ਏਅਰਟੈੱਲ ਨੇ ਯੂਜ਼ਰਸ ਦੀ ਕਰਵਾਈ ਮੌਜ, ਲਾਂਚ ਕੀਤਾ ਸਸਤਾ ਰੀਚਾਰਜ ਪਲਾਨ
Wednesday, Apr 16, 2025 - 04:46 PM (IST)

ਵੈੱਬ ਡੈਸਕ- ਰੀਚਾਰਜ ਤੋਂ ਬਿਨਾਂ ਮੋਬਾਇਲ ਫੋਨ ਕਿਸੇ ਡੱਬੇ ਤੋਂ ਘੱਟ ਨਹੀਂ ਲੱਗਦਾ ਹੈ। ਜੇਕਰ ਫੋਨ 'ਚ ਰੀਚਾਰਜ ਨਾ ਹੋਵੇ ਤਾਂ ਫੋਨ ਨੂੰ ਚਲਾਉਣ ਦੀ ਗੱਲ ਤਾਂ ਦੂਰ ਹੈ ਇਸ ਨੂੰ ਹੱਥ ਤੱਕ ਲਗਾਉਣ ਦਾ ਦਿਲ ਨਹੀਂ ਕਰਦਾ। ਅਸੀਂ ਆਪਣੇ ਫੋਨ 'ਚ ਲਈ ਸਭ ਤੋਂ ਸਸਤੇ ਪਲਾਨ ਅਤੇ ਲੰਬੀ ਵੈਲੇਡਿਟੀ ਵਾਲੇ ਰੀਚਾਰਜ ਦੀ ਖੋਜ ਕਰਦੇ ਹਾਂ। ਇਹ ਕਾਰਨ ਹੈ ਕਿ ਏਅਰਟੈੱਲ ਕੰਪਨੀ ਸਮੇਂ-ਸਮੇਂ 'ਤੇ ਨਵੇਂ ਪਲਾਨ ਲਾਂਚ ਕਰਦੀ ਰਹਿੰਦੀ ਹੈ। ਏਅਰਟੈੱਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਇਸ ਸਮੇਂ ਏਅਰਟੈੱਲ ਦੇ 38 ਕਰੋੜ ਤੋਂ ਵਧ ਯੂਜ਼ਰਸ ਹਨ। ਗਾਹਕਾਂ ਦੀਆਂ ਜ਼ਰੂਰਤਾਂ ਦਾ ਇਹ ਕੰਪਨੀ ਬਹੁਤ ਧਿਆਨ ਰੱਖਦੀ ਹੈ। ਹੁਣ ਭਾਰਤੀ ਏਅਰਟੈੱਲ ਨੇ ਇਕ ਹੋਰ ਪਲਾਨ ਪੇਸ਼ ਕੀਤਾ ਹੈ। ਨਵੇਂ ਪ੍ਰੀਪੇਡ ਰੀਚਾਰਜ ਪਲਾਨ ਦੀ ਕੀਮਤ 451 ਰੁਪਏ ਹੈ ਅਤੇ ਇਸ 'ਚ ਕਈ ਸ਼ਾਨਦਾਰ ਆਫਰਸ ਦਿੱਤੇ ਜਾਂਦੇ ਹਨ।
ਏਅਰਟੈੱਲ ਸਿਮ ਜੇਕਰ ਤੁਸੀਂ ਵੀ ਵਰਤੋਂ ਕਰ ਰਹੇ ਹੋ ਅਤੇ ਇੰਟਰਨੈੱਟ ਦੀ ਬਹੁਤ ਵਰਤੋਂ ਕਰਦੇ ਹੋ ਤਾਂ ਕੰਪਨੀ ਦਾ ਨਵਾਂ ਪਲਾਨ ਤੁਹਾਨੂੰ ਵੱਡੀ ਰਾਹਤ ਦੇਵੇਗਾ। ਏਅਰਟੈੱਲ 451 ਰੁਪਏ ਦੇ ਪਲਾਨ ਵਿੱਚ ਆਪਣੇ ਗਾਹਕਾਂ ਨੂੰ ਕਈ OTT ਫਾਇਦੇ ਦੇ ਰਿਹਾ ਹੈ। ਖਾਸ ਤੌਰ 'ਤੇ ਇਹ ਰੀਚਾਰਜ ਪਲਾਨ ਉਨ੍ਹਾਂ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ ਜੋ ਡੇਟਾ ਵਾਊਚਰ ਦੀ ਭਾਲ ਕਰ ਰਹੇ ਹਨ। ਆਓ ਤੁਹਾਨੂੰ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹਾਂ।
ਏਅਰਟੈੱਲ ਦੇ ਸਸਤੇ ਪਲਾਨ ਕਰਵਾ ਦਿੱਤੀ ਮੌਜ
ਏਅਰਟੈੱਲ ਦਾ 451 ਰੁਪਏ ਵਾਲਾ ਰੀਚਾਰਜ ਪਲਾਨ ਇੱਕ ਡਾਟਾ ਵਾਊਚਰ ਪਲਾਨ ਹੈ, ਇਸ ਲਈ ਜੇਕਰ ਤੁਸੀਂ ਇਸਨੂੰ ਲੈਂਦੇ ਹੋ ਤਾਂ ਤੁਹਾਡੇ ਕੋਲ ਪਹਿਲਾਂ ਤੋਂ ਹੀ ਇੱਕ ਐਕਟਿਵ ਪਲਾਨ ਹੋਣਾ ਚਾਹੀਦਾ ਹੈ। ਇਸ ਰੀਚਾਰਜ ਪਲਾਨ ਵਿੱਚ ਕੰਪਨੀ ਗਾਹਕਾਂ ਨੂੰ ਪੂਰੇ 30 ਦਿਨਾਂ ਦੀ ਵੈਧਤਾ ਦੇ ਰਹੀ ਹੈ। ਇਸ ਵਿੱਚ ਏਅਰਟੈੱਲ ਗਾਹਕਾਂ ਨੂੰ 30 ਦਿਨਾਂ ਲਈ 50GB ਡੇਟਾ ਮਿਲਦਾ ਹੈ। ਇਸ ਵਿੱਚ OTT ਸਟ੍ਰੀਮਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਵਿੱਚ ਉਪਭੋਗਤਾਵਾਂ ਨੂੰ 3 ਮਹੀਨਿਆਂ ਲਈ Jio Hotstar ਦੀ ਮੁਫਤ ਗਾਹਕੀ ਮਿਲੇਗੀ।
ਸ਼ਾਨਦਾਰ ਹਨ ਏਅਰਟੈੱਲ ਦੇ ਇਹ ਪਲਾਨ
ਤੁਹਾਨੂੰ ਦੱਸ ਦੇਈਏ ਕਿ ਏਅਰਟੈੱਲ ਕੋਲ 500 ਰੁਪਏ ਤੋਂ ਘੱਟ ਦੇ ਕਈ ਕਿਫਾਇਤੀ ਰੀਚਾਰਜ ਪਲਾਨ ਹਨ। ਕੁਝ ਪਲਾਨਾਂ ਵਿੱਚ ਗਾਹਕਾਂ ਨੂੰ ਡਾਟਾ ਅਤੇ OTT ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਕੁਝ ਵਿੱਚ, ਮੁਫਤ ਕਾਲਿੰਗ ਦੀ ਸਹੂਲਤ ਦਿੱਤੀ ਜਾਂਦੀ ਹੈ। ਏਅਰਟੈੱਲ ਕੋਲ ਆਪਣੇ ਗਾਹਕਾਂ ਲਈ 361 ਰੁਪਏ ਦਾ ਇੱਕ ਵਧੀਆ ਰੀਚਾਰਜ ਪਲਾਨ ਵੀ ਹੈ। ਕੰਪਨੀ ਗਾਹਕਾਂ ਨੂੰ ਇਸ ਪਲਾਨ ਵਿੱਚ 30 ਦਿਨਾਂ ਲਈ 50GB ਡੇਟਾ ਦਿੰਦੀ ਹੈ। ਇਸ ਵਿੱਚ ਹੋਰ ਕੋਈ ਫਾਇਦੇ ਨਹੀਂ ਮਿਲਦੇ ਹਨ।
ਜੇਕਰ ਤੁਸੀਂ ਏਅਰਟੈੱਲ ਸਿਮ ਵਰਤ ਰਹੇ ਹੋ ਤਾਂ 195 ਰੁਪਏ ਦਾ ਪਲਾਨ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਪਲਾਨ ਵਿੱਚ ਕੰਪਨੀ ਗਾਹਕਾਂ ਨੂੰ 15GB ਡੇਟਾ ਦਿੰਦੀ ਹੈ। ਇਸ ਦੇ ਨਾਲ ਇਹ ਪਲਾਨ ਪੂਰੇ ਤਿੰਨ ਮਹੀਨਿਆਂ ਯਾਨੀ 90 ਦਿਨਾਂ ਲਈ Jio Hotstar ਦੀ ਮੁਫ਼ਤ ਗਾਹਕੀ ਦੀ ਪੇਸ਼ਕਸ਼ ਕਰਦਾ ਹੈ।