ਅਮਰੀਕਾ-ਚੀਨ ਟ੍ਰੇਡ ਵਾਰ ’ਚ ਭਾਰਤੀ ਮੋਬਾਇਲ ਕੰਪਨੀਆਂ ਦੀ ਚਾਂਦੀ
Thursday, Aug 08, 2019 - 01:46 PM (IST)

ਗੈਜੇਟ ਡੈਸਕ– ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਦਾ ਸਿੱਧਾ ਫਾਇਦਾ ਭਾਰਤੀ ਮੋਬਾਇਲ ਕੰਪਨੀਆਂ ਨੂੰ ਹੋਣ ਜਾ ਰਿਹਾ ਹੈ। ਇਹ ਗੱਲ ਇਸ ਲਈ ਕਹੀ ਜਾ ਰਹੀ ਹੈ ਕਿ ਕਿਉਂਕਿ ਹਾਲ ਹੀ ’ਚ T-mobile ਅਤੇ Sprint ਵਰਗੀਆਂ ਅਮਰੀਕੀ ਟੈਲੀਕਾਮ ਕੰਪਨੀਆਂ ਨੇ ਸਮਾਰਟਫੋਨ ਲਈ ਭਾਰਤੀ ਮੋਬਾਇਲ ਕੰਪਨੀਆਂ ਨੂੰ 2,500 ਕਰੋੜ ਰੁਪਏ ਦਾ ਆਰਡਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਦੋਵੇਂ ਕੰਪਨੀਆਂ ਭਾਰਤ ’ਚ ਲਾਵਾ ਅਤੇ ਮਾਈਕ੍ਰੋਮੈਕਸ ਤੋਂ ਸਮਾਰਟਫੋਨ ਖਰੀਦਣਗੀਆਂ। ਇਹ ਦੋਵੇਂ ਭਾਰਤੀ ਕੰਪਨੀਆਂ 200 ਡਾਲਰ ਯਾਨੀ 1,41,703 ਰੁਪਏ ਤੋਂ ਘੱਟ ਕੀਮਤ ਵਾਲੇ ਫੋਨ ਤਿਆਰ ਕਰਨਗੀਆਂ। ਅਜਿਹੇ ’ਚ ਅਮਰੀਕਾ ਹੁਣ ਚੀਨ ਦੀ ਬਜਾਏ ਭਾਰਤ ਤੋਂ ਮੋਬਾਇਲ ਖਰੀਦੇਗਾ।
ਭਾਰਤੀ ਮੋਬਾਇਲ ਕੰਪਨੀਆਂ ਲਈ ਸ਼ਾਨਦਾਰ ਮੌਕਾ
ਅਜਿਹੇ ’ਚ ਜਦੋਂ ਭਾਰਤੀ ਮੋਬਾਇਲ ਬਾਜ਼ਾਰ ’ਚ ਸ਼ਾਓਮੀ, ਓਪੋ ਅਤੇ ਵੀਵੋ ਵਰਗੀਆਂ ਕੰਪਨੀਆਂ ਦਾ ਦਬਦਬਾ ਹੋ ਗਿਆ ਹੈ। ਅਜਿਹੇ ਸਮੇਂ ਅਮਰੀਕਾ ਦੇ ਨਾਲ ਮਾਈਕ੍ਰੋਮੈਕਸ ਅਤੇ ਲਾਵਾ ਦੀ ਸਾਂਝੇਦਾਰੀ ਵੱਡੀ ਗੱਲ ਹੈ ਅਤੇ ਭਾਰਤੀ ਮੋਬਾਇਲ ਨਿਰਮਾਤਾ ਕੰਪਨੀਆਂ ਲਈ ਇਕ ਵੱਡਾ ਮੌਕਾ ਵੀ ਹੈ। ਦੱਸ ਦੇਈਏ ਕਿ ਸਾਲ 2015 ’ਚ ਭਾਰਤੀ ਮੋਬਾਇਲ ਬਾਜ਼ਾਰ ’ਚ ਸ਼ੇਅਰ 40 ਫੀਸਦੀ ਸੀ ਜੋ ਕਿ ਹੁਣ 3 ਫੀਸਦੀ ਤੋਂ ਵੀ ਘੱਟ ਹੋ ਗਿਆ ਹੈ। ਇਸ ਕਾਨਟ੍ਰੈਕਟ ਤਹਿਤ ਮਾਈਕ੍ਰੋਮੈਕਸ ਅਤੇ ਲਾਵਾ ਅਮਰੀਕੀ ਕੰਪਨੀਆਂ ਦੇ ਨਾਂ ਨਾਲ ਫੋਨ ਤਿਆਰ ਕਰਨਗੀਆਂ।
ਭਾਰਤੀ ਮੋਬਾਇਲ ਕੰਪਨੀਆਂ ’ਤੇ 250 ਵਿਦੇਸ਼ੀ ਕੰਪਨੀਆਂ ਦੀ ਨਜ਼ਰ
ਮੀਡੀਆ ਰਿਪੋਰਟ ਦੀ ਮੰਨੀਏ ਤਾਂ ਅਮਰੀਕਾ ਅਤੇ ਜਪਾਨ ਵਰਗੇ ਦੇਸ਼ਾਂ ਦੀਆਂ ਕਰੀਬ 250 ਕੰਪਨੀਆਂ ਭਾਰਤੀ ਮੋਬਾਇਲ ਕੰਪਨੀਆਂ ਦੇ ਨਾਲ ਫੋਨ ਤਿਆਰ ਕਰਨ ਲਈ ਸਾਂਝੇਦਾਰੀ ਕਰਨ ਦੀ ਤਾਕ ’ਚ ਹਨ ਅਤੇ ਇਹ ਸਭ ਅਮਰੀਕਾ-ਚੀਨ ਟ੍ਰੇਡ ਵਾਰ ਕਾਰਨ ਹੋ ਰਿਹਾ ਹੈ।