ਦੁਬਾਰਾ ਲਾਂਚ ਨਹੀਂ ਹੋਇਆ ਏਅਰਟੈੱਲ ਦਾ 49 ਰੁਪਏ ਵਾਲਾ ਪਲਾਨ, ਜਾਣੋ ਸਚਾਈ

Friday, Sep 24, 2021 - 04:18 PM (IST)

ਦੁਬਾਰਾ ਲਾਂਚ ਨਹੀਂ ਹੋਇਆ ਏਅਰਟੈੱਲ ਦਾ 49 ਰੁਪਏ ਵਾਲਾ ਪਲਾਨ, ਜਾਣੋ ਸਚਾਈ

ਗੈਜੇਟ ਡੈਸਕ– ਹਾਲ ਹੀ ’ਚ ਖਬਰ ਆਈ ਸੀ ਕਿ ਏਅਰਟੈੱਲ ਨੇ ਆਪਣੇ 49 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਫਿਰ ਤੋਂ ਲਾਂਚ ਕਰ ਦਿੱਤਾ ਹੈ ਜਿਸ ਨੂੰ ਜੁਲਾਈ ਦੇ ਅੰਤ ’ਚ ਬੰਦ ਕਰ ਦਿੱਤਾ ਗਿਆ ਸੀ। ਏਅਰਟੈੱਲ ਦੇ 49 ਰੁਪਏ ਵਾਲੇ ਇਸ ਪਲਾਨ ਦੇ ਬੰਦ ਹੋਣ ਤੋਂ ਬਾਅਦ ਗਾਹਕਾਂ ਲਈ ਸਭ ਤੋਂ ਸਸਤਾ ਪ੍ਰੀਪੇਡ ਪਲਾਨ 79 ਰੁਪਏ ਦਾ ਸੀ ਪਰ ਜਾਂਚ ’ਚ ਪਤਾ ਲੱਗਾ ਹੈ ਕਿ ਏਅਰਟੈੱਲ ਦਾ 49 ਰੁਪਏ ਵਾਲਾ ਪ੍ਰੀਪੇਡ ਪਲਾਨ ਰੀਲਾਂਚ ਨਹੀਂ ਹੋਇਆ। 

ਕੀ ਹੈ ਪੂਰਾ ਮਾਮਲਾ
ਦਰਅਸਲ, ਏਅਰਟੈੱਲ ਦੀ ਅਧਿਕਾਰਤ ਵੈੱਬਸਾਈਟ ’ਤੇ ਬੰਦ ਹੋਣ ਦੇ ਡੇਢ ਮਹੀਨੇ ਬਾਅਦ ਵੀ 49 ਰੁਪਏ ਵਾਲਾ ਪ੍ਰੀਪੇਡ ਪਲਾਨ ਗਾਹਕਾਂ ਨੂੰ ਦਿਸ ਰਿਹਾ ਹੈ ਪਰ ਜੇਕਰ ਤੁਸੀਂ ਰੀਚਾਰਜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਇਕ ਮੈਸੇਜ ਮਿਲੇਗਾ ਕਿ ਇਸ ਪਲਾਨ ਨੂੰ ਬੰਦ ਕਰ ਦਿੱਤਾ ਗਿਆ ਹੈ, ਕ੍ਰਿਪਾ ਕਰਕੇ ਦੂਜੇ ਪਲਾਨ ਦੀ ਚੋਣ ਕਰੋ। 

ਇਸ ਸੰਬੰਧ ’ਚ ਏਅਰਟੈੱਲ ਦੇ ਬੁਲਾਰੇ ਨੇ ਕਿਹਾ ਕਿ 49 ਰੁਪਏ ਵਾਲੇ ਪਲਾਨ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਰੀਲਾਂਚ ਨਹੀਂ ਕੀਤਾ ਗਿਆ। ਹਾਲਾਂਕਿ ਵੈੱਬਸਾਈਟ ਅਤੇ ਐਪ ’ਤੇ 49 ਰੁਪਏ ਵਾਲਾ ਪਲਾਨ ਅਜੇ ਵੀ ਦਿਸ ਰਿਹਾ ਹੈ ਜਿਸ ਨੂੰ 6 ਅਕਤੂਬਰ ਨੂੰ ਹਟਾ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਟਰਾਈ ਦੇ ਇਕ ਨਿਯਮ ਮੁਤਾਬਕ, 6 ਅਕਤੂਬਰ ਤੋਂ ਪਹਿਲਾਂ ਇਸ ਪਲਾਨ ਨੂੰ ਪੋਰਟਲ ਤੋਂ ਨਹੀਂ ਹਟਾਇਆ ਜਾ ਸਕਦਾ। ਟਰਾਈ ਦਾ ਨਿਯਮ ਇਹ ਕਹਿੰਦਾ ਹੈ ਕਿ ਕਿਸੇ ਵੀ ਪਲਾਨ ਨੂੰ ਲਾਂਚਿੰਗ ਤਾਰੀਖ ਤੋਂ 6 ਮਹੀਨੇ ਪੂਰੇ ਹੋਣ ਤੋਂ  ਪਹਿਲਾਂ ਪਲਾਨ ਦੀ ਕੀਮਤ ਨਹੀਂ ਵਧ ਸਕਦੀ ਅਤੇ ਨਾ ਹੀ ਪਲਾਨ ਨੂੰ ਪੋਰਟਲ ਤੋਂ ਹਟਾਇਆ ਜਾ ਸਕਦਾ ਹੈ। 


author

Rakesh

Content Editor

Related News