Airtel ਨੇ ਲਾਂਚ ਕੀਤੇ ਦੋ ਨਵੇਂ ਬੰਪਰ ਡਾਟਾ ਵਾਲੇ ਪ੍ਰੀਪੇਡ ਪਲਾਨ, ਮਿਲਣਗੇ ਇਹ ਫਾਇਦੇ

01/27/2023 6:03:24 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਏਅਰਟੈੱਲ ਦੇ ਗਾਹਕ ਹੋ ਅਤੇ ਕਿਸੇ ਸ਼ਾਨਦਾਰ ਪ੍ਰੀਪੇਡ ਪਲਾਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡਾ ਇਹ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਏਅਰਟੈੱਲ ਨੇ ਦੋ ਨਵੇਂ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ਦੇ ਨਾਲ ਬੰਪਰ ਹਾਈ-ਸਪੀਡ ਡਾਟਾ ਮਿਲਦਾ ਹੈ। ਏਅਰਟੈੱਲ ਦੇ ਇਨ੍ਹਾਂ ਪਲਾਨ ’ਚ ਅਨਲਿਮਟਿਡ ਕਾਲਿੰਗ ਵੀ ਮਿਲਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਪਲਾਨਜ਼ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ– Airtel ਦੇ ਗਾਹਕਾਂ ਲਈ ਖ਼ੁਸ਼ਖ਼ਬਰੀ! ਇਨ੍ਹਾਂ ਪਲਾਨਸ ਦੇ ਨਾਲ ਮਿਲਣ ਲੱਗਾ Disney+ Hotstar ਦਾ ਸਬਸਕ੍ਰਿਪਸ਼ਨ

Airtel ਨੇ ਪੇਸ਼ ਕੀਤੇ 489 ਰੁਪਏ ਅਤੇ 509 ਰੁਪਏ ਦੇ ਪ੍ਰੀਪੇਡ ਪਲਾਨ

ਸਭ ਤੋਂ ਪਹਿਲਾਂ ਏਅਰਟੈੱਲ ਦੇ 489 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਤੋਂ ਇਲਾਵਾ ਇਸ ਪਲਾਨ ’ਚ 300 SMS ਅਤੇ 50 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। ਇਸ ਪਲਾਨ ਦੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ Wynk Music ਦਾ ਐਕਸੈੱਸ ਫ੍ਰੀ ਮਿਲਦਾ ਹੈ। ਨਾਲ ਹੀ ਫਰੀ ਹੈਲੋ ਟਿਊਨ, Apollo 24/7 Circle ਅਤੇ FASTag ਰਿਚਾਰਜ ’ਤੇ ਕੈਸ਼ਬੈਕ ਮਿਲਦਾ ਹੈ। 

ਇਹ ਵੀ ਪੜ੍ਹੋ– ਸਿਰਫ਼ 1,399 ਰੁਪਏ ’ਚ OnePlus 5G ਸਮਾਰਟਫੋਨ ਖ਼ਰੀਦਣ ਦਾ ਮੌਕਾ! ਜਾਣੋ ਕੀ ਹੈ ਆਫ਼ਰ

Airtel ਦਾ 509 ਰੁਪਏ ਵਾਲਾ ਪਲਾਨ

ਜੇਕਰ ਤੁਸੀਂ ਕਿਸੇ ਮਾਸਿਕ ਪਲਾਨ ਦੀ ਭਾਲ ’ਚ ਹੋ ਤਾਂ ਇਹ ਪਲਾਨ ਤੁਹਾਡੇ ਲਈ ਹੈ। ਇਸ ਪਲਾਨ ਦੇ ਨਾਲ ਪੂਰੇ ਇਕ ਮਹੀਨੇ ਦੀ ਮਿਆਦ ਮਿਲਦੀ ਹੈ। ਇਸ ਪਲਾਨ ’ਚ ਤੁਹਾਨੂੰ ਲੋਕਲ-ਐੱਸ.ਟੀ.ਡੀ. ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸਤੋਂ ਇਲਾਵਾ ਇਸ ਪਲਾਨ ’ਚ 300 SMS ਅਤੇ 60 ਜੀ.ਬੀ. ਹਾਈ-ਸਪੀਡ ਡਾਟਾ ਮਿਲਦਾ ਹੈ। ਇਸ ਪਲਾਨ ’ਚ ਵੀ Wynk Music ਦਾ ਐਕਸੈੱਸ ਫ੍ਰੀ ਮਿਲਦਾ ਹੈ। ਨਾਲ ਫ੍ਰੀ ਹੈਲੋ ਟਿਊਨ, Apollo 24/7 Circle ਅਤੇ FASTag ਰਿਚਾਰਜ ’ਤੇ ਕੈਸ਼ਬੈਕ ਮਿਲਦਾ ਹੈ। 

ਇਹ ਵੀ ਪੜ੍ਹੋ– Samsung ਦਾ ਧਮਾਕਾ! ਲਾਂਚ ਕੀਤੇ ਦੋ ਸਸਤੇ 5G ਸਮਾਰਟਫੋਨ, ਇੰਨੇ ਰੁਪਏ ਤੋਂ ਸ਼ੁਰੂ ਹੁੰਦੀ ਹੈ ਕੀਮਤ


Rakesh

Content Editor

Related News