ਇਸ ਘਰੇਲੂ ਕੰਪਨੀ ਨੇ ਲਾਂਚ ਕੀਤੇ ਦੋ ਕਿਫ਼ਾਇਤੀ ਵਾਇਰਲੈੱਸ ਈਅਰਬਸਡ

03/19/2021 1:48:56 PM

ਗੈਜੇਟ ਡੈਸਕ– ਘਰੇਲੂ ਕੰਪਨੀ ਐਂਬਰੇਨ ਨੇ ਦੋ ਕਿਫ਼ਾਇਤੀ ਟਰੂ ਵਾਇਰਲੈੱਸ ਈਅਰਬਡਸ ਲਾਂਚ ਕੀਤੇ ਹਨ। ਇਨ੍ਹਾਂ ’ਚੋਂ Ambrane Dots 38 ਈਅਰਬਡਸ ਦੀ ਕੀਮਤ 2,499 ਰੁਪਏ ਹੈ, ਹਾਲਾਂਕਿ, ਤੁਸੀਂ ਇੰਟੋਡਕਟਰੀ ਆਫ਼ਰ ਤਹਿਤ ਇਸ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਸਿਰਫ਼ 1,299 ਰੁਪਏ ’ਚ ਖ਼ਰੀਦ ਸਕਦੇ ਹੋ। ਉਥੇ ਹੀ Ambrane NeoBuds 33 ਦੀ ਕੀਮਤ1,799 ਰੁਪਏ ਹੈ ਪਰ ਤੁਸੀਂ ਇਸ ਨੂੰ ਐਂਬਰੇਨ ਦੇ ਸਟੋਰ ਤੋਂ 199 ਰੁਪਏ ’ਚ ਅਤੇ ਐਮਾਜ਼ੋਨ ਅਤੇ ਫਲਿਪਕਾਰਟ ਤੋਂ 899 ਰੁਪਏ ’ਚ ਖ਼ਰੀਦ ਸਕਦੇ ਹੋ। ਇਨ੍ਹਾਂ ਈਅਰਬਡਸ ਦੇ ਨਾਲ ਤੁਹਾਨੂੰ ਬਲੈਕ, ਇੰਡੀਗੋ ਬਲਿਊ ਅਤੇ ਵਾਈਟ ਰੰਗ ਦੀ ਆਪਸ਼ਨ ਵੀ ਮਿਲੇਗੀ। 

Ambrane Dots 38 ਦੇ ਫੀਚਰਜ਼
- ਬਿਹਤਰ ਸਾਊਂਡ ਲਈ ਇਨ੍ਹਾਂ ’ਚ 10mm ਦੇ ਡਾਇਨਾਮਿਕ ਡਰਾਈਵਰ ਦਿੱਤੇ ਗਏ ਹਨ ਅਤੇ ਇਹ ਬਲੂਟੂਥ 5.0 ’ਤੇ ਕੰਮ ਕਰਦੇ ਹਨ। 
- ਇਨ੍ਹਾਂ ’ਚ ਕਾਲਿੰਗ ਲਈ ਇਨਬਿਲਟ ਮਾਈਕ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਿਊਜ਼ਿਕ ਕੰਟਰੋਲ ਅਤੇ ਕਾਲ ਰਿਜੈਕਟ ਕਰਨ ਲਈ ਅਲੱਗ ਤੋਂ ਬਟਨ ਵੀ ਮੌਜੂਦ ਹੈ। 
- ਇਨ੍ਹਾਂ ਈਅਰਬਡਸ ’ਚ ਵੌਇਸ ਅਸਿਸਟੈਂਟ ਦੀ ਸੁਪੋਰਟ ਵੀ ਮਿਲਦੀ ਹੈ। 
- ਦੋਵਾਂ ਈਅਰਬਡਸ ’ਚ 40mAh ਦੀ ਬੈਟਰੀ ਲੱਗੀ ਹੈ ਅਤੇ ਇਸ ਦੇ ਕੇਸ ’ਚ 300mAh ਦੀ ਬੈਟਰੀ ਦਿੱਤੀ ਗਈ ਹੈ। ਚਾਰਜਿੰਗ ਲਈ ਇਨ੍ਹਾਂ ਦੇ ਨਾਲ ਟਾਈਪ-ਸੀ ਕੇਬਲ ਮਿਲਦੀ ਹੈ। 
- ਕੰਪਨੀ ਨੇ ਇਸ ਦੀ ਬੈਟਰੀ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ 4 ਘੰਟਿਆਂ ਦਾ ਬੈਟਰੀ ਬੈਕਅਪ ਦੇਣਗੇ, ਉਥੇ ਹੀ ਕੇਸ ਦੇ ਨਾਲ ਇਨ੍ਹਾਂ ਨੂੰ ਵਾਰ-ਵਾਰ ਚਾਰਜ ਕਰਕੇ 16 ਘੰਟਿਆਂ ਤਕ ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ। 

Ambrane NeoBuds 33 ਦੇ ਫੀਚਰਜ਼
- ਬਿਹਤਰ ਕੁਨੈਕਟੀਵਿਟੀ ਲਈ ਇਨ੍ਹਾਂ ਈਅਰਬਡਸ ’ਚ ਬਲੂਟੂਥ v5.0 ਮਿਲਦਾ ਹੈ ਅਤੇ ਇਨ੍ਹਾਂ ’ਚ ਵੀ 10mm ਦੇ ਡਾਇਨਾਮਿਕ ਡਰਾਈਵਰ ਦਿੱਤੇ ਗਏ ਹਨ।
- ਕਾਲਿੰਗ ਲਈ ਇਨਬਿਲਟ ਮਾਈਕ ਇਨ੍ਹਾਂ ’ਚ ਮਿਲਦਾ ਹੈ ਅਤੇ ਟੱਚ ਸੈਂਸਰ ਵੀ ਇਨ੍ਹਾਂ ’ਚ ਮੌਜੂਦ ਹਨ। 
- ਇਸ ਦੇ ਹਰੇਕ ਬਡਸ ’ਚ 35mAh ਦੀ ਅਤੇ ਚਾਰਜਿੰਗ ਕੇਸ ’ਚ 300mAh ਦੀ ਬੈਟਰੀ ਲੱਗੀ ਹੈ ਜਿਸ ਨੂੰ ਤੁਸੀਂ ਟਾਈਪ-ਸੀ ਕੇਬਲ ਦੀ ਮਦਦ ਨਾਲ ਚਾਰਜ ਕਰ ਸਕਦੇ ਹੋ। 
- ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਨੂੰ ਇਕ ਵਾਰ ਪੂਰਾ ਚਾਰਜ ਕਰਕੇ ਤੁਸੀਂ 3.5 ਘੰਟਿਆਂ ਤਕ ਇਸਤੇਮਾਲ ’ਚ ਲਿਆ ਸਕਦੇ ਹੋ। 


Rakesh

Content Editor

Related News