ਮੋਟੋਰੋਲਾ ਦੇ ਇਸ ਸਮਾਰਟਫੋਨ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ
Friday, Jan 20, 2017 - 12:31 PM (IST)

ਜਲੰਧਰ- ਜੇਕਰ ਤੁਸੀਂ ਕਾਫ਼ੀ ਦਿਨਾਂ ਤੋਂ ਇਕ ਬਿਹਤਰੀਨ ਫੀਚਰਸ ਨਾਲ ਲੈਸ ਸਮਾਰਟਫੋਨ ਖਰੀਦਣ ਦੇ ਬਾਰੇ ''ਚ ਸੋਚ ਰਹੇ ਸਨ, ਤਾਂ ਹੁਣ ਤੁਹਾਡੇ ਲਈ ਇਹ ਇਕ ਚੰਗੀ ਖਬਰ ਹੈ। ਐਮਾਜ਼ਾਨ ਇੰਡੀਆ ਇਕ ਵਾਰ ਫਿਰ ਗ੍ਰੇਟ ਇੰਡੀਆ ਸੇਲ ਲੈ ਕੇ ਆਈ ਹੈ। ਇਹ ਸੇਲ 20 ਜਨਵਰੀ ਤੋਂ 22 ਜਨਵਰੀ ਤੱਕ ਚੱਲੇਗੀ। ਐਮਾਜ਼ਨ ਦੀ ਇਸ ਸੇਲ ''ਚ ਮੋਟੋ 7 ਪਲਸ 4th ਜ਼ੈਨ ਦੇ 16GB ਵੇਰਿਅੰਟ ''ਤੇ 2,000 ਰੁਪਏ ਦਾ ਡਿਸਕਾਉਂਟ ਦੇ ਮਿਲ ਰਿਹਾ ਹੈ। ਇਸ ਡਿਵਾਇਸ ਦੀ ਕੀਮਤ ਅਸਲ ਕੀਮਤ 12,499 ਹੈ, ਪਰ ਡਿਸਕਾਊਂਟ ਆਫਰ ਨਾਲ ਫ਼ੋਨ ਨੂੰ ਸਿਰਫ 11,499 ''ਚ ਖ਼ਰੀਦਿਆ ਜਾ ਸਕਦਾ ਹੈ।ਐਮਾਜ਼ਨ ਤੇ ਮੋਟੋ 7 ਪਲਸ 4th ਜ਼ੈਨ ਦੇ 16GB ਵੇਰਿਅੰਟ ''ਤੇ 2,000 ਰੁਪਏ ਦਾ ਡਿਸਕਾਉਂਟ ਦੇ ਮਿਲ ਰਿਹਾ ਹੈ। ਇਸ ਡਿਵਾਇਸ ਦੀ ਕੀਮਤ ਅਸਲ ਕੀਮਤ 12,499 ਹੈ, ਪਰ ਡਿਸਕਾਊਂਟ ਆਫਰ ਨਾਲ ਫ਼ੋਨ ਨੂੰ ਸਿਰਫ 11,499 ''ਚ ਖ਼ਰੀਦਿਆ ਜਾ ਸਕਦਾ ਹੈ।
ਇਸ ਸਮਾਰਟਫ਼ੋਨ ਦੀ ਖਾਸ ਗੱਲ ਹੈ ਕਿ, ਇਸ ''ਤੇ ਐਂਡ੍ਰਾਇਡ 7.0 ਨੂਗਟ ਦਾ ਅਪਡੇਟ ਵੀ ਮਿਲ ਰਿਹਾ ਹੈ। ਇਸ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੇਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ। ਇਸ ਫ਼ੋਨ ''ਚ 5.5-ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ। ਇਸ ਡਿਸਪਲੇ ਦੀ ਪਿਕਸਲ ਡੇਂਸਿਟੀ 401ppi ਹੈ। ਇਸ ਤੇ ਕੋਰਨਿੰਗ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਹੈ। ਇਸ ਫ਼ੋਨ ''ਚ 1.5GHz MSM8952 ਕਵਾਲਕਾਮ ਸਨੈਪਡਰੈਗਨ TM 617 ਓਕਟਾ-ਕੋਰ ਪ੍ਰੋਸੈਸਰ ਅਤੇ 3GB ਦੀ ਰੈਮ ਵੀ ਮੌਜੂਦ ਹੈ। ਇਸ ''ਚ 16GB ਦੀ ਇੰਟਰਨਲ ਸਟੋਰੇਜ ਹੈ। ਇਹ ਇਕ ਡਿਊਲ ਸਿਮ ਸਮਾਰਟਫ਼ੋਨ ਹੈ। ਇਸ ''ਚ ਇਕ 4G ਅਤੇ ਦੂਜਾ 3G ਸਿਮ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ'' ਚ 3000mAh ਦੀ ਬੈਟਰੀ ਵੀ ਦਿੱਤੀ ਗਈ ਹੈ।