Samsung Galaxy ਦਾ ਇਹ ਸ਼ਾਨਦਾਰ Smartphone ਹੋਇਆ ਲਾਂਚ! ਕੀਮਤ ਜਾਣ ਹੋ ਜਾਓਗੇ ਹੈਰਾਨ

Thursday, Apr 17, 2025 - 02:22 PM (IST)

Samsung Galaxy ਦਾ ਇਹ ਸ਼ਾਨਦਾਰ Smartphone ਹੋਇਆ ਲਾਂਚ! ਕੀਮਤ ਜਾਣ ਹੋ ਜਾਓਗੇ ਹੈਰਾਨ

ਗੈਜੇਟ ਡੈਸਕ - ਭਾਰਤ ’ਚ Samsung Galaxy M56 5G ਸਮਾਰਟਫੋਨ ਲਾਂਚ ਹੋ ਚੁੱਕਾ ਹੈ। ਦੱਸ ਦਈਏ ਕਿ ਇਹ ਫੋਨ ਪਿਛਲੇ ਸਾਲ ਕੰਪਨੀ ਵੱਲੋਂ ਲਾਂਚ ਕੀਤੇ ਗਏ Galaxy M55 ਦਾ ਉੱਤਰਾਧਿਕਾਰੀ ਹੈ। ਖਾਸੀਅਤ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਫੋਨ ਫੋਨ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਸਕ੍ਰੀਨ ਪ੍ਰੋਟੈਕਸ਼ਨ, ਏਆਈ ਫੀਚਰ ਤੇ ਬਿਹਤਰ ਘੱਟ ਰੋਸ਼ਨੀ ਵਾਲੀ ਫੋਟੋਗ੍ਰਾਫੀ ਦੇ ਨਾਲ ਜਾਰੀ ਕੀਤਾ ਗਿਆ ਹੈ। ਸੈਮਸੰਗ ਦੇ ਲੇਟੈਸਟ ਬਜਟ Galaxy M56 ਨੂੰ 6 ਸਾਲਾਂ ਲਈ ਅਪਡੇਟਸ ਮਿਲਣਗੇ। ਆਓ ਤੁਹਾਨੂੰ ਇਸ ਫੋਨ ਦੇ ਫੀਚਰਜ਼ ਤੇ ਕੀਮਤ ਬਾਰੇ ਵਿਸਥਾਰ ਨਾਲ ਦੱਸਦੇ ਹਾਂ।

ਪੜ੍ਹੋ ਇਹ ਅਹਿਮ ਖਬਰ - iPhone 15 ’ਤੇ ਮਿਲ ਰਿਹੈ ਬੰਪਰ Discount ! ਚੁੱਕ ਲਓ ਫਾਇਦਾ

ਕੀਮਤ ਤੇ ਆਫਰ
ਸੈਮਸੰਗ ਗਲੈਕਸੀ ਐਮ56 ਸਮਾਰਟਫੋਨ ਭਾਰਤ ’ਚ 24,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਆਫਰਾਂ ਨਾਲ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਵਿਕਰੀ ਐਮਾਜ਼ਾਨ ਇੰਡੀਆ ਅਤੇ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ 23 ਅਪ੍ਰੈਲ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਜੇਕਰ ਆਫਰ ਦੀ ਗੱਲ ਕਰੀਏ ਤਾਂ HDFC ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਤੇ ਇਸ ਫੋਨ 'ਤੇ 3000 ਰੁਪਏ ਦਾ ਫਲੈਟ ਡਿਸਕਾਊਂਟ ਉਪਲਬਧ ਹੈ। ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਹਲਕੇ ਹਰੇ ਅਤੇ ਕਾਲੇ ਰੰਗ ਦੇ ਵਿਕਲਪਾਂ ’ਚ ਖਰੀਦਿਆ ਜਾ ਸਕਦਾ ਹੈ।

ਡਿਸਪਲੇਅ
- ਸੈਮਸੰਗ M56 5G ਸਮਾਰਟਫੋਨ ’ਚ 120Hz ਦੇ ਰਿਫਰੈਸ਼ ਰੇਟ ਦੇ ਨਾਲ 6.7-ਇੰਚ FHD+ ਸੁਪਰ AMOLED ਡਿਸਪਲੇਅ ਹੈ। ਇਹ ਡਿਸਪਲੇਅ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਪ੍ਰੋਟੈਕਸ਼ਨ ਅਤੇ ਵਿਜ਼ਨ ਬੂਸਟਰ ਸਪੋਰਟ ਦੇ ਨਾਲ ਆਉਂਦਾ ਹੈ।

ਪੜ੍ਹੋ ਇਹ ਅਹਿਮ ਖਬਰ - ਗੂਗਲ ਨੇ ਰੱਦ ਕਰ'ਤੇ 29 ਲੱਖ ਭਾਰਤੀ ਖਾਤੇ! ਜਾਣੋ ਕੀ ਹੈ ਪੂਰਾ ਮਾਮਲਾ

ਆਪ੍ਰੇਟਿੰਗ ਸਿਸਟਮ
- ਸੈਮਸੰਗ ਦਾ ਇਹ ਲੇਟੈਸਟ ਫੋਨ ਐਂਡਰਾਇਡ 15 ਓਐਸ 'ਤੇ ਆਧਾਰਿਤ ਵਨ ਯੂਆਈ 7 ਕਸਟਮ ਸਕਿਨ 'ਤੇ ਚੱਲਦਾ ਹੈ। ਇਸ ਫੋਨ ’ਚ AI ਇਰੇਜ਼ਰ, ਐਡਿਟ ਸੁਝਾਅ ਅਤੇ ਚਿੱਤਰ ਕਲਿਪਰ ਵਰਗੇ AI ਫੀਚਰਜ਼ ਉਪਲਬਧ ਹਨ। ਇਸ ਸੈਮਸੰਗ ਫੋਨ ਲਈ, ਕੰਪਨੀ 6 ਸਾਲਾਂ ਲਈ ਐਂਡਰਾਇਡ ਅਤੇ ਸੁਰੱਖਿਆ ਅਪਡੇਟ ਜਾਰੀ ਕਰੇਗੀ।

ਮੈਮੋਰੀ ਤੇ ਪ੍ਰੋਸੈਸਰ
- ਇਹ ਸੈਮਸੰਗ ਫੋਨ ਆਕਟਾ-ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ’ਚ 8GB LPDDR5x RAM ਅਤੇ 128GB ਅਤੇ 256GB UFS 3.1 ਇੰਟਰਨਲ ਸਟੋਰੇਜ ਹੈ। ਇਸ ਸੈਮਸੰਗ ਫੋਨ ’ਚ ਇਕ ਮਾਈਕ੍ਰੋਐੱਸਡੀ ਕਾਰਡ ਸਲਾਟ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ - WhatsApp Users ਲਈ ਵੱਡੀ ਖਬਰ! ਹੋ ਗਿਐ ਵੱਡਾ ਬਦਲਾਅ

ਕੈਮਰਾ
- ਸੈਮਸੰਗ ਗਲੈਕਸੀ ਐਮ56 ਸਮਾਰਟਫੋਨ ’ਚ 50 ਐਮਪੀ ਪ੍ਰਾਇਮਰੀ ਕੈਮਰਾ ਹੈ। ਇਸ ’ਚ 8MP ਦਾ ਅਲਟਰਾ ਵਾਈਡ ਐਂਗਲ ਕੈਮਰਾ ਲੈਂਜ਼ ਦੇ ਨਾਲ 2MP ਦਾ ਮੈਕਰੋ ਲੈਂਜ਼ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ, ਇਸ ਵਿੱਚ 12MP ਸੈਲਫੀ ਕੈਮਰਾ ਹੈ।

ਬੈਟਰੀ
- Samsung Galaxy M56 ਸਮਾਰਟਫੋਨ ’ਚ 5000mAh ਬੈਟਰੀ ਅਤੇ 45W ਫਾਸਟ ਚਾਰਜਿੰਗ ਸਪੋਰਟ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ’ਚ 5G, 4G LTE, ਬਲੂਟੁੱਥ, ਡਿਊਲ-ਬੈਂਡ ਵਾਈ-ਫਾਈ, GPS, ਅਤੇ USB ਟਾਈਪ-ਸੀ ਪੋਰਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News