Amazon ਜਲਦ ਹੀ ਪੇਸ਼ ਕਰ ਸਕਦੀ ਹੈ ਪ੍ਰਾਈਮ ਵੀਡੀਓ ਦਾ ਫ੍ਰੀ ਐਡ ਸਪੋਰਟ ਵਰਜ਼ਨ

11/15/2017 3:48:48 PM

ਜਲੰਧਰ- ਪਿਛਲੇ ਸਾਲ ਦਸੰਬਰ 2016 'ਚ ਈ-ਕਾਰਮਸ ਵੈੱਬਸਾਈਟ ਅਮੇਜ਼ਨ ਨੇ ਭਾਰਤੀ ਬਾਜ਼ਾਰ 'ਚ ਆਪਣੀ ਪ੍ਰਾਈਮ ਵੀਡੀਓ ਸਰਵਿਸ ਨੂੰ ਲਾਂਚ ਕੀਤਾ ਸੀ। ਅਮੇਜ਼ਨ ਪ੍ਰਾਈਮ ਵੀਡੀਓ ਐਪ ਨੂੰ ਐਂਡ੍ਰਾਇਡ ਅਤੇ ਆਈ. ਓ. ਐੱਸ ਦੋਨਾਂ ਪਲੇਟਫਾਰਮ 'ਤੇ ਇਸਤੇਮਾਲ ਕੀਤੀ ਜਾ ਸਕਦੀ ਹੈ। ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੰਪਨੀ ਆਪਣੇ ਪ੍ਰਾਈਮ ਵੀਡੀਓ ਸੇਵਾ ਦੇ ਫ੍ਰੀ ਐਡ ਸਪੋਰਟ ਵਰਜ਼ਨ 'ਤੇ ਕੰਮ ਕਰ ਰਹੀ ਹੈ।

XDA ਵੈੱਬਸਾਈਟ ਮੁਤਾਬਕ ਕੰਪਨੀ ਆਪਣੇ ਪ੍ਰਾਈਮ ਸਟਰੀਮਿੰਗ ਵੀਡੀਓ ਸੇਵਾ ਲਈ ਨਿ:ਸ਼ੁਲਕ ਐੱਡ-ਸਪੋਰਟਡ ਸੇਵਾ ਨੂੰ ਸ਼ੁਰੂ ਕਰਨ ਦੀ ਪਲਾਨਿੰਗ ਬਣਾ ਰਿਹਾ ਹੈ। ਕੰਪਨੀ ਇਸ ਦੇ ਲਈ ਟੀ. ਵੀ. ਨੈੱਟਵਰਕ, ਫਿਲਮ ਸਟੂਡੀਓ ਅਤੇ ਹੋਰ ਮੀਡੀਆ ਕੰਪਨੀਆਂ ਦੇ ਨਾਲ ਇਸ ਸੇਵਾ ਨੂੰ ਪ੍ਰੋਗਰਾਮਿੰਗ ਪ੍ਰਦਾਨ ਕਰਨ ਦੇ ਬਾਰੇ 'ਚ ਗੱਲ ਕਰ ਰਹੀ ਹੈ। 

ਭਾਰਤ 'ਚ ਅਮੇਜ਼ਨ ਪ੍ਰਾਈਮ ਵੀਡੀਓ ਰਾਹੀਂ ਯੂਜ਼ਰਸ ਨਵੀਂ ਰਿਲੀਜ਼ ਨੂੰ ਐਕਸੇਸ ਕਰਨ ਤੋਂ ਇਲਾਵਾ ਲੋਕ​ਪ੍ਰਿਯਾ ਬਾਲੀਵੁੱਡ ਬਲਾਕਬਸਟਰ, ਹਾਲੀਵੁੱਡ ਮੂਵੀ, ਯੂ.ਐੱਸ ਸ਼ੋਅ, ਗਲੋਬਲ ਅਵਾਰਡ ਵਿਨਿੰਗ ਅਮੇਜ਼ਨ ਸੀਰੀਜ਼ ਅਤੇ ਕਿਡਸ ਪ੍ਰੋਗਰਾਮ ਦੇ ਬਾਰੇ 'ਚ ਵੈੱਬਸਾਈਟ 'ਤੇ ਪੜ ਸਕਦੇ ਹਨ।


Related News