Airtel ਨੇ ਇਸ ਰਾਜ ’ਚ ਬੰਦ ਕੀਤੀ 3G ਸੇਵਾ, ਗਾਹਕਾਂ ਨੂੰ ਹੋਵੇਗਾ ਫਾਇਦਾ

11/09/2019 10:54:15 AM

ਗੈਜੇਟ ਡੈਸਕ– ਏਅਰਟੈੱਲ ਨੇ ਕੋਲਕਾਤਾ ਅਤੇ ਹੋਰ ਟੈਲੀਕਾਮ ਸਰਕਿਲਾਂ ਤੋਂ ਬਾਅਦ ਹੁਣ ਕੇਰਲ ’ਚ ਵੀ 3ਜੀ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਰਾਜ ਦੇ ਲੋਕ ਹੁਣ ਏਅਰਟੈੱਲ ਦੀ 3ਜੀ ਸਰਵਿਸ ਨੂੰ ਐਕਸੈਸ ਨਹੀਂਕਰ ਸਕਣਗੇ। ਹਾਲਾਂਕਿ, ਇਸ ਨੂੰ ਯੂਜ਼ਰਜ਼ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਹੁਣ ਹੋਰ ਵੀ ਜ਼ਿਆਦਾ ਸਪੀਡ ਦੇ ਨਾਲ ਇੰਟਰਨੈੱਟ ਐਕਸੈਸ ਕਰ ਸਕਣਗੇ। ਦਰਅਸਲ ਏਅਰਟੈੱਲ ਹੌਲੀ-ਹੌਲੀ ਆਪਣੀ 3ਜੀ ਸੇਵਾ ਨੂੰ ਬੰਦ ਕਰਕੇ ਨੈੱਟਵਰਕ ਨੂੰ 4ਜੀ ’ਚ ਅਪਗ੍ਰੇਡ ਕਰ ਰਹੀ ਹੈ। ਕੰਪਨੀ ਨੇ 3ਜੀ ਸਪੈਕਟਰਮ ਨੂੰ ਰੀਫਾਰਮ ਕਰਕੇ 4ਜੀ ਨੈੱਟਵਰਕ ’ਚ ਬਦਲਣ ਦਾ ਫੈਸਲਾ ਲਿਆ ਹੈ। ਨਾਲ ਹੀ ਕੰਪਨੀ ਹੁਣ ਸਾਰੇ ਟੈਲੀਕਾਮ ਸਰਕਿਲਾਂ ’ਚ ਗਾਹਕਾਂ ਨੂੰ 4G VoLTE ਸੇਵਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਜਿਓ ਨੂੰ ਚੁਣੌਤੀ ਦੇ ਸਕੇ। 

ਦੱਸ ਦੇਈਏ ਕਿ ਇਸ ਸਮੇਂ ਰਿਲਾਇੰਸ ਜਿਓ ਇਕ ਮਾਤਰ ਅਜਿਹੀ ਕੰਪਨੀ ਹੈ ਜੋ ਆਪਣੇ ਸਾਰੇ ਟੈਲੀਕਾਮ ਸਰਕਿਲਾਂ ’ਚ 4G VoLTE ਸੇਵਾ ਮੁਹੱਈਆ ਕਰਵਾ ਰਹੀ ਹੈ। ਜਿਓ 4G VoLTE ਦੀ ਪਹੁੰਚ ਦੇਸ਼ ਦੇ 95 ਫੀਸਦੀ ਟੈਲੀਕਾਮ ਸਰਕਿਲ ’ਚ ਹੈ। ਅਜਿਹੇ ’ਚ ਹੋਰ ਟੈਲੀਕਾਮ ਕੰਪਨੀਆਂ ਵੀ ਆਪਣੇ ਨੈੱਟਵਰਕ ਨੂੰ ਅਪਗ੍ਰੇਡ ਕਰਨ ’ਚ ਲੱਗੀਆਂ ਹਨ। ਨਾਲ ਹੀ ਸਪੈਕਟਰਮ ਫ੍ਰੀ ਹੋਣ ਕਾਰਨ ਉਹ 5ਜੀ ਸਰਵਿਸ ਨੂੰ ਵੀ ਟੈਸਟ ਕਰ ਸਕਣਗੇ। ਏਅਰਟੈੱਲ ਆਪਣੇ ਐੱਲ.ਟੀ.ਈ. 900 ਯਾਨੀ 900MHz ਬੈਂਡ ਵਾਲੇ 4ਜੀ ਨੂੰ ਕੇਰਲ ਟੈਲੀਕਾਮ ਸਰਕਿਲ ’ਚ ਲਾਗੂ ਕਰ ਦਿੱਤਾ ਹੈ। ਕੰਪਨੀ ਇਸ ਨੈੱਟਵਰਕ ਨੂੰ ਜਲਦੀ ਹੀ ਦੇਸ਼ ਦੇ ਸਾਰੇ ਟੈਲੀਕਾਮ ਸਰਕਿਲਾਂ ’ਚ ਲਾਗੂ ਕਰ ਦੇਵੇਗੀ।

ਜ਼ਿਕਰਯੋਗ ਹੈ ਕਿ ਏਅਰਟੈੱਲ ਆਪਣੇ 2ਜੀ ਨੈੱਟਵਰਕ ਨੂੰ ਬੰਦ ਨਹੀਂ ਕਰ ਰਹੀ। ਕੰਪਨੀ ਫਿਲਹਾਲ ਆਪਣੇ 3ਜੀ ਨੈੱਟਵਰਕ ਨੂੰ ਅਪਗ੍ਰੇਡ ਕਰਕੇ 4ਜੀ ’ਚ ਮਾਈਗ੍ਰੇਡ ਕਰ ਰਹੀ ਹੈ। ਏਅਰਟੈੱਲ ਗਾਹਕਾਂ ਨੂੰ ਆਪਣੇ ਸਿਮ ਕਾਰਡ ਨੂੰ 4ਜੀ ’ਚ ਅਪਗ੍ਰੇਡ ਕਰਾਉਣਾ ਹੋਵੇਗਾ। ਇਸ ਤੋਂ ਬਾਅਦ ਉਹ ਹਾਈ ਸਪੀਡ ਇੰਟਰਨੈੱਟ ਅਤੇ ਐੱਚ.ਡੀ. ਵਾਈਸ ਕਾਲਿੰਗ ਦਾ ਮਜ਼ਾ ਲੈ ਸਕਣਗੇ। ਏਅਰਟੈੱਲ ਕੇਰਲ ਦੇ ਅਧਿਕਾਰੀ ਨੇ ਕਿਹਾ ਹੈ ਕਿ ਕੰਪਨੀ ਆਪਣੇ ਨੈੱਟਵਰਕ ਨੂੰ ਅਪਗ੍ਰੇਡ ਕਰ ਰਹੀ ਹੈ, ਜਿਸ ਕਾਰਨ ਗਾਹਕਾਂ ਨੂੰ ਬਿਹਤਰ ਨੈੱਟਵਰਕ ਅਤੇ ਕੁਨੈਕਟੀਵਿਟੀ ਮਿਲ ਸਕੇਗੀ। ਗਾਹਕ ਫਾਸਟ ਇੰਟਰਨੈੱਟ ਨੂੰ ਐਕਸੈਸ ਕਰ ਸਕਣਗੇ। ਇਸ ਦਾ ਲਾਭ ਅਰਧ ਸ਼ਹਿਰੀ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਦੇ ਨਾਲ-ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਵੀ ਹੋਵੇਗਾ। 


Related News