ਏਅਰਟੈੱਲ ਨੇ ਕੀਤੀ ਵੱਡੀ ਸਾਂਝੇਦਾਰੀ, ਹੁਣ Wynk ਮਿਊਜ਼ਿਕ ਨਾਲ ਮਿਲੇਗਾ Dolby Atmos ਦਾ ਸਪੋਰਟ

08/09/2023 2:35:00 PM

ਗੈਜੇਟ ਡੈਸਕ- ਏਅਰਟੈੱਲ Wynk ਮਿਊਜ਼ਿਕ ਐਪ ਬਾਰੇ ਤੁਹਾਨੂੰ ਕੁਝ ਖਾਸ ਦੱਸਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਏਅਰਟੈੱਲ ਯੂਜ਼ਰ ਹੋ  ਤਾਂ ਤੁਸੀਂ Wynk Music ਮਿਊਜ਼ਿਕ ਐਪ ਨੂੰ ਫ੍ਰੀ 'ਚ ਇਸਤੇਮਾਲ ਵੀ ਕਰਦੇ ਹੋਵੋਗੇ। Wynk ਮਿਊਜ਼ਿਕ 'ਚ ਹੁਣ ਡਾਲਬੀ ਐਟਮਾਸ (Dolby Atmos) ਦਾ ਸਪੋਰਟ ਆ ਗਿਆ ਹੈ। ਇਸ ਲਈ ਏਅਰਟੈੱਲ ਨੇ ਡਾਲਬੀ ਲੈਬ ਦੇ ਨਾਲ ਸਾਂਝੇਦਾਰੀ ਕੀਤੀ ਹੈ।

Wynk ਐਪ 'ਚ ਹੁਣ Dolby Atmos ਦਾ ਇਕ ਕੈਟਲਾਗ ਦਿਸੇਗਾ ਜਿਸ ਵਿਚ ਯਸ਼ ਰਾਜ ਫਿਲਮ, ਸਾ ਰੇ ਗਾ ਮਾ ਵਰਗੀਆਂ ਕੰਪਨੀਆਂ ਦੇ ਗਾਣਿਆਂ ਦੀ ਪਲੇਅ ਲਿਸਟ ਮਿਲੇਗੀ। ਫਿਲਹਾਲ ਤੁਹਾਨੂੰ ਘੱਟ ਹੀ ਗਾਣੇ ਅਜਿਹੇ ਮਿਲਣਗੇ ਜਿਨ੍ਹਾਂ ਦੇ ਨਾਲ ਡਾਲਬੀ ਐਟਮਾਸ ਦਾ ਸਪੋਰਟ ਹੋਵੇਗਾ ਪਰ ਕੰਪਨੀ ਹੌਲੀ-ਹੌਲੀ ਇਸ ਵਿਚ ਵਿਸਤਾਰ ਕਰੇਗੀ।

Dolby Atmos ਦੇ ਫਾਇਦੇ

Dolby Atmos ਤਕਨਾਲੋਜੀ ਦੀ ਮਦਦ ਨਾਲ ਤੁਸੀਂ ਨਾ ਸਿਰਫ ਗਾਣਿਆਂ ਨੂੰ ਸੁਣ ਸਕਦੇ ਹੋ ਸਗੋਂ ਸਾਰੀਆਂ ਦਿਸ਼ਾਵਾਂ ਤੋਂ ਉਸਨੂੰ ਮਹਿਸੂਸ ਵੀ ਕਰ ਸਕਦੇ ਹੋ। ਡਾਲਬੀ ਐਟਮਾਸ ਮਿਊਜ਼ਿਕ ਦੀ ਕੁਆਲਿਟੀ ਨੂੰ ਹੋਰ ਬਿਹਤਰ ਕਰ ਦਿੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਆਈਫੋਨ ਜਾਂ ਐਂਡਰਾਇਡ ਦੋਵਾਂ ਫੋਨਾਂ ਦੇ ਨਾਲ Dolby Atmos ਦਾ ਸਪੋਰਟ ਹੋਵੇ।


Rakesh

Content Editor

Related News