Airtel ਨੇ ਦਿੱਤਾ ਝਟਕਾ, ਸਭ ਤੋਂ ਸਸਤੇ ਰੀਚਾਰਜ ਦੀ ਕੀਮਤ ’ਚ ਕੀਤਾ ਇੰਨਾ ਵਾਧਾ

Tuesday, Nov 22, 2022 - 04:10 PM (IST)

Airtel ਨੇ ਦਿੱਤਾ ਝਟਕਾ, ਸਭ ਤੋਂ ਸਸਤੇ ਰੀਚਾਰਜ ਦੀ ਕੀਮਤ ’ਚ ਕੀਤਾ ਇੰਨਾ ਵਾਧਾ

ਗੈਜੇਟ ਡੈਸਕ– ਭਾਰਤੀ ਏਅਰਟੈੱਲ ਨੇ ਆਪਣੇ ਸਸਤੇ ਰੀਚਾਰਜ ਦੀ ਕੀਮਤ ’ਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਇਸ ਰੀਚਾਰਜ ਦੀ ਕੀਮਤ ਲਗਭਗ 57 ਫੀਸਦੀ ਵਧਾ ਦਿੱਤੀ ਹੈ। ਵਧੀ ਹੋਈ ਕੀਮਤ ਦਾ ਅਸਰ ਫਿਲਹਾਲ ਹਰਿਆਣਾ ਅਤੇ ਓਡੀਸ਼ਾ ਦੇ ਗਾਹਕਾਂ ’ਤੇ ਪਵੇਗਾ। ਕੰਪਨੀ ਨੇ ਦੋ ਸੂਬਿਆਂ ’ਚ 155 ਰੁਪਏ ਤੋਂ ਘੱਟ ਕੀਮਤ ਵਾਲੇ ਸਾਰੇ ਵੌਇਸ ਅਤੇ ਐੱਸ.ਐੱਮ.ਐੱਸ. ਦੇ ਫਾਇਦਿਆਂ ਵਾਲੇ ਪਲਾਨ ਬੰਦ ਕਰ ਦਿੱਤੇ ਹਨ। ਯਾਨੀ ਗਾਹਕਾਂ ਨੂੰ ਹਰ ਮਹੀਨੇ ਘੱਟੋ-ਘੱਟ 155 ਰੁਪਏਦਾ ਰੀਚਾਰਜ ਕਰਵਾਉਣਾ ਪਵੇਗਾ। ਕੰਪਨੀ ਨੇ ਕੋਈ ਨਵਾਂ ਰੀਚਾਰਜ ਪਲਾਨ ਲਾਂਚ ਨਹੀਂ ਕੀਤਾ ਸਗੋਂ 99 ਰੁਪਏ ਵਾਲੇ ਬੇਸਿਕ ਰੀਚਾਰਜ ਪਲਾਨ ਨੂੰ ਬੰਦ ਕਰ ਦਿੱਤਾ ਹੈ। ਇਸਤੋਂ ਬਾਅਦ ਗਾਹਕਾਂ  ਕੋਲ ਸਿਰਫ 155 ਰੁਪਏ ਦਾ ਆਪਸ਼ਨ ਬਚਦਾ ਹੈ, ਜੋ ਪਿਛਲੇ ਰੀਚਾਰਜ ਦੇ ਮੁਕਾਬਲੇ 57 ਫੀਸਦੀ ਵੱਧ ਕੀਮਤ ’ਚ ਆਉਂਦਾ ਹੈ।

ਇਹ ਵੀ ਪੜ੍ਹੋ– 5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ

155 ਰੁਪਏ ’ਚ ਮਿਲਣਗੇ ਇਹ ਫਾਇਦੇ

ਅਜਿਹੇ ਗਾਹਕ ਜੋ ਏਅਰਟੈੱਲ ਨੂੰ ਸੈਕੇਂਡਰੀ ਸਿਮ ਦੇ ਤੌਰ ’ਤੇ ਇਸਤੇਮਾਲ ਕਰ ਰਹੇ ਸਨ ਹੁਣ ਉਨ੍ਹਾਂ ਕੋਲ ਸਸਤਾ ਆਪਸ਼ਨ ਨਹੀਂ ਰਹੇਗਾ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਨੇ ਇਸ ਪਲਾਨ ਦਾ ਟ੍ਰਾਇਲ ਦੋ ਸੂਬਿਆਂ ’ਚ ਸ਼ੁਰੂ ਕੀਤਾ ਹੈ ਅਤੇ ਜਲਦ ਹੀ ਇਸਨੂੰ ਦੂਜੇ ਸੂਬਿਆਂ ’ਚ ਵੀ ਰੋਲਆਊਟ ਕੀਤਾ ਜਾਵੇਗਾ।

ਏਅਰਟੈੱਲ ਦੇ ਇਸ ਰੀਚਾਰਜ ਪਲਾਨ ’ਚ ਗਾਹਕਾਂ ਨੂੰ 24 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ ’ਚ ਗਾਹਕ ਨੂੰ 24 ਦਿਨਾਂ ਤਕ ਅਨਲਿਮਟਿਡ ਵੌਇਸ ਕਾਲਿੰਗ, 1 ਜੀ.ਬੀ. ਡਾਟਾ ਅਤੇ 300 ਐੱਸ.ਐੱਮ.ਐੱਸ. ਦਾ ਫਾਇਦਾ ਮਿਲੇਗਾ। 

ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ


author

Rakesh

Content Editor

Related News