Airtel ਨੇ ਲਾਂਚ ਕੀਤੀ V-fiber ਸਰਵਿਸ, ਮਿਲੇਗੀ 100 Mbps ਦੀ ਇੰਟਰਨੈੱਟ ਸਪੀਡ

Thursday, Dec 29, 2016 - 03:36 PM (IST)

Airtel ਨੇ ਲਾਂਚ ਕੀਤੀ V-fiber ਸਰਵਿਸ, ਮਿਲੇਗੀ 100 Mbps ਦੀ ਇੰਟਰਨੈੱਟ ਸਪੀਡ

ਜਲੰਧਰ : ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਯੂਰੋਪੀ ਬਰਾਂਡਬੈਂਡ ਤਕਨੀਕੀ Vectorization ਦੇ ਰਾਹੀਂ ਤੋਂ ਪੁਨੇ ''ਚ 100Mbps ਦੀ ਸਪੀਡ ਦੇਣ ਦੇ ਟੀਚੇ ਨਾਲ ਆਪਣੀ V-Fiber ਸੇਵਾ ਲਾਂਚ ਕੀਤੀ ਹੈ। ਇਸ ਦੇ ਨਾਲ ਹੀ ਏਅਰਟੈੱਲ ਨੇ ਇਸ ਸਰਵਿਸ ਨੂੰ ਪੇਸ਼ ਕਰਨ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਦੇਸ਼ ਦਾ ਪਹਿਲਾ ਅਜਿਹਾ ਟੈੱਲੀਕਾਮ ਆਪਰੇਟਰ ਬਣ ਗਿਆ ਹੈ ਜੋ ਇਸ ਸੇਵਾ ਨੂੰ ਇਸਤੇਮਾਲ ਕਰ ਰਿਹਾ ਹੈ।

 

ਇਸ ਨਵੀਂ ਸਰਵਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਗਾਹਕਾਂ ਨੂੰ 100Mbps ਤੱਕ ਦੀ ਬਰਾਡਬੈਂਡ ਸਪੀਡ ਮਿਲੇਗੀ। ਯਯੂਜ਼ਰਸ ਨੂੰ ਇਸ ਸਰਵਿਸ ਦੇ ਇਸਤੇਮਾਲ ਲਈ ਸਿਰਫ਼ ਆਪਣੇ ਮਾਡਮ ਨੂੰ ਅਪਗਰੇਡ ਕਰਨਾ ਹੋਵੇਗਾ ਅਤੇ ਲੈਣਾ ਹੋਵੇਗਾ ਇੱਕ V-fiber ਮਾਡਮ ਤੁਹਾਡੀ ਬਿਨਾਂ ਕਿਸੇ ਮਾਸਿਕ ਹੋਰ ਵਾਧੂ ਚਾਰਜਿੰਗ ਦੇ ਵਧੀਆ ਸਪੀਡ ਵਾਲਾ ਇੰਟਰਨੈੱਟ ਮਿਲ ਸਕੇ। ਹਾਲਾਂਕਿ ਅਜਿਹਾ ਤੱਦ ਹੋਵੇਗਾ ਜਦ ਤੁਸੀਂ ਇਸ ਦੀ ਸਰਵਿਸ ਤੋਂ ਸੰਤੁਸ਼ਟ ਨਾਂ ਹੋਵੋ।

ਤੁਹਾਨੂੰ ਦੱਸ ਦਈਏ ਕਿ V-fiber ਦੇ ਪਲਨਜ਼ 699 ਰੁਪਏ ਦੇ ਨਾਲ 3 ਮਹੀਨੇ ਦੇ ਅਨਲਿਮਟਿਡ ਆਫਰ ਦੇ ਨਾਲ ਸ਼ੁਰੂ ਹੋਣਗੇ ਪਰ ਇਹ ਚਾਰਜ ਸਿਰਫ਼ ਨਵੇਂ ਯੂਜ਼ਰਸ ਲਈ ਹੀ ਹਨ। ਏਅਰਟੈੱਲ ਨੇ ਆਪਣੇ ਬਰਾਂਡਬੈਂਡ ਯੂਜ਼ਰਸ ਲਈ ਵੌਇਸ ਕਾਲਿੰਗ ਵੀ ਫ੍ਰੀ ਕਰ ਦਿੱਤੀ ਹੈ ਅਤੇ ਹੁਣ ਉਹ ਅਨਲਿਮਟਿਡ ਫ੍ਰੀ ਵੋਇਸ ਕਾਲਸ ਕਰ ਸਕਦੇ ਹਨ।


Related News