Airtel ਦੇ ਇਸ ਪਲਾਨ ''ਚ ਮਿਲਦਾ ਹੈ 100GB ਡਾਟਾ, ਐਮਾਜ਼ੋਨ ਪ੍ਰਾਈਮ ਦੇ ਨਾਲ Disney+ Hotstar ਵੀ

Saturday, Aug 12, 2023 - 06:15 PM (IST)

Airtel ਦੇ ਇਸ ਪਲਾਨ ''ਚ ਮਿਲਦਾ ਹੈ 100GB ਡਾਟਾ, ਐਮਾਜ਼ੋਨ ਪ੍ਰਾਈਮ ਦੇ ਨਾਲ Disney+ Hotstar ਵੀ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਏਅਰਟੈੱਲ ਦੇ ਗਾਹਕ ਹੋ ਅਤੇ ਕਿਸੇ ਅਜਿਹੇ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਦੀ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਏਅਰਟੈੱਲ ਦੇ ਇਕ ਅਜਿਹੇ ਪਲਾਨ ਬਾਰੇ ਦੱਸਾਂਗੇ ਜਿਸ ਵਿਚ ਤੁਹਾਨੂੰ 100 ਜੀ.ਬੀ. ਡਾਟਾ ਮਿਲਦਾ ਹੈ। ਇਸਤੋਂ ਇਲਾਵਾ ਇਸ ਪਲਾਨ ਦੇ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ Disney+ Hotstar ਦਾ ਵੀ ਸਬਸਕ੍ਰਿਪਸ਼ਨ ਮਿਲੇਗਾ। ਆਓ ਜਾਣਦੇ ਹਾਂ ਏਅਰਟੈੱਲ ਦੇ ਇਸ ਪਲਾਨ ਬਾਰੇ ਵਿਸਤਾਰ ਨਾਲ...

Airtel ਦਾ 999 ਰੁਪਏ ਵਾਲਾ ਪਲਾਨ

ਏਅਰਟੈੱਲ ਕੋਲ ਇਕ 999 ਰੁਪਏ ਦਾ ਪੋਸਟਪੇਡ ਪਲਾਨ ਹੈ ਜਿਸ ਵਿਚ 100 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ 100 ਐੱਸ.ਐੱਮ.ਐੱਸ. ਦੀ ਸਹੂਲਤ ਮਿਲਦੀ ਹੈ। ਇਸ ਪਲਾਨ ਦੇ ਨਾਲ 200 ਜੀ.ਬੀ. ਤਕ ਡਾਟਾ ਰੋਲਓਵਰ ਦੀ ਵੀ ਸਹੂਲਤ ਮਿਲਦੀ ਹੈ।

ਇਸ ਪਲਾਨ ਦੇ ਨਾਲ ਇਕ ਪ੍ਰਾਈਮਰੀ ਕੁਨੈਕਸ਼ਨ ਤੋਂ ਇਲਾਵਾ 3 ਐਡ ਆਨ ਕੁਨੈਕਸ਼ਨ ਲਏ ਜਾ ਸਕਣਗੇ। ਇਨ੍ਹਾਂ ਤਿੰਨਾਂ ਐਡ ਆਨ ਦੇ ਨਾਲ 30 ਜੀ.ਬੀ. ਡਾਟਾ ਮਿਲੇਗਾ। ਕੁਲ ਮਿਲਾ ਕੇ ਇਸ ਪਲਾਨ 'ਚ ਚਾਰ ਕੁਨੈਕਸ਼ਨ ਇਸਤੇਮਾਲ ਕੀਤੇ ਜਾ ਸਕਣਗੇ।

ਇਸ ਪਲਾਨ 'ਚ 6 ਮਹੀਨਿਆਂ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਇਕ ਸਾਲ ਲਈ ਡਿਜ਼ਨੀ ਪਲੱਸ ਹੋਟਸਟਾਰ ਮੋਬਾਇਲ ਸਬਸਕ੍ਰਿਪਸ਼ਨ ਮਿਲਦਾ ਹੈ। ਇਸ ਪਲਾਨ 'ਚ ਮੋਬਾਇਲ ਪ੍ਰੋਟੈਕਸ਼ਨ, ਐਕਸਟਰੀਮ ਮੋਬਾਇਲ ਪੈਕ ਅਤੇ ਵਿੰਕ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਮਿਲੇਗਾ।


author

Rakesh

Content Editor

Related News