ਅਮਰੀਕਾ ਦੇ ਇਸ ਕਦਮ ਨਾਲ ਵਧ ਸਕਦੀਆਂ ਹਨ Huawei ਦੀਆਂ ਮੁਸ਼ਕਲਾਂ

02/18/2020 3:11:28 PM

ਗੈਜੇਟ ਡੈਸਕ– ਜਰਮਨੀ ’ਚ ਅਮਰੀਕੀ ਰਾਜਦੂਤ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਦੀ ਟੈਕਨਾਲੋਜੀ ਕੰਪਨੀ ਹੁਵਾਵੇਈ ਦੇ ਨਾਲ ਸੰਬੰਧ ਰੱਖਣ ਵਾਲੇ ਦੇਸ਼ਾਂ ਦੇ ਨਾਲ ਅਮਰੀਕਾ ਗੁੱਪਤ ਜਾਣਕਾਰੀਆਂ ਸਾਂਝਾ ਕਰਨਾ ਬੰਦ ਕਰ ਦੇਵੇਗਾ। ਵਾਸ਼ਿੰਗਟਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈਕਨਾਲੋਜੀ ਕੰਪਨੀਆਂ ’ਚੋਂ ਇਕ ਹੁਵਾਵੇਈ ਦੁਆਰਾ ਲਿਆਏ ਜਾਣ ਵਾਲੇ ਅਗਲੀ ਪੀੜ੍ਹੀ ਦੇ 5ਜੀ ਮੋਬਾਇਲ ਡਾਟਾ ਨੈੱਟਵਰਕ ’ਤੇ ਰੋਕ ਲਗਾਉਣ ਲਈ ਸਹਿਯੋਗੀਆਂ ’ਤੇ ਦਬਾਅ ਬਣਾ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਹ ਸੁਰੱਖਿਆ ਲਈ ਖਤਰਾ ਹੈ। 

ਰਾਜਦੂਤ ਰਿਚਰਡ ਗ੍ਰੇਨੇਲ ਨੇ ਕਿਹਾ ਕਿ ਟਰੰਪ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ‘ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਜੇਕਰ ਕੋਈ ਦੇਸ਼ ਬੇਈਮਾਨ 5ਜੀ ਵਿਕਰੇਤਾ ਨੂੰ ਚੁਣੇਗਾ ਤਾਂ ਉਸ ਨਾਲ ਉੱਚ ਪੱਧਰ ’ਤੇ ਸਾਡੀਆਂ ਖੁਫੀਆ ਸੂਚਨਾਵਾਂ ਅਤੇ ਜਾਣਕਾਰੀਆਂ ਸਾਂਝਾ ਕਰਨ ਦੀ ਸਮਰੱਥਾ ਖਤਰੇ ’ਚ ਪੈ ਜਾਵੇਗੀ।’ ਗ੍ਰੇਨੇਲ ਨੇ ਟਵਿਟਰ ’ਤੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਵਿਸ਼ੇਸ਼ ਜਹਾਜ਼ ਏਅਰਫੋਰਸ ਵਨ ਤੋਂ ਐਤਵਾਰ ਨੂੰ ਉਨ੍ਹਾਂ ਨੂੰ ਇਹ ਸੰਦੇਸ਼ ਭੇਜਿਆ। 

ਯੂਰਪ ’ਚ ਅਮਰੀਕਾ ਦੇ ਪ੍ਰਮੁੱਖ ਸਹਿਯੋਗੀ ਖਾਸ ਕਰਕੇ ਬ੍ਰਿਟੇਨ ਅਤੇ ਫਰਾਂਸ ਨੇ ਕਿਹਾ ਹੈ ਕਿ ਹੁਵਾਵੇਈ ਦੇ 5ਜੀ ਨੈੱਟਵਰਕ ਬਣਾਉਣ ’ਤੇ ਰੋਕ ਨਹੀਂ ਲਗਾਵਾਂਗੇ ਪਰ ਉਸ ’ਤੇ ਕੁਝ ਪਾਬੰਦੀਆਂ ਜ਼ਰੂਰ ਲਗਾਵਾਂਗੇ। ਜਨਤਕ ਰੂਪ ਨਾਲ ਤਾਂ ਅਮਰੀਕਾ ਨੇ ਇਸ ਬਾਰੇ ਸੰਜਮੀ ਜਵਾਬ ਦਿੱਤਾ ਹੈ ਪਰ ਟਰੰਪ ਕਥਿਤ ਤੌਰ ’ਤੇ ਲੰਡਨ ਤੋਂ ਬੇਹੱਦ ਨਾਰਾਜ਼ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਸ਼ਨੀਵਾਰ ਨੂੰ ਮਿਊਨਿਖ ’ਚ ਸੁਰੱਖਿਆ ਸੰਮੇਲਨ ’ਚ ਕਿਹਾ ਸੀ ਕਿ ਹੁਵਾਵੇਈ ਚੀਨ ਦੀਆਂ ਖੁਫੀਆਂ ਏਜੰਸੀਆਂ ਲਈ ਟ੍ਰੋਜ਼ਨ ਹੋਰਸ ਹੈ। ਹਾਲਾਂਕਿ, ਹੁਵਾਵੇਈ ਨੇ ਇਨ੍ਹਾਂ ਦੋਸ਼ਾਂ ਤੋਂ ਸਪੱਸ਼ਟ ਰੁਪ ਨਾਲ ਇਨਕਾਰ ਕੀਤਾ ਹੈ। 


Related News