Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 5GB ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ

11/28/2020 4:04:54 PM

ਗੈਜੇਟ ਡੈਸਕ– ਭਾਰਤੀ ਏਅਰਟੈੱਲ ਨੇ 'New 4G SIM or 4G Upgrade Free Data Coupons' ਨਾਮ ਨਾਲ ਇਕ ਨਵਾਂ ਆਫਰ ਸ਼ੁਰੂ ਕੀਤਾ ਹੈ। ਇਸ ਆਫਰ ਤਹਿਤ ਨਵੇਂ ਏਅਰਟੈੱਲ ਗਾਹਕਾਂ ਨੂੰ 5 ਜੀ.ਬੀ. ਮੁਫ਼ਤ ਡਾਟਾ ਦਿੱਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਨਵੇਂ ਏਅਰਟੈੱਲ ਗਾਹਕਾਂ ਨੂੰ ਪਹਿਲੀ ਵਾਰ Airtel Thanks ਐਪ ਡਾਊਨਲੋਡ ਕਰਨ ’ਤੇ 1 ਜੀ.ਬੀ. ਦੇ 5 ਕੂਪਨਾਂ ਦੇ ਤੌਰ ’ਤੇ 5 ਜੀ.ਬੀ. ਡਾਟਾ ਮਿਲੇਗਾ।

ਇਹ ਵੀ ਪੜ੍ਹੋ– ਕੀ ਤੁਹਾਨੂੰ ਵੀ ਨਹੀਂ ਮਿਲ ਰਿਹਾ 4G ਸਪੀਡ ਨਾਲ ਡਾਟਾ, ਤਾਂ ਤੁਰੰਤ ਕਰੋ ਇਹ ਕੰਮ

ਏਅਰਟੈੱਲ ਉਨ੍ਹਾਂ ਗਾਹਕਾਂ ਨੂੰ 5 ਜੀ.ਬੀ. ਡਾਟਾ ਮੁਫ਼ਤ ਦੇ ਰਹੀ ਹੈ ਜਿਨ੍ਹਾਂ ਨੇ ਨਵਾਂ 4ਜੀ ਸਿਮ ਖ਼ਰੀਦਿਆ ਹੈ ਜਾਂ ਫਿਰ 4ਜੀ ਡਿਵਾਈਸ ’ਤੇ ਅਪਗ੍ਰੇਡ ਕੀਤਾ ਹੈ ਅਤੇ ਪਹਿਲੀ ਵਾਰ ਪ੍ਰੀਪੇਡ ਮੋਬਾਇਲ ਨੰਬਰ ਦਾ ਇਸਤੇਮਾਲ ਕਰਕੇ Airtel Thanks ਐਪ ਲਈ ਰਜਿਸਟਰ ਕੀਤਾ ਹੈ। 30 ਸਤੰਬਰ, 2020 ਨੂੰ ਖ਼ਤਮ ਹੋਈ ਤਿਮਾਹੀ ’ਚ ਭਾਰਤੀ ਏਅਰਟੈੱਲ ਨੇ 4 ਸਾਲਾਂ ’ਚ ਪਹਿਲੀ ਵਾਰ ਰਿਲਾਇੰਸ ਜਿਓ ਤੋਂ ਜ਼ਿਆਦਾ 4ਜੀ ਗਾਹਕ ਜੋੜੇ ਹਨ। 

ਇਹ ਵੀ ਪੜ੍ਹੋ– BMW ਦੀ ਸਭ ਤੋਂ ਦਮਦਾਰ ਕਾਰ ਭਾਰਤ ’ਚ ਲਾਂਚ, ਕੀਮਤ ਜਾਣ ਹੋ ਜਾਵੋਗੇ ਹੈਰਾਨ​​​​​​​

5ਜੀ ਡਾਟਾ ਆਫਰ ਇੰਝ ਮਿਲੇਗਾ ਮੁਫ਼ਤ
ਇਸ ਆਫਰ ਨੂੰ ਪਾਉਣ ਲਈ ਏਅਰਟੈੱਲ ਪ੍ਰੀਪੇਡ 4ਜੀ ਗਾਹਕ ਨੂੰ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਏਅਰਟੈੱਲ ਥੈਂਕਸ ਐਪ ਦਾ ਨਵਾਂ ਵਰਜ਼ਨ ਡਾਊਨਲੋਡ ਕਰਨਾ ਹੋਵੇਗਾ। ਡਾਊਨਲੋਡ ਕਰਨ ਤੋਂ ਬਾਅਦ ਗਾਹਕ ਨੂੰ ਮੋਬਾਇਲ ਨੰਬਰ ਐਕਟਿਵੇਟ ਹੋਣ ਦੇ 30 ਦਿਨਾਂ ਦੇ ਅੰਦਰ ਆਪਣੇ ਪ੍ਰੀਪੇਡ ਮੋਬਾਇਲ ਨੰਬਰ ਦਾ ਇਸਤੇਮਾਲ ਕਰਕੇ ਰਜਿਸਟਰ ਕਰਨਾ ਹੋਵੇਗਾ। ਏਅਰਟੈੱਲ ਦਾ ਕਹਿਣਾ ਹੈ ਕਿ ਹਰ ਯੂਜ਼ਰ ਦੇ ਅਕਾਊਂਟ ’ਚ ਇਸ ਤੋਂ ਬਾਅਦ 72 ਘੰਟਿਆਂ ਦੇ ਅੰਦਰ 1 ਜੀ.ਬੀ. ਦੇ 5 ਕੂਪਨ ਕ੍ਰੈਡਿਟ ਹੋ ਜਾਣਗੇ। 

ਇਹ ਵੀ ਪੜ੍ਹੋ– Jio ਜਲਦ ਲਾਂਚ ਕਰੇਗੀ ਸਸਤੇ 4ਜੀ ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ​​​​​​​

ਇਸ ਆਫਰ ਨੂੰ ਪਾਉਣ ਲਈ ਕੁਝ ਸ਼ਰਤਾਂ ਅਤੇ ਨਿਯਮ ਵੀ ਹਨ। ਕੋਈਗਾਹਕ ਇਕ ਮੋਬਾਇਲ ਨੰਬਰ ਦਾ ਇਸਤੇਮਾਲ ਕਰਕੇ ਸਿਰਫ ਇਕ ਵਾਰ ਹੀ ਇਸ ਆਫਰ ਦਾ ਫਾਇਦਾ ਚੁੱਕ ਸਕਦਾ ਹੈ। ਏਅਰਟੈੱਲ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਜੇਕਰ ਗਾਹਕ 5 ਜੀ.ਬੀ. ਮੁਫ਼ਤ ਡਾਟਾ ਪਾਉਣ ਦੇ ਯੋਗ ਹੈ ਤਾਂ ਉਹ ਆਪਣੇ ਆਪ ਹੁਣੇ ਚੱਲ ਰਹੇ 2 ਜੀ.ਬੀ. ਮੁਫ਼ਤ ਡਾਟਾ ਆਫਰ ਤੋਂ ਬਾਹਰ ਹੋ ਜਾਣਗੇ। 

ਇਹ ਵੀ ਪੜ੍ਹੋ– ਗੂਗਲ ਨੇ ਦਿੱਤਾ ਵੱਡਾ ਝਟਕਾ, ਇਸ ਐਪ ’ਤੇ ਹੁਣ ਨਹੀਂ ਕਰ ਸਕੋਗੇ ਗਰੁੱਪ ਵੀਡੀਓ ਕਾਲ​​​​​​​

ਏਅਰਟੈੱਲ ਨੇ ਇਹ ਵੀ ਦੱਸਿਆ ਹੈ ਕਿ ਕੁਆਲੀਫਾਈ ਹੋਣ ਤੋਂ ਬਾਅਦ ਜੇਤੂ ਨੂੰ ਆਟੋਮੈਟਿਕਲੀ ਕੂਪਨ ਕ੍ਰੈਡਿਟ ਹੋਣ ਦਾ ਮੈਸੇਜ ਮਿਲ ਜਾਵੇਗਾ। ਐੱਸ.ਐੱਮ.ਐੱਸ. ਮਿਲਣ ਤੋਂ ਬਾਅਦ ਗਾਹਕ ਏਅਰਟੈੱਲ ਥੈਂਕਸ ਐਪ ਦੇ ਮਾਈ ਕੂਪਨ ਸੈਕਸ਼ਨ ’ਚ ਜਾ ਕੇ ਆਪਣਾ ਕੂਪਨ ਵਿਊ/ਕਲੇਮ ਕਰ ਸਕਦੇ ਹੈ। ਇਹ ਤਿੰਨ ਦਿਨਾਂ ਲਈ ਯੋਗ ਹੋਵੇਗਾ ਅਤੇ ਤੀਜੇ ਦਿਨ ਬਾਅਦ ਆਪਣੇ ਆਪ ਖ਼ਤਮ ਹੋ ਜਾਵੇਗਾ। 


Rakesh

Content Editor Rakesh