Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 1GB ਡਾਟਾ, ਇੰਝ ਮਿਲੇਗੀ ਜਾਣਕਾਰੀ

07/27/2020 4:30:43 PM

ਗੈਜੇਟ ਡੈਸਕ– ਏਅਰਟੈੱਲ ਆਪਣੇ ਗਾਹਕਾਂ ਨੂੰ ਮੁਫ਼ਤ ’ਚ 1 ਜੀ.ਬੀ. ਹਾਈ-ਸਪੀਡ ਡਾਟਾ ਦੇ ਰਹੀ ਹੈ। ਹਾਲਾਂਕਿ ਇਹ ਮੁਫ਼ਤ ਡਾਟਾ ਸਾਰੇ ਗਾਹਕਾਂ ਲਈ ਨਹੀਂ ਹੈ। ਇਹ ਕੁਝ ਚੁਣੇ ਹੋਏ ਗਾਹਕਾਂ ਨੂੰ ਹੀ ਮਿਲ ਰਿਹਾ ਹੈ। ਏਅਰਟੈੱਲ ਦਾ ਇਹ ਮੁਫ਼ਤ ਡਾਟਾ ਤਿੰਨ ਦਿਨਾਂ ਦੀ ਮਿਆਦ ਨਾਲ ਮਿਲ ਰਿਹਾ ਹੈ। ਕੰਪਨੀ ਇਸ ਆਫਰ ਬਾਰੇ ਗਾਹਕਾਂ ਨੂੰ ਮੈਸੇਜ ਭੇਜ ਕੇ ਜਾਣਕਾਰੀ ਦੇ ਰਹੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਮੁਫ਼ਤ ’ਚ 2 ਜੀ.ਬੀ. ਡਾਟਾ ਦਿੱਤਾ ਸੀ। 

OnlyTech ਨੇ ਏਅਰਟੈੱਲ ਦੀ ਇਸ ਆਫਰਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਕ ਏਅਰਟੈੱਲ ਗਾਹਕ ਨੇ 48 ਰੁਪਏ ਦਾ ਰੀਚਾਰਜ ਕਰਵਾਇਆ ਅਤੇ ਉਸ ਨੂੰ ਕੁਲ 4 ਜੀ.ਬੀ. ਡਾਟਾ ਮਿਲਿਆ, ਜਦਕਿ ਇਸ ਪਲਾਨ ’ਚ 3 ਜੀ.ਬੀ. ਡਾਟਾ ਹੀ ਮਿਲਦਾ ਹੈ। 1 ਜੀ.ਬੀ. ਮੁਫ਼ਤ ਡਾਟਾ ਲਈ ਏਅਰਟੈੱਲ ਨੇ ਮੈਸੇਜ ਵੀ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਦੀ ਮਿਆਦ ਤਿੰਨ ਦਿਨਾਂ ਦੀ ਹੈ। ਮੈਸੇਜ ’ਚ ਇਹ ਵੀ ਕਿਹਾ ਗਿਆ ਹੈ ਕਿ ਇਹ ਆਫਰ ਟ੍ਰਾਇਲ ਤੌਰ ’ਤੇ ਸ਼ੁਰੂ ਕੀਤਾ ਗਿਆ ਹੈ। 

48 ਰੁਪਏ ਤੋਂ ਇਲਾਵਾ 49 ਰੁਪਏ ਦੇ ਸਮਾਰਟ ਰੀਚਾਰਜ ’ਤੇ ਵੀ 1 ਜੀ.ਬੀ. ਡਾਟਾ ਮੁਫ਼ਤ ਮਿਲ ਰਿਹਾ ਹੈ। ਇਸ ਪਲਾਨ ’ਚ 100 ਐੱਮ.ਬੀ. ਡਾਟਾ ਅਤੇ 38.52 ਰੁਪਏ ਦਾ ਟਾਕਟਾਈਮ ਮਿਲਦਾ ਹੈ ਪਰ ਹੁਣ ਕੰਪਨੀ 1 ਜੀ.ਬੀ. ਡਾਟਾ ਦੇ ਰਹੀ ਹੈ ਜਿਸ ਦੀ ਮਿਆਦ ਤਿੰਨ ਦਿਨਾਂ ਦੀ ਹੈ। ਅਜਿਹੇ ’ਚ ਇਹ ਕਿਹਾ ਜਾ ਸਕਦਾ ਹੈ ਕਿ ਏਅਰਟੈੱਲ ਘੱਟ ਕੀਮਤ ਵਾਲੇ ਪਲਾਨ ਨਾਲ ਮੁਫ਼ਤ ਡਾਟਾ ਦੇ ਰਹੀ ਹੈ। 


Rakesh

Content Editor

Related News