Airtel ਨਹੀਂ ਦੇਵੇਗੀ ਰਿਲਾਇੰਸ ਜਿਓ ਦੀ ਤਰ੍ਹਾਂ ਮੁਫਤ Voice Calls - ਰਿਪੋਰਟ

Thursday, Nov 03, 2016 - 05:20 PM (IST)

Airtel ਨਹੀਂ ਦੇਵੇਗੀ ਰਿਲਾਇੰਸ ਜਿਓ ਦੀ ਤਰ੍ਹਾਂ ਮੁਫਤ Voice Calls - ਰਿਪੋਰਟ

ਜਲੰਧਰ - ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀਆਂ ''ਚੋਂ ਇਕ ਭਾਰਤੀ ਏਅਰਟੈੱਲ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਰਿਲਾਇੰਸ ਜਿਓ ਦੀ ਤਰ੍ਹਾਂ ਆਪਣੇ ਗਾਹਕਾਂ ਨੂੰ ਮੁਫਤ ਵਾਇਸ ਕਾਲ ਨਹੀਂ ਦੇਵੇਗੀ ।  ਹਾਲਾਂਕਿ, ਆਉਣ ਵਾਲੇ ਸਮੇਂ ''ਚ ਕੰਪਨੀ ਵਲੋਂ ਕਾਲ ਦੀਆਂ ਦਰਾਂ ''ਚ ਕਟੌਤੀ ਦੀ ਉਮੀਦ ਕੀਤੀ ਜਾ ਸਕਦੀ ਹੈ।

 

ਭਾਰਤੀ ਏਅਰਟੈੱਲ ਦੇ ਇੰਡੀਆ ਅਤੇ ਸਾਉਥ ਏਸ਼ੀਆ ਖੇਤਰ ਦੇ ਐੱਮ. ਡੀ ਅਤੇ ਸੀ. ਈ. ਓ ਗੋਪਾਲ ਵਿੱਟਲ ਨੇ ਕਿਹਾ ਹੈ ਕਿ ਟੈੱਲੀਕਾਮ ਕੰਪਟੀਸ਼ਨ ਨਾਲ ਭਰਿਆ ਹੋਇਆ ਮਾਰਕੀਟ ਹੈ। ਏਅਰਟੈੱਲ ਨੂੰ ਬਾਕੀ ਕੰਪਨੀਆਂ ਨੂੰ ਜ਼ਬਰਦਸਤ ਚੁਣੌਤੀ ਮਿਲੀ ਹੈ, ਪਰ ਉਹ ਉਨ੍ਹਾਂ ਦੇ ਰੱਸਤੇ ''ਤੇ ਨਹੀਂ ਚੱਲਣ ਵਾਲੀ ਹੈ। ਨਾਲ ਹੀ ਕਿਹਾ ਗਿਆ ਕਿ, ਜੇਕਰ ਕੀਮਤ ''ਚ ਕਟੌਤੀ ਦਾ ਸਵਾਲ ਹੈ ਤਾਂ ਸੈਕਟਰ ''ਚ ਨਵੀਂ ਕੰਪਨੀ ਆ ਜਾਣ ਤੋਂ ਬਾਅਦ ਇਸ ਦੀ  ਸੰਭਾਵਨਾ ਹੋ ਸਕਦੀਆਂ ਹਨ।


Related News