ਗੇਮਿੰਗ ਦੇ ਸ਼ੌਕੀਨਾਂ ਲਈ ਐਮਾਜ਼ੋਨ ’ਤੇ ਖ਼ਾਸ ਸੇਲ, ਸਸਤੇ ਮਿਲਣਗੇ TV ਤੇ ਲੈਪਟਾਪ

Monday, Jul 20, 2020 - 05:30 PM (IST)

ਗੇਮਿੰਗ ਦੇ ਸ਼ੌਕੀਨਾਂ ਲਈ ਐਮਾਜ਼ੋਨ ’ਤੇ ਖ਼ਾਸ ਸੇਲ, ਸਸਤੇ ਮਿਲਣਗੇ TV ਤੇ ਲੈਪਟਾਪ

ਗੈਜੇਟ ਡੈਸਕ– ਗੇਮ ਖੇਡਣ ਦੇ ਸ਼ੌਕੀਨਾਂ ਲਈ ਐਮਾਜ਼ੋਨ ਖ਼ਾਸ ਸੇਲ ਲੈ ਕੇ ਆਇਆ ਹੈ। Amazon Grand Gaming Days ਸੇਲ ਅੱਜ ਰਾਤ ਨੂੰ 12 ਵਜੇ ਤੋਂ ਸ਼ੁਰੂ ਹੋਵੇਗੀ। 21 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਇਹ ਸੇਲ 23 ਜੁਲਾਈ ਰਾਤ ਨੂੰ 12 ਵਜੇ ਤਕ ਜਾਰੀ ਰਹੇਗੀ। ਇਸ ਸੇਲ ’ਚ ਗੇਮਿੰਗ ਨਾਲ ਜੁੜੇ ਸਾਰੇ ਪ੍ਰੋਡਕਟਸ ’ਤੇ ਸ਼ਾਨਦਾਰ ਡਿਸਕਾਊਂਟ ਅਤੇ ਡੀਲਸ ਸ਼ਾਮਲ ਹੋਣਗੀਆਂ। ਸੇਲ ’ਚ ਲੈਪਟਾਪ, ਮਾਨੀਟਰ, ਐਡਵਾਂਸਡ ਹੈੱਡਫੋਨ, ਗੇਮਿੰਗ ਕੰਸੋਲਸ, ਗ੍ਰਾਫਿਕਸ ਕਾਰਡਸ ਵਰਗੇ ਪ੍ਰੋਡਕਟਸ ’ਤੇ ਛੋਟ ਮਿਲੇਗੀ। ਇਸ ਤੋਂ ਇਲਾਵਾ Lenovo, Acer, ASUS, LG, HP ਅਤੇ Sony ਵਰਗੇ ਬ੍ਰਾਂਡਸ ਦੇ ਸਮਾਰਟ ਟੀਵੀ ’ਤੇ ਵੀ ਭਾਰੀ ਛੋਟ ਮਿਲੇਗੀ। 

ਵੱਡੀ ਡਿਸਪਲੇਅ ਵਾਲੇ ਟੀਵੀ ’ਤੇ 40 ਫੀਸਦੀ ਛੋਟ
ਇਸ ਸੇਲ ’ਚ ਖਰੀਦਾਰਾਂ ਨੂੰ ਵੱਡੀ ਸਕਰੀਨ ਵਾਲੇ ਸਮਾਰਟ ਟੀਵੀ ’ਤੇ 40 ਫੀਸਦੀ ਤਕ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ 8,000 ਰੁਪਏ ਦੀ ਖਰੀਦ ’ਤੇ 1500 ਰੁਪਏ ਦਾ ਡਿਸਕਾਊਂਟ ਵੀ ਮਿਲੇਗਾ। 

ਸੈਮਸੰਗ ਸੀਰੀਜ਼ 5 ਫੁਲ HD LED ਸਮਾਰਟ ਟੀਵੀ
49 ਇੰਚ ਦੀ ਡਿਸਪਲੇਅ ਵਾਲੇ ਇਹ ਟੀਵੀ ਸੇਲ ’ਚ 53,999 ਰੁਪਏ ’ਚ ਖਰੀਦੇ ਜਾ ਸਕਣਗੇ। ਇਸ ਟੀਵੀ ’ਚ ਗਾਹਕ ਨੂੰ ਵੱਡੀ ਡਿਸਪਲੇਅ ਦੇ ਨਾਲ ਡਾਬਲੀ ਡਿਜੀਟਲ ਪਲੱਸ ਸਾਊਂਡ ਅਤੇ ਮਲਟੀ ਆਊਟਪੁਟ ਆਡੀਓ ਵੀ ਮਿਲਦਾ ਹੈ। 

ਸਸਤਾ ਮਿਲੇਗਾ ਲੇਨੋਵੋ ਦਾ ਗੇਮਿੰਗ ਲੈਪਟਾਪ
Lenovo Legion Y540 ਗੇਮਿੰਗ ਲੈਪਟਾਪ ’ਤੇ ਵੀ ਇਸ ਸੇਲ ’ਚ ਡਿਸਕਾਊਂਟ ਮਿਲੇਗਾ। ਇਹ ਲੈਪਟਾਪ 9TH ਜਨਰੇਸ਼ਨ ਕੋਰ i7 ਪ੍ਰੋਸੈਸਰ ਅਤੇ NVIDIA GeForce GTX 1650 4 GB ਨਾਲ ਲੈਸ ਹੈ। ਇਸ ਨੂੰ ਸੇਲ ’ਚ ਸਿਰਫ 78,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

10 ਹਜ਼ਾਰ ਤੋਂ ਘੱਟ ਕੀਮਤ ’ਚ ਐੱਲ.ਜੀ. ਦਾ ਗੇਮਿੰਗ ਮਾਨੀਟਰ
ਇਸ ਸੇਲ ’ਚ ਐੱਲ.ਜੀ. ਦਾ 24 ਇੰਚ ਦਾ ਗੇਮਿੰਗ ਮਾਨੀਟਰ 9,722 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਮਾਨੀਟਰ ਦਾ ਸਕਰੀਨ ਰਿਫ੍ਰੈਸ਼ ਰੇਟ 75Hz ਹੈ। ਇਹ ਮਾਨੀਟਰ ਡਾਇਨਾਮਿਕ ਐਕਸ਼ਨ ਸਿੰਕ, ਬਲੈਕ ਸਟੇਬਿਲਾਈਜੇਸ਼ਨ ਐਂਡ ਗੇਮ ਮੋਡ ਦੇ ਨਾਲ ਆਉਂਦਾ ਹੈ। 


author

ranjit

Content Editor

Related News