ਹੁਣ ਹੋਰ ਮਹਿੰਗਾ ਪਵੇਗਾ Apple ਦਾ ਸ਼ੌਂਕ! ਕੰਪਨੀ ਵੱਲੋਂ ਇਨ੍ਹਾਂ Products ਦੀ ਕੀਮਤ ''ਚ ਭਾਰੀ ਵਾਧਾ

Friday, Jun 26, 2026 - 09:45 AM (IST)

ਹੁਣ ਹੋਰ ਮਹਿੰਗਾ ਪਵੇਗਾ Apple ਦਾ ਸ਼ੌਂਕ! ਕੰਪਨੀ ਵੱਲੋਂ ਇਨ੍ਹਾਂ Products ਦੀ ਕੀਮਤ ''ਚ ਭਾਰੀ ਵਾਧਾ

ਗੈਜੇਟ ਡੈਸਕ: ਐਪਲ ਦੇ Products ਦਾ ਸ਼ੌਂਕ ਹੁਣ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਦਰਅਸਲ, ਐਪਲ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਮੈਕਬੁੱਕ ਅਤੇ ਆਈਪੈਡ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿਚ 20 ਤੋਂ 42 ਫੀਸਦੀ ਤੱਕ ਦਾ ਵਾਧਾ ਦੇਖਿਆ ਗਿਆ ਹੈ, ਜਿਸ ਨਾਲ ਕੁਝ Products ਦੀ ਕੀਮਤ 1 ਲੱਖ ਰੁਪਏ ਤੱਕ ਵਧ ਗਈ ਹੈ।

ਇਕ ਰਿਪੋਰਟ ਮੁਤਾਬਕ, M5 ਮੈਕਸ ਚਿੱਪ ਵਾਲੇ 14-ਇੰਚ ਦੇ ਮੈਕਬੁੱਕ ਪ੍ਰੋ ਦੀ ਕੀਮਤ ਵਿਚ ਲਗਭਗ 1 ਲੱਖ ਰੁਪਏ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ, M5 ਪ੍ਰੋ ਚਿੱਪ ਵਾਲੇ 14-ਇੰਚ ਮੈਕਬੁੱਕ ਪ੍ਰੋ ਦੀ ਕੀਮਤ, ਜੋ ਪਹਿਲਾਂ 2,49,900 ਰੁਪਏ ਸੀ, ਹੁਣ ਵਧ ਕੇ 2,99,900 ਰੁਪਏ ਹੋ ਗਈ ਹੈ। ਇਕ ਹੋਰ ਰਿਪੋਰਟ ਅਨੁਸਾਰ M5 ਚਿੱਪ ਵਾਲੇ ਬੇਸ 14-ਇੰਚ ਮੈਕਬੁੱਕ ਪ੍ਰੋ ਦੀ ਕੀਮਤ ਵਿਚ 70,000 ਰੁਪਏ ਦਾ ਵਾਧਾ ਹੋਇਆ ਹੈ। 13-ਇੰਚ ਦੇ iPad Air ਦੇ ਬੇਸ ਮਾਡਲ ਦੀ ਕੀਮਤ ਵਿਚ ਵੀ ਵੱਡਾ ਉਛਾਲ (ਲਗਭਗ 42%) ਦੇਖਿਆ ਗਿਆ ਹੈ, ਜਿਸ ਦੀ ਕੀਮਤ 84,900 ਰੁਪਏ ਤੋਂ ਵਧ ਕੇ 1,19,900 ਰੁਪਏ ਹੋ ਗਈ ਹੈ।

ਕੰਪਨੀ ਅਤੇ ਮਾਹਰਾਂ ਅਨੁਸਾਰ, ਇਸ ਵਾਧੇ ਦਾ ਮੁੱਖ ਕਾਰਨ ਮੈਮੋਰੀ ਚਿੱਪਾਂ ਅਤੇ ਸੈਮੀਕੰਡਕਟਰ ਕੰਪੋਨੈਂਟਸ ਦੀ ਵਧਦੀ ਲਾਗਤ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਰੁਝਾਨ ਕਾਰਨ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਹੁਣ ਆਪਣਾ ਵੱਡਾ ਹਿੱਸਾ ਏ.ਆਈ. ਡਾਟਾ ਸੈਂਟਰਾਂ ਨੂੰ ਸਪਲਾਈ ਕਰ ਰਹੀਆਂ ਹਨ, ਜਿਸ ਕਾਰਨ ਆਮ ਇਲੈਕਟ੍ਰੋਨਿਕਸ ਲਈ ਚਿੱਪਾਂ ਦੀ ਕਮੀ ਹੋ ਗਈ ਹੈ ਅਤੇ ਲਾਗਤ ਵਧ ਗਈ ਹੈ।  ਐਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਗਭਗ ਦੋ ਤਿਮਾਹੀਆਂ ਤੱਕ ਵਧੀ ਹੋਈ ਲਾਗਤ ਦਾ ਬੋਝ ਖੁਦ ਸਹਾਰਿਆ ਅਤੇ ਗਾਹਕਾਂ ਤੱਕ ਨਹੀਂ ਪਹੁੰਚਣ ਦਿੱਤਾ, ਪਰ ਹੁਣ ਵਧਦੀ ਲਾਗਤ ਕਾਰਨ ਕੀਮਤਾਂ ਵਧਾਉਣਾ ਮਜਬੂਰੀ ਹੋ ਗਿਆ ਹੈ। ਐਪਲ ਇੰਡੀਆ ਦੇ ਅਧਿਕਾਰਤ ਪੋਰਟਲ 'ਤੇ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ।


author

Anmol Tagra

Content Editor

Related News