ਲਾਂਚ ਹੋਇਆ OnePlus ਦਾ ਧਾਕੜ ਫੋਨ ! 8000mAh ਦੀ ਹੋਵੇਗੀ ਬੈਟਰੀ ਤੇ 50MP ਦਾ ਹੋਵੇਗਾ ਕੈਮਰਾ

Tuesday, Jun 30, 2026 - 12:29 PM (IST)

ਲਾਂਚ ਹੋਇਆ OnePlus ਦਾ ਧਾਕੜ ਫੋਨ ! 8000mAh ਦੀ ਹੋਵੇਗੀ ਬੈਟਰੀ ਤੇ 50MP ਦਾ ਹੋਵੇਗਾ ਕੈਮਰਾ

ਗੈਜੇਟ ਡੈਸਕ -  ਅੱਜ ਭਾਰਤ 'ਚ OnePlus ਦਾ ਧਾਕੜ ਫੋਨ ਵਨਪਲਸ ਐੱਨ6 ਲਾਂਚ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ ਕੰਪਨੀ ਦੀ N-ਸੀਰੀਜ਼ ਦਾ ਇਕ ਨਵਾਂ ਮਾਡਲ ਹੋਵੇਗਾ, ਖਾਸ ਤੌਰ 'ਤੇ ਉਨ੍ਹਾਂ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆ ਹੈ ਜੋ ਘੱਟ ਕੀਮਤ 'ਤੇ ਵੱਡੀ ਬੈਟਰੀ, ਭਰੋਸੇਯੋਗ ਪ੍ਰਦਰਸ਼ਨ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਨਿਰਵਿਘਨ ਅਨੁਭਵ ਚਾਹੁੰਦੇ ਹਨ। ਹਾਲਾਂਕਿ ਲਾਂਚ ਤੋਂ ਪਹਿਲਾਂ ਇਸ ਦੇ ਕਈ ਫੀਚਰਜ਼ ਦਾ ਖੁਲਾਸਾ ਹੋ ਚੁੱਕਾ ਸੀ ਅਤੇ ਹੁਣ ਆਓ ਜਾਣਦੇ ਹਾਂ ਕਿ ਇਸ ਫੋਨ 'ਚ ਕਿਹੜੇ ਫੀਚਰਜ਼ ਹੋਣਗੇ ਅਤੇ ਕੀ ਇਹ ਤੁਹਾਡੇ ਲਈ ਸਹੀ ਚੋਣ ਹੋ ਸਕਦੀ ਹੈ।

OnePlus N6 ਦਾ ਫੋਨ ਅੱਜ ਲਾਂਚ ਹੋ ਗਿਆ ਹੈ। ਇਹ ਫੋਨ ਭਾਰਤੀ ਬਾਜ਼ਾਰ 'ਚ ਆ ਗਿਆ ਹੈ। ਲਾਂਚ ਈਵੈਂਟ ਕੰਪਨੀ ਦੇ ਯੂਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਈਵ ਸਟ੍ਰੀਮ ਹੋ ਚੁੱਕਾ ਜਾਵੇਗਾ। ਡਿਜ਼ਾਈਨ ਦੇ ਮਾਮਲੇ 'ਚ, OnePlus N6 ਹਾਲ ਹੀ 'ਚ ਲਾਂਚ ਕੀਤੇ ਗਏ OnePlus ਸਮਾਰਟਫੋਨ ਵਰਗਾ ਹੈ। ਇਸ 'ਚ ਫਲੈਟ ਕੋਨੇ, ਪਿਛਲੇ ਪਾਸੇ ਇਕ ਵਰਗਾਕਾਰ ਕੈਮਰਾ ਮੋਡੀਊਲ ਅਤੇ ਇਕ ਪ੍ਰੀਮੀਅਮ ਫਿਨਿਸ਼ ਹੈ।

ਬੈਟਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ 'ਚ 8,000mAh ਦੀ ਵੱਡੀ ਬੈਟਰੀ ਹੈ, ਜੋ ਕਿ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਇਕ ਵਾਰ ਪੂਰੀ ਚਾਰਜ ਕਰਨ 'ਤੇ 3 ਦਿਨਾਂ ਤੱਕ ਦਾ ਬੈਕਅੱਪ ਪ੍ਰਦਾਨ ਕਰਦੀ ਹੈ। ਇਹ 45W SuperVOOC ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। ਕੰਪਨੀ ਇਹ ਵੀ ਦਾਅਵਾ ਕਰ ਰਹੀ ਹੈ ਕਿ 7 ਸਾਲਾਂ ਦੀ ਨਿਯਮਤ ਵਰਤੋਂ ਤੋਂ ਬਾਅਦ ਵੀ ਬੈਟਰੀ ਆਪਣੀ ਬੈਟਰੀ ਲਾਈਫ ਦੇ 80% ਤੋਂ ਵੱਧ 'ਤੇ ਰਹੇਗੀ। ਫੋਟੋਗ੍ਰਾਫੀ ਲਈ, ਪਿਛਲੇ ਪੈਨਲ 'ਤੇ 50MP ਪ੍ਰਾਇਮਰੀ ਕੈਮਰਾ ਅਤੇ ਸੈਲਫੀ ਲਈ 8MP ਫਰੰਟ ਕੈਮਰਾ ਹੈ। ਡਿਸਪਲੇਅ 120Hz ਰਿਫਰੈਸ਼ ਰੇਟ ਦਾ ਵੀ ਸਮਰਥਨ ਕਰੇਗਾ।

ਰਿਪੋਰਟਾਂ ਦੇ ਅਨੁਸਾਰ, OnePlus N6 'ਚ MediaTek Dimensity 6300 Series 5G ਪ੍ਰੋਸੈਸਰ ਹੈ। ਇਸ ਦੇ 6GB RAM ਦੇ ਨਾਲ ਆਇਆ ਹੈ। ਇਹ ਪ੍ਰੋਸੈਸਰ ਸੋਸ਼ਲ ਮੀਡੀਆ, ਵੀਡੀਓ ਸਟ੍ਰੀਮਿੰਗ, ਮਲਟੀਟਾਸਕਿੰਗ ਅਤੇ ਆਮ ਗੇਮਿੰਗ ਵਰਗੇ ਰੋਜ਼ਾਨਾ ਦੇ ਕੰਮਾਂ ਨੂੰ ਆਸਾਨੀ ਨਾਲ ਸੰਭਾਲ ਸਕਦਾ ਹੈ। ਇਸ ਤੋਂ ਇਲਾਵਾ, ਇਹ ਫੋਨ ਐਂਡਰਾਇਡ 16 'ਤੇ ਆਧਾਰਿਤ OxygenOS 16 'ਤੇ ਚੱਲੇਗਾ। ਕੰਪਨੀ ਦਾ ਕਹਿਣਾ ਹੈ ਕਿ ਸਾਫਟਵੇਅਰ ਅਤੇ ਹਾਰਡਵੇਅਰ ਆਪਟੀਮਾਈਜ਼ੇਸ਼ਨ ਦੇ ਨਾਲ, ਇਸ ਸਮਾਰਟਫੋਨ ਨੂੰ 5 ਸਾਲਾਂ ਤੱਕ ਸੁਚਾਰੂ ਪ੍ਰਦਰਸ਼ਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਹਾਲਾਂਕਿ ਕੰਪਨੀ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਮਾਡਲ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪਰ OnePlus ਦਾ ਕਹਿਣਾ ਹੈ ਕਿ ਇਹ ਸਮਾਰਟਫੋਨ 18,000 ਰੁਪਏ ਤੋਂ 25,000 ਰੁਪਏ ਦੀ ਕੀਮਤ ਵਾਲੇ ਹਿੱਸੇ 'ਚ ਲਾਂਚ ਹੋਇਆ ਹੈ। ਇਹ ਫੋਨ ਕਾਲੇ ਅਤੇ ਹਰੇ ਰੰਗ ਦੇ ਵਿਕਲਪਾਂ 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।


author

Sunaina

Content Editor

Related News