ਏਅਰਟੈੱਲ ਦਾ ਸ਼ਾਨਦਾਰ ਪਲਾਨ, ਹਰ ਰੋਜ਼ ਅਨਲਿਮਟਿਡ ਕਾਲਿੰਗ ਨਾਲ ਡਾਟਾ ਮੁਫਤ
Sunday, Dec 17, 2017 - 10:53 AM (IST)

ਜਲੰਧਰ- ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੇ ਨਵੇਂ ਪਲਾਨ ਦੀ ਕੀਮਤ 448 ਰੁਪਏ ਰੱਖੀ ਗਈ ਹੈ। ਇਸ ਪਲਾਨ 'ਚ ਗਾਹਕ ਅਨਲਿਮਟਿਡ ਕਾਲਿੰਗ, ਐੱਸ.ਐੱਮ.ਐੱਸ. ਅਤੇ ਡਾਟਾ ਦਾ ਮਜ਼ਾ ਲੈ ਸਕਦੇ ਹਨ।
ਏਅਰਟੈੱਲ ਦੇ ਨਵੇਂ ਪਲਾਨ ਦੇ ਤਹਿਤ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ, ਹਰ ਰੋਜ਼ 1 ਜੀ.ਬੀ. ਡਾਟਾ ਅਤੇ ਮੁਫਤ ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਨਾਲ ਹੀ ਗਾਹਕ ਮੁਫਤ ਰੋਮਿੰਗ (ਇਨਕਮਿੰਗ ਅਤੇ ਆਊਟਗੋਇੰਗ) ਦਾ ਵੀ ਲਾਭ ਲੈ ਸਕਦੇ ਹਨ। ਦੱਸ ਦਈਏ ਕਿ ਪਲਾਨ ਦੀ ਮਿਆਦ 70 ਦਿਨਾਂ ਦੀ ਹੋਵੇਗੀ।