ਵਟਸਐਪ ’ਚ ਆ ਰਿਹੈ ਕਮਾਲ ਦਾ ਫੀਚਰ, ਹੁਣ ਗਰੁੱਪ ਛੱਡਣ ’ਤੇ ਕਿਸੇ ਨੂੰ ਵੀ ਨਹੀਂ ਲੱਗੇਗਾ ਪਤਾ

05/17/2022 6:59:42 PM

ਗੈਜੇਟ ਡੈਸਕ-ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਇਕ ਵੱਡਾ ਫੀਚਰ ਆਉਣ ਵਾਲਾ ਹੈ। ਆਮਤੌਰ 'ਤੇ ਤੁਸੀਂ ਵੀ ਨਹੀਂ ਚਾਹੁੰਦੇ ਹੋਵੇਗਾ ਕਿ ਕਿਸੇ ਵਟਸਐਪ ਗਰੁੱਪ ਨੂੰ ਛੱਡਣ ਤੋਂ ਬਾਅਦ ਸਾਰੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਹੋਵੇ। ਹੁਣ ਵਟਸਐਪ ਇਸ ਸਮੱਸਿਆ ਦੇ ਹੱਲ ਲਈ ਇਕ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਨਵੀਂ ਅਪਡੇਟ ਤੋਂ ਬਾਅਦ ਵਟਸਐਪ ਗਰੁੱਪ ਛੱਡਣ 'ਤੇ ਐਡਮਿਨ ਤੋਂ ਇਲਾਵਾ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ।

ਇਹ ਵੀ ਪੜ੍ਹੋ :-ਅਮਰੀਕਾ : ਮਿਲਵਾਕੀ 'ਚ ਹਿੰਸਾ ਦੀਆਂ ਘਟਨਾਵਾਂ 'ਚ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

PunjabKesari

ਨਵੇਂ ਫੀਚਰ ਦੇ ਬਾਰੇ 'ਚ ਵਟਸਐਪ ਦੇ ਫੀਚਰ ਨੂੰ ਟਰੈਕ ਕਰਨ ਵਾਲੇ WABetaInfo ਨੇ ਜਾਣਕਾਰੀ ਦਿੱਤੀ ਹੈ। ਨਵਾਂ ਫੀਚਰ ਫਿਲਹਾਲ ਬੀਟਾ ਟੈਸਟਿੰਗ 'ਚ ਹੈ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਗਰੁੱਪ ਛੱਡਣ 'ਤੇ ਸਿਰਫ਼ ਗਰੁੱਪ ਐਡਮਿਨ ਨੂੰ ਹੀ ਨੋਟੀਫਿਕੇਸ਼ਨ ਮਿਲੇਗਾ। ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ ਵਟਸਐਪ ਦੇ ਡੈਸਕਟਾਪ ਬੀਟਾ ਵਰਜ਼ਨ 'ਤੇ ਹੋ ਰਹੀ ਹੈ ਹਾਲਾਂਕਿ ਉਮੀਦ ਹੈ ਕਿ ਜਲਦ ਹੀ ਇਸ ਦੀ ਟੈਸਟਿੰਗ ਐਂਡ੍ਰਾਇਡ ਅਤੇ ਆਈ.ਓ.ਐੱਸ. 'ਤੇ ਸ਼ੁਰੂ ਹੋਵੇਗੀ। ਬੀਟਾ ਟੈਸਟਿੰਗ ਤੋਂ ਬਾਅਦ ਇਸ ਦਾ ਪਬਲਿਕ ਅਪਡੇਟ ਕਦੋਂ ਜਾਰੀ ਕੀਤਾ ਜਾਵੇਗਾ ਇਸ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।

ਇਹ ਵੀ ਪੜ੍ਹੋ :- ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਇੰਜੀਨੀਅਰ ਨੂੰ ਟਰਾਲੇ ਨੇ ਕੁਚਲਿਆ, ਮੌਤ

ਵਟਸਐਪ ਇਕ ਹੋਰ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਤੋਂ ਬਾਅਦ ਸਟੇਟਸ 'ਚ ਹੁਣ ਲਿੰਕ ਪ੍ਰੀ-ਵਿਊ ਵੀ ਦਿਖੇਗਾ। ਫਿਲਹਾਲ ਅਸੀਂ ਜਦ ਸਟੇਟਸ 'ਚ ਕਿਸੇ ਯੂ.ਆਰ.ਐੱਲ. ਜਾਂ ਲਿੰਕ ਨੂੰ ਸ਼ੇਅਰ ਕਰਦੇ ਹਾਂ ਤਾਂ ਸਾਨੂੰ ਸਿਰਫ਼ ਯੂ.ਆਰ.ਐੱਲ. ਨਜ਼ਰ ਆਉਂਦਾ ਹੈ ਪਰ ਨਵੀਂ ਅਪਡੇਟ ਤੋਂ ਬਾਅਦ ਥਿੰਬ ਇਮੇਜ ਨਾਲ ਮੈਟਾ ਡਿਸਕ੍ਰੀਪਸ਼ਨ ਵੀ ਦਿਖੇਗਾ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਨਵੀਂ ਅਪਡੇਟ ਤੋਂ ਬਾਅਦ ਹੁਣ ਪਲੇਨ-ਯੂ.ਆਰ.ਐੱਲ. ਨਹੀਂ ਦਿਖੇਗਾ।

ਇਹ ਵੀ ਪੜ੍ਹੋ :- ਹੋਣਹਾਰ ਪੰਜਾਬੀ ਚੋਬਰ ਨੈਣਦੀਪ ਸਿੰਘ ਚੰਨ ਨੂੰ ਮਿਲਿਆ ਢਾਈ ਲੱਖ ਅਮੇਰਿਕਨ ਡਾਲਰ ਦਾ ਇਨਾਮ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News