Amkette ਨੇ ਭਾਰਤ ''ਚ ਲਾਂਚ ਕੀਤੀ ਈਵੋ ਗੇਮਪੈਡ ਪ੍ਰੋ

Saturday, Jan 21, 2017 - 03:27 PM (IST)

Amkette ਨੇ ਭਾਰਤ ''ਚ ਲਾਂਚ ਕੀਤੀ ਈਵੋ ਗੇਮਪੈਡ ਪ੍ਰੋ
ਜਲੰਧਰ- ਇਲੈਕਟ੍ਰਾਨਿਕਸ ਨਿਰਮਾਤਾ Amkette ਨੇ ਈਵੋ ਗੇਮਪੈਡ ਪ੍ਰੋ ਲਾਂਚ ਕੀਤੀ ਹੈ, ਜੋ ਤੁਹਾਡੇ ਗੇਮਿੰਗ ਦੇ ਐਕਸਪੀਰੀਐਂਸ ਨੂੰ ਹੋਰ ਵੀ ਬਿਹਤਰ ਬਣਾ ਦੇਵੇਗੀ। ਇਸ ਗੇਮ ਪੈਡ ਦੀ ਕੀਮਤ 2,599 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਰਿਟੇਲ ਆਊਟਲੈਟਸ ''ਤੇ ਉਪਲੱਬਧ ਕੀਤਾ ਜਾਵੇਗਾ। ਫੀਚਰਸ ਦੀ ਗੱਲ ਕਰੀਏ ਤਾਂ ਈਵੋ ਗੇਮ ਪੈਡ ਪ੍ਰੋ ਐਂਡਰਾਇਡ ਸਮਾਰਟਫੋਨ ਜਾਂ ਬਲੂਟੁਥ ਦੇ ਮਾਧਿਅਮ ਰਾਹੀ ਟੈਬਲੇਟ ਨਾਲ ਜੋੜਿਆ ਜਾ ਸਕਦਾ ਹੈ। OTG ਸਪੋਰਟ ਐਂਡਰਾਇਡ ਨਾਲ ਕੰਮ ਕਰਨ ਵਾਲੇ ਇਸ ਗੇਮਪੈਡ ਲਈ ਪਲੇ ਸਟੋਰਮ''ਤੇ 450 ਤੋਂ ਵੀ ਜ਼ਿਆਦਾ ਗੇਮਸ ਉਪਲੱਬਧ ਹਨ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਗੇਮ ਪੈਡ ''ਚ ਕਵਾਡ-ਕੋਰ ਪ੍ਰੋਸੈਸਰ ''ਚ ਮਾਲੀ 450 GPUਦਿੱਤਾ ਗਿਆ ਹੈ, ਜੋ ਗੇਮਸ ਨੂੰ ਪ੍ਰਸੇਸ ਕਰਨ ''ਚ ਮਦਦ ਕਰਦਾ ਹੈ। 1GBRAM ਨਾਲ ਇਸ ''ਚ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਨਾਲ 128 ਜੀਬੀ ਤੱਕ ਗੇਮਪੈਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ''ਚ ਬਲੂਟੁਥ V4.0,4 USB ਸਪੋਰਟ, ਵਾਈ-ਫਾਈ 802.11 ਬੀ/ਜੀ/ਐੱਨ, ਇੰਟਰਨੈੱਟ ਪੋਰਟ ''ਤੇ ਐੱਚ. ਡੀ. ਐੱਮ. ਆਈ ਪੋਰਟ ਮੌਜੂਦ ਹੈ।

Related News