ਪਾਣੀ ਨਾਲ ਵੀ ਖ਼ਰਾਬ ਨਹੀਂ ਹੋਵੇਗੀ ਇਹ ਸਮਾਰਟਵਾਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

Thursday, Mar 24, 2022 - 01:29 PM (IST)

ਪਾਣੀ ਨਾਲ ਵੀ ਖ਼ਰਾਬ ਨਹੀਂ ਹੋਵੇਗੀ ਇਹ ਸਮਾਰਟਵਾਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਐਂਬ੍ਰੇਨ ਇੰਡੀਆ ਨੇ ਆਪਣੀ ਨਵੀਂ ਸਮਾਰਟਵਾਚ Ambrane FitShot Surge ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Ambrane FitShot Surge ਦੇ ਨਾਲ ਜਿੰਕ ਅਲੌਏ ਦੀ ਮੈਟਲ ਬਾਡੀ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸਨੂੰ ਵਾਟਰ ਰੈਸਿਸਟੈਂਟ ਲਈ ਆਈ.ਪੀ. 68 ਦੀ ਰੇਟਿੰਗ ਮਿਲੀ ਹੈ। ਇਸ ਸਮਾਰਟਵਾਚ ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਇਸ ਵਾਚ ਨੂੰ ਫਲਿਪਕਾਰਟ ਤੋਂ 365 ਦਿਨਾਂ ਦੀ ਵਾਰੰਟੀ ਨਾਲ ਖ਼ਰੀਦਿਆ ਜਾ ਸਕਦਾ ਹੈ। 

Ambrane FitShot Surge ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਗੋਲਾਕਾਰ ਡਾਇਲ ਹੈ। ਇਸਦੀ ਬਾਡੀ ਰਸਟਪਰੂਫ ਜਿੰਗ ਅਲੌਏ ਦੀ ਹੈ। ਇਸਨੂੰ IP68 ਦੀ ਰੇਟਿੰਗ ਮਿਲੀ ਹੈ। ਐਂਬ੍ਰੇਨ ਦੀ ਇਸ ਵਾਚ ਨੂੰ ਰੋਜ਼ ਪਿੰਕ ਅਤੇ ਜੈੱਡ ਬਲੈਕ ਰੰਗ ’ਚ ਖ਼ਰੀਦਿਆ ਜਾ ਸਕੇਗਾ। ਇਸ ਘੜੀ ’ਚ 1.28 ਇੰਚ ਦੀ ਫੁਲ ਟੱਚ IPS LCD ਕਲਰ ਡਿਸਪਲੇਅ ਹੈ ਜਿਸਦੇ ਨਾਲ 2.5D OGS ਕਰਵਡ ਗਲਾਸ ਸਕਰੀਨ ਹੈ। ਸਕਰੀਨ ’ਤੇ ਪਾਂਡ ਗਲਾਸ ਦਾ ਪ੍ਰੋਟੈਕਸ਼ਨ ਹੈ ਜੋ ਕਿ ਸਕ੍ਰੈਚ ਪਰੂਫ ਹੈ।

Ambrane FitShot Surge ਦੇ ਨਾਲ SpO2, ਬਲੱਡ ਪ੍ਰੈਸ਼ਰ, ਹਾਰਟ ਰੇਟ, ਕੈਲੋਰੀਜ਼, ਸਲੀਪ ਮਾਨੀਟਰਿੰਗ, ਬ੍ਰਿਦਿੰਗ ਅਤੇ ਸਟਰੈੱਸ ਮਾਨੀਟਰਿੰਗ ਵਰਗੇ ਫੀਚਰਜ਼ ਮਿਲਣਗ। ਵਾਚ ’ਤੇ ਫੋਨ ਦੇ ਸਾਰੇ ਨੋਟੀਫਿਕੇਸ਼ਨ ਮਿਲਣਗੇ। ਇਸ ਵਿਚ 8 ਟ੍ਰੇਨਿੰਗ ਮੋਡਸ ਹਨ। ਇਸਤੋਂ ਇਲਾਵਾ ਇਸ ਵਿਚ ਟਾਈਮਰ, ਰਿਮਾਇੰਡਰ, ਅਲਾਰਮ ਵਰਗੇ ਫੀਚਰਜ਼ ਵੀ ਹਨ। 

Ambrane FitShot Surge ਨਾਲ ਤੁਸੀਂ ਫੋਨ ਦੇ ਕੈਮਰੇ ਅਤੇ ਮਿਊਜ਼ਿਕ ਨੂੰ ਕੰਟਰੋਲ ਕਰ ਸਕਦੇ ਹੋ। ਇਸ ਸਮਾਰਟਵਾਚ ਦੇ ਨਾਲ 75+ ਵਾਚ ਫੇਸਿਜ਼ ਮਿਲਣਗੇ। ਸਮਾਰਟਵਾਚ ਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਵਾਚ ’ਚ ਦੋ ਇਨਬਿਲਟ ਗੇਮਾਂ ਵੀ ਹਨ ਅਤੇ ਇਸ ਵਿਚ ਥਿਏਟਰ ਮੋਡ ਵੀ ਹੈ।


author

Rakesh

Content Editor

Related News