ਨਵੀਂ ਬਜਾਜ Platina 110 ਹੋਈ ਲਾਂਚ, ਜਾਣੋ ਖੂਬੀਆਂ

Tuesday, Dec 18, 2018 - 11:58 AM (IST)

ਨਵੀਂ ਬਜਾਜ Platina 110 ਹੋਈ ਲਾਂਚ, ਜਾਣੋ ਖੂਬੀਆਂ

ਗੈਜੇਟ ਡੈਸਕ- ਬਜਾਜ ਆਟੋ ਨੇ ਆਪਣੀ ਨਵੀਂ 110cc ਬਜਾਜ ਪਲੇਟਿਨਾ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 49,197 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ। ਨਵੀਂ ਬਜਾਜ ਪਲੈਟਿਨਾ 110 ਦੇ ਨਾਲ ਪੁਨੇ-ਅਧਾਰਿਤ ਟੂ-ਵ੍ਹੀਲਰ ਨਿਰਮਾਤਾ ਕੰਪਨੀ 110cc ਕੰਮਿਊਟਰ ਸੈਗਮੈਂਟ 'ਚ ਨਵੀਂ ਮੁਕਾਬਲੇ ਖੜੀ ਕਰ ਰਹੀ ਹੈ ਤੇ ਇਹ ਬਾਈਕ ਹੀਰੋ ਪੈਸ਼ਨ ਪ੍ਰੋ 110, ਹੌਂਡਾ CD 110 ਡ੍ਰੀਮ DX ਤੇ TVS ਰੇਡੀਅਨ ਨੂੰ ਕੜੀ ਟੱਕਰ ਦੇਵੇਗੀ। ਨਵੀਂ ਬਜਾਜ ਪਲੇਟਿਨਾ 'ਚ ਕਈ ਫੀਚਰਸ ਦਿੱਤੇ ਗਏ ਹਨ। ਕੰਪਨੀ ਨੇ ਇਸ 'ਚ ਟਿਊਬਲੈੱਸ ਟਾਇਰਸ ਸਟੈਂਡਰਡ ਫਿਟਮੈਂਟ, ਡਿਊਲ ਸਪ੍ਰਿੰਗ-ਆਨ-ਸਪ੍ਰਿੰਗ ਤੇ ਨਾਇਟਰਾਕਸ ਅਬਜ਼ਾਰਬਰਸ ਤੇ ਸਟੈਂਡਰਡ ਐਂਟੀ-ਸਕਿਡ ਬ੍ਰੇਕਸ ਦਿੱਤੀਆਂ ਹਨ।

ਨਵੀਂ ਬਜਾਜ ਪਲੈਟਿਨਾ 110 ES 'ਚ ਨਵੇਂ ਗਰਾਫਿਕਸ ਤੇ ਡੈਕਲਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ 'ਚ LED ਡੇ- ਟਾਈਮ ਰਨਿੰਗ ਲੈਂਪ (DRL), ਜੋ ਕਿ ਹੈੱਡਲੈਂਪ  ਦੇ 'ਤੇ ਪੁਜਿਸ਼ਨ ਹੈ। ਇਸ ਤੋਂ ਇਲਾਵਾ ਬਲੈਕ ਅਲੌਏ ਵ੍ਹੀਲਸ, ਬਲੈਕ ਗਰੇਬ ਰੇਲ ਤੇ ਬਲੈਕ ਮਿਰਰਸ ਦਿੱਤੇ ਗਏ ਹਨ। ਕੰਪਨੀ ਨੇ ਇਸ ਬਾਈਕ ਨੂੰ ਤਿੰਨ ਕਲਰ ਕਾਂਬੀਨੇਸ਼ਨ- ਈਬਾਨੀ ਬਲੈਕ ਦੇ ਨਾਲ ਗ੍ਰੇ ਡੈਕਲਸ, ਈਬਾਨੀ ਬਲੈਕ ਦੇ ਨਾਲ ਬਲੂ ਡੈਕਲਸ ਤੇ ਕਾਕਟੇਲ ਵਾਈਨ ਰੈੱਡ 'ਚ ਉਤਾਰੀ ਹੈ।PunjabKesariਨਵੀਂ ਬਜਾਜ ਪਲੇਟਿਨਾ 110 'ਚ 115cc ਸਿੰਗਲ-ਸਿਲੈਂਡਰ, ਏਅਰ-ਕੂਲਡ ਮੋਟਰ ਦਿੱਤੀ ਗਈ ਹੈ ਜੋ 7000 rpm 'ਤੇ 8.4bhp ਦੀ ਪਾਵਰ ਤੇ 5000 rpm 'ਤੇ 9.81 Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 4-ਸਪੀਡ ਗਿਅਰਬਾਕਸ ਤੋਂ ਲੈਸ ਹਨ। ਸਸਪੈਂਸ਼ਨ ਦੇ ਤੌਰ 'ਤੇ 135mm ਟੇਲੇਸਕਾਪਿਕ ਫਰੰਟ ਫਾਰਕਸ ਤੇ ਰੀਅਰ 'ਚ 110mm ਸਪ੍ਰਿੰਗ-ਆਨ-ਸਪ੍ਰਿੰਗ ਦੇ ਨਾਲ ਨਾਈਟਰਾਕਸ ਸ਼ਾਕ ਅਬਜ਼ਾਰਬਰਸ ਦਿੱਤੇ ਗਏ ਹਨ। ਬ੍ਰੇਕਿੰਗ ਦੇ ਤੌਰ 'ਤੇ ਫਰੰਟ 'ਚ 130mm ਡਰਮ ਯੂਨਿਟ ਤੇ ਰੀਅਰ 'ਚ 110 mm ਡਰਮ ਯੂਨਿਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਕਬਾਇੰਡ ਬ੍ਰੇਕਿੰਗ ਸਿਸਟਮ (CBS) ਦਿੱਤਾ ਗਿਆ ਹੈ, ਜੋ ਕਿ ਦੋਨਾਂ ਪਹੀਆਂ 'ਤੇ ਬ੍ਰੇਕਿੰਗ ਫੋਰਸ ਸਪਲਾਈ ਕਰਦਾ ਹੈ।


Related News