ਪੁਰਾਤਨ ਸਮੁੰਦਰ ਦੇ ਤਾਪਮਾਨ ਨਾਲ ਦਰਸਾਈ ਗਈ ਸੰਸਾਰਿਕ ਜਲਵਾਯੂ
Thursday, Jan 21, 2016 - 10:35 AM (IST)

ਜਲੰਧਰ : ਧਰਤੀ ''ਤੇ ਗਰਮ ਇਲਾਕੇ ਤੇ ਨਾਨ-ਟ੍ਰਾਪੀਕਲ ਇਲਾਕਿਆਂ ਦੇ ਨੇੜੇ ਸਮੁੰਦਰ ਦੇ ਤਾਪਮਾਨ ਦੀ ਢਲਾਨ ਪੂਰੀ ਧਰਤੀ ਦੇ ਵਾਤਾਵਰਣ ਲਈ ਇਕ ਇੰਜਣ ਦਾ ਕੰਮ ਕਰਦੀ ਹੈ। ਇਹ ਤਾਪਮਾਨ ਦੀ ਢਲਾਨ ਗਲੋਬਲ ਐਟਮੋਸਫੇਅਰ ਦੇ ਚੱਕਰ ਦੇ ਨਾਲ-ਨਾਲ ਧਰਤੀ ''ਤੇ ਪਾਣੀ ਦੇ ਭਾਫ ਬਣਨ ਨੂੰ ਵੀ ਕੰਟਰੋਲ ਕਰਦੀ ਹੈ। ਇਕ ਅਧਿਐਨ ਮੁਤਾਬਕ ਖੋਜਕਾਰਾਂ ਨੇ 4 ਤੋਂ 5 ਮਿਲੀਅਨ ਸਾਲ ਪਹਿਲਾਂ ਜਲਵਾਯੂ ਦੇ ਬਦਲਾਅ ਨੂੰ ਦਿਖਾਇਆ ਹੈ। ਇਸ ''ਚ ਉੱਤਰ ਅਤੇ ਦੱਖਣ ''ਚ ਭੂ-ਮੱਧ ਰੇਖਾ ''ਚ ਮੱਧ-ਅਕਸ਼ਾਂਸ਼ ਖੇਤਰ ''ਚ ਹੋਏ ਵਿਕਾਸ ਨੂੰ ਦਿਖਾਇਆ ਹੈ। ਇਸ ਨੂੰ ਸ਼ੁਰੂਆਤੀ ਪਲਾਇਓਸੀਨ ਯੁੱਗ ਕਿਹਾ ਗਿਆ ਹੈ।
ਖੋਜਕਾਰਾਂ ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਪਲਾਇਓਸੀਨ ਯੁੱਗ ''ਚ ਜੋ ਵਾਤਾਵਰਣ ''ਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਸੀ, ਉਹ ਅੱਜ ਦੇ ਸਮੇਂ ਮੁਤਾਬਕ ਹੈ ਪਰ ਉਸ ਸਮੇਂ ਸਬ-ਟ੍ਰਾਪਿਕ ਇਲਾਕਿਆਂ ਤੋਂ ਲੈ ਕੇ ਆਕਰਟਿਕ ਤਕ ਸਮੁੰਦਰ ਦਾ ਤਾਪਮਾਨ ਮੌਜੂਦਾ ਸਮੇਂ ਦੇ ਮੁਕਾਬਲੇ ਕਾਫੀ ਜ਼ਿਆਦਾ ਸੀ। ਜੇ ਇਸ ਨੂੰ ਇਕ ਉਦਾਹਰਣ ਦੇ ਤੌਰ ''ਤੇ ਲਈਏ ਤਾਂ ਉਸ ਸਮੇਂ ਵੀ ਉਪ ਨਾਂ ਅਲ ਨੀਨੋ, ਜੋ ਕਿ ਹਜ਼ਾਰਾਂ ਸਾਲਾਂ ਤੋਂ ਕਾਇਮ ਹੈ, ਉਸ ਸਮੇਂ ਵੀ ਹੋ ਰਿਹਾ ਸੀ। ਤੁਹਾਨੂੰ ਇਹ ਦੱਸ ਦੇਈਏ ਕਿ ਅਲ ਨੀਨੋ ਨੂੰ 16ਵੀਂ ਸਦੀ ''ਚ ਖੋਜਿਆ ਗਿਆ ਸੀ, ਜੋ ਕਿ ਹਵਾਵਾਂ ਦੀ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ''ਚ ਟ੍ਰੇਡ ਹਵਾਵਾਂ ਪੈਸੇਫਿਕ ਓਸ਼ਨ ਵੱਲ ਹੌਲੀ ਰਫਤਾਰ ਨਾਲ ਵਧਦੀਆਂ ਹਨ ਤੇ ਪੂਰੀ ਧਰਤੀ ''ਤੇ ਇਸ ਦਾ ਪ੍ਰਭਾਵ ਹੜ੍ਹ, ਤੂਫਾਨ ਆਦਿ ਵਰਗੀਆਂ ਮੌਸਮ ਨਾਲ ਸੰਬੰਧਤ ਘਟਨਾਵਾਂ ਨਾਲ ਦੇਖਿਆ ਜਾ ਸਕਦਾ ਹੈ।
ਯੇਲ ਯੂਨੀਵਰਸਿਟੀ ਦੇ ਭੂਗੋਲ ਦੇ ਪ੍ਰੋਫੈਸਰ ਏਲੈਕਸੀ ਫੈਡਰੋਫ ਨੇ ਕਿਹਾ ਕਿ ਸਾਡੇ ਲਈ ਇਹ ਸਭ ਤੋਂ ਵੱਡੀ ਸਮੱਸਿਆ ਸੀ ਕਿ ਪਲਾਇਓਸੀਨ ਯੁੱਗ ਦੀ ਗਰਮੀ ਦੀ ਕਿਸ ਤਰ੍ਹਾਂ ਵਿਆਖਿਆ ਕੀਤੀ ਜਾਵੇ। ਇਸੇ ਤਹਿਤ ਖੋਜਕਾਰਾਂ ਨੇ ਮੱਧ-ਅਕਸ਼ਾਂਸ਼ ਤੇ ਦੱਖਣ ਪ੍ਰਸ਼ਾਂਤ ਸਾਗਰ ''ਚ ਪਤਾ ਲਗਾਇਆ ਸੀ ਪਰ ਇਹ ਕੋਈ ਲੰਬੇ ਸਮੇਂ ਲਈ ਰਿਕਾਰਡ ਕੀਤਾ ਗਿਆ ਤਾਪਮਾਨ ਨਹੀਂ ਸੀ। ਇਕੱਠੇ ਕੀਤੇ ਨਵੇਂ ਰਿਕਾਰਡ ਦੇ ਮੁਤਾਬਕ ਪਲਾਇਓਸੀਨ ਯੁੱਗ ''ਚ ਪਾਣੀ ਦੇ ਤਾਪਮਾਨ ਤੇ ਮੌਜੂਦਾ ਸਮੇਂ ਦੇ ਤਾਪਮਾਨ ''ਚ ਸਿਰਫ 5 ਡਿਗਰੀ ਸੈਲਸੀਅਸ ਦਾ ਹੀ ਫਰਕ ਹੈ।
ਪਹਿਲਾਂ ਇਹ ਤਰਕ ਦਿੱਤਾ ਗਿਆ ਸੀ ਕਿ ਪਲਾਇਓਸੀਨ ਯੁੱਗ ''ਚ ਤਾਪਮਾਨ ਵਿਚ ਬਦਲਾਅ ਕਾਫੀ ਕਮਜ਼ੋਰ ਸੀ ਤੇ ਹੁਣ ਇਹ ਦਰਸਾਇਆ ਜਾ ਰਿਹਾ ਹੈ ਕਿ ਸਮੁੰਦਰ ''ਚ ਤਾਪਮਾਨ ਦਾ ਬਦਲਾਅ ਭੂ-ਮੱਧ ਰੇਖਾ ਤੋਂ ਲੈ ਕੇ ਮੱਧ-ਅਕਸ਼ਾਂਸ਼ ਖੇਤਰ ਤਕ ਬਹੁਤ ਹੀ ਘੱਟ ਸੀ।