ਨਵਾਂ 4ਜੀ ਸਮਾਰਟਫੋਨ ਖਰੀਦਣ ’ਤੇ ਏਅਰਟੈੱਲ ਦੇਵੇਗੀ 2,000 ਰੁਪਏ ਦਾ ਕੈਸ਼ਬੈਕ

Tuesday, Oct 23, 2018 - 05:45 PM (IST)

ਨਵਾਂ 4ਜੀ ਸਮਾਰਟਫੋਨ ਖਰੀਦਣ ’ਤੇ ਏਅਰਟੈੱਲ ਦੇਵੇਗੀ 2,000 ਰੁਪਏ ਦਾ ਕੈਸ਼ਬੈਕ

ਗੈਜੇਟ ਡੈਸਕ– ਰਿਲਾਇੰਸ ਜਿਓ ਅਤੇ ਵੋਡਾਫੋਨ ਨਾਲ ਮੁਕਾਬਲਾ ਕਰਨ ਲਈ ਏਅਰਟੈੱਲ ਨੇ ਮੰਗਲਵਾਰ ਨੂੰ ਨਵੇਂ ਫੈਸਟਿਵ ਆਫਰ ਦਾ ਐਲਾਨ ਕੀਤਾ ਹੈ। ਏਅਰਟੈੱਲ ਨੇ ਕਿਹਾ ਕਿ 4ਜੀ ਸਮਾਰਟਫੋਨ ’ਚ ਅਪਗ੍ਰੇਡ ਕਰਨ ਵਾਲੇ ਯੂਜ਼ਰ ਨੂੰ 2,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਏਅਰਟੈੱਲ ਨੇ ਕੁਝ ਦਿਨ ਪਹਿਲਾਂ ਇਕ ਆਫਰ ਪੇਸ਼ ਕੀਤਾ ਸੀ, ਇਸ ਆਫਰ ਤਹਿਤ Flipkart Big Billion Days ਸੇਲ ਦੌਰਾਨ 4ਜੀ ਫੋਨ ਖਰੀਦਣ ਵਾਲੇ ਗਾਹਕਾਂ ਨੂੰ 2,500 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਸੀ। 

ਦੱਸ ਦੇਈਏ ਕਿ ਕੈਸ਼ਬੈਕ ਕੂਪਨ ਦੇ ਰੂਪ ’ਚ ਦਿੱਤਾ ਜਾਵੇਗਾ, ਗਾਹਕਾਂ ਨੂੰ 50 ਰੁਪਏ ਦੇ 40 ਕੂਪਨ ਦਿੱਤੇ ਜਾਣਗੇ। ਏਅਰਟੈੱਲ ਯੂਜ਼ਰਸ ਕੂਪਨ ਦਾ ਇਸਤੇਮਾਲ ਰੀਚਾਰਜ ਜਾਂ ਪੋਸਟਪੇਡ ਬਿੱਲ ਦਾ ਭੁਗਤਾਨ ਕਰਨ ਲਈ ਕਰ ਸਕਣਗੇ। ਏਅਰਟੈੱਲ ਦੇ ਨਵੇਂ ਆਫਰ ਤਿਹਤ ਇੰਸਟੈਂਟ ਕੈਸ਼ਬੈਕ ਯੂਜ਼ਰ ਦੇ My Airtel ਅਕਾਊਂਟ ’ਚ ਕ੍ਰੈਡਿਟ ਕਰ ਦਿੱਤਾ ਜਾਵੇਗਾ। 199 ਰੁਪਏ, 249 ਰੁਪਏ, 448 ਰੁਪਏ ਦੇ ਪ੍ਰੀਪੇਡ ਰੀਚਾਰਜ ਜਾਂ ਫਿਰ 399 ਰੁਪਏ ਜਾਂ ਉਸ ਤੋਂ ਉਪਰ ਦੇ ਪੋਸਟਪੇਡ ਬਿੱਲ ਦਾ ਭੁਗਤਾਨ ਕਰਨ ਲਈ ਕੂਪਨ ਦਾ ਇਸਤੇਮਾਲ ਕੀਤਾ ਜਾ ਸਕੇਗਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਕ ਵਾਰ ’ਚ ਸਿਰਫ ਇਕ ਹੀ ਕੂਪਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। 

ਏਅਰਟੈੱਲ ਨੇ ਕਿਹਾ ਕਿ ਆਫਰ ਦਾ ਲਾਭ ਲੈਣ ਲਈ ਯੂਜ਼ਰ ਨੂੰ ਨਵੇਂ 4ਜੀ ਸਮਾਰਟਫੋਨ ’ਚ 4ਜੀ ਸਿਮ ਨੂੰ 31 ਅਕਤੂਬਰ ਤੋਂ ਪਹਿਲਾਂ ਪਾਉਣਾ ਹੋਵੇਗਾ। My Airtel ਐਪ ਤੋਂ ਰੀਚਾਰਜ ਜਾਂ ਬਿੱਲ ਭੁਗਤਾਨ ’ਤੇ ਕੂਪਨ ਆਟੋ-ਅਪਲਾਈ ਹੋ ਜਾਵੇਗਾ। ਇਹ ਕੂਪਨ ਸ਼ੁਰੂਆਤੀ 40 ਮਹੀਨਿਆਂ ਲਈ ਯੋਗ ਹਨ। ਏਅਰਟੈੱਲ ਨੇ ਆਪਣੀ ਗੱਲ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਕੂਪਨ ਸਿਰਫ ਉਸ ਹੈਂਡਸੈੱਟ ਲਈ ਹੀ ਲਾਗੂ ਹੋਣਗੇ ਜਿਨ੍ਹਾਂ ਲਈ ਉਹ ਅਨਲਾਗ ਹੋਏ ਹਨ। 


Related News