ ਐਪ ਦਾ ਆਈਕਨ ਵਿਖਾਈ ਦੇਵੇਗਾ। ਇਸ ਦੇ ਨਾਲ ਹੀ ਕਾਲ ਅਤੇ ਮੈਸੇਜ ਲਈ ਨਵਾਂ ਨੋਟੀਫਿਕੇਸ਼ਨ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਗੂਗਲ ਨੇ ਮਈ ਮਹੀਨੇ ਚ ਐਂਡਰਾਇਡ 12 ਆਪਰੇਟਿੰਗ ਸਿਸਟਮ ਨੂੰ ਲਾਂਚ ਕੀਤਾ ਸੀ। ਇਸ ਆਪਰੇਟਿੰਗ ਸਿਸਟਮ ’ਚ ਕਈ ਖਾਸ ਫੀਚਰ ਦਿੱਤੇ ਗਏ ਹਨ। ਇਨ੍ਹਾਂ ’ਚੋਂ ਇਕ ਮਲਟੀ ਡਿਵਾਈਸ ਫੀਚਰ ਹੈ। ਇਸ ਫਚਰ ਦੀ ਗੱਲ ਕਰੀਏ ਤਾਂ ਇਹ IoT ਡਿਵਾਈਸ ਨੂੰ ਕਨੈਕਟ ਕਰਨ ’ਚ ਸਮਰੱਥ ਹੈ। ਯੂਜ਼ਰਸ ਐਂਡਰਾਇਡ ਆਟੋ ਅਤੇ ਡਿਜੀਟਲ ਕਾਰ ਕੀਅ ਰਾਹੀਂ ਫੋਨ ਨਾਲ ਆਪਣੀ ਕਾਰ ਨੂੰ ਕਨੈਕਟ ਕਰ ਸਕਣਗੇ ਅਤੇ ਐੱਨ.ਐੱਫ.ਸੀ. ਰਾਹੀਂ ਅਨਲਾਕ ਕਰ ਸਕਣਗੇ।
ਇਨ੍ਹਾਂ ਸਮਾਰਟਫੋਨਾਂ ਨੂੰ ਮਿਲੇਗਾ ਐਂਡਰਾਇਡ 12 ਬੀਟਾ ਅਪਡੇਟ
- Asus ZenFone 8
- OnePlus 9
- OnePlus 9 Pro
- Oppo Find X3 Pro
- TCL 20 Pro 5G
- Tecno Camon 17
- iQoo 7 Legend
- Mi 11
- Mi 11 Ultra
- Mi 11i
- Mi 11X Pro
- Realme GT
ਪਿਕਸਲ ਸੀਰੀਜ਼ ਦੇ ਇਨ੍ਹਾਂ ਡਿਵਾਈਸਿਜ਼ ਨੂੰ ਮਿਲੇਗਾ ਐਂਡਰਾਇਡ 12 ਬੀਟਾ ਅਪਡੇਟ
Google Pixel 3
Google Pixel 3 XL
Google Pixel 3A
Google Pixel 3A XL
Google Pixel 4
Google Pixel 4 XL
Google Pixel 4A
Google Pixel 4A 5G