ਐਂਡਰਾਇਡ ਗੋ ''ਤੇ ਚੱਲਣ ਵਾਲਾ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ Alcatel 1

06/24/2018 10:33:34 AM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅਲਕਾਟੈੱਲ (Alcatel ) ਸਭ ਤੋਂ ਸਸਤੇ ਐਂਡਰਾਇਡ ਗੋ ਸਮਾਰਟਫੋਨ ਦੀ ਲਿਸਟ 'ਚ ਇਕ ਨਵਾਂ ਸਮਾਰਟਫੋਨ ਪੇਸ਼ ਕਰਨ ਜਾ ਰਹੀਂ ਹੈ। ਕੰਪਨੀ ਦਾ ਅਲਕਾਟੈੱਲ 1 ਐਂਡਰਾਇਡ ਗੋ (Alcatel 1 Android Go) 'ਤੇ ਆਧਾਰਿਤ ਹੁਣ ਤੱਕ ਦਾ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ, ਜੋ ਕੰਪਨੀ ਦੇ ਪੁਰਾਣੇ ਫੋਨ ਅਲਕਾਟੈੱਲ 1X ਨੂੰ ਰੀਪਲੇਸ ਕਰੇਗਾ।

 

ਐਂਡਰਾਇਡ ਗੋ ਨੂੰ ਐਂਡਰਾਇਡ ਓਰੀਓ (ਗੋ ਐਡੀਸ਼ਨ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਐਂਟਰੀ ਲੈਵਲ ਸਮਾਰਟਫੋਨ ਦੇ ਲਈ ਐਂਡਰਾਇਡ ਦਾ ਹੇਠਲਾ ਵਰਜ਼ਨ ਹੈ। ਕੰਪਨੀ ਦਾ ਨਵਾਂ ਹੈਂਡਸੈੱਟ ਅਲਕਾਟੈੱਲ 1 ਨੂੰ ਹਾਲ ਹੀ ਰੂਸ (Russia) 'ਚ ਪੇਸ਼ ਕੀਤਾ ਗਿਆ ਹੈ ਪਰ ਹੁਣ ਤੱਕ ਇਸ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।

 

ਅਲਕਾਟੈੱਲ 1 ਸਮਾਰਟਫੋਨ ਦੇ ਫੀਚਰਸ-
ਜੇਕਰ ਗੱਲ ਕਰੀਏ ਫੀਚਰਸ ਬਾਰੇ ਤਾਂ ਇਸ ਸਮਾਰਟਫੋਨ 'ਚ 1.3Ghz ਦਾ ਮੀਡੀਆਟੈੱਕ ਐੱਮ. ਟੀ. 6739 (MT6739) ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਸਮਾਰਟਫੋਨ 'ਚ 480x960 ਰੈਜ਼ੋਲਿਊਸ਼ਨ ਅਤੇ 18:9 ਆਸਪੈਕਟ ਰੇਸ਼ੋ ਵਾਲਾ 5 ਇੰਚ ਡਿਸਪਲੇਅ ਮੌਜੂਦ ਹੋਵੇਗਾ। ਐਂਡਰਾਇਡ ਗੋ 'ਤੇ ਚੱਲਣ ਵਾਲਾ ਅਲਕਾਟੈੱਲ 'ਚ 1ਜੀ. ਬੀ. ਰੈਮ ਅਤੇ 8 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ। ਇਹ ਸਮਾਰਟਫੋਨ ਡਿਊਲ ਸਿਮ ਸਲਾਟ ਨਾਲ ਐੱਲ. ਟੀ. ਈ. ਨੂੰ ਸਪੋਰਟ ਕਰੇਗਾ।

 

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5 ਮੈਗਾਪਿਕਸਲ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਫਰੰਟ ਸੈਲਫੀ ਕੈਮਰਾ ਦਿੱਤਾ ਜਾਵੇਗਾ। ਇਹ ਸਮਾਰਟਫੋਨ 3 ਕਲਰ ਆਪਸ਼ਨ ਗੋਲਡ, ਬਲੂ ਅਤੇ ਬਲੈਕ 'ਚ ਉਪਲੱਬਧ ਹੋਵੇਗਾ। ਇਸ ਸਮਾਰਟਫੋਨ 'ਚ 2,000 ਐੱਮ. ਏ. ਐੱਚ. ਬੈਟਰੀ ਦਿੱਤੀ ਜਾਵੇਗੀ। ਜਲਦ ਹੀ ਇਸ ਸਮਾਰਟਫੋਨ ਨੂੰ ਏਸ਼ੀਅਨ ਬਾਜ਼ਾਰਾਂ 'ਚ ਪੇਸ਼ ਕੀਤਾ ਜਾਵੇਗਾ।


Related News