ਏਅਰਟੈੱਲ ਦਾ 4ਜੀ ਹਾਟ-ਸਪਾਟ ਡਿਵਾਈਸ ਖਰੀਦਣ ’ਤੇ ਮਿਲੇਗਾ ਖਾਸ ਆਫਰ
Thursday, May 30, 2019 - 01:23 PM (IST)

ਗੈਜੇਟ ਡੈਸਕ– ਏਅਰਟੈੱਲ ਨੇ ਗਾਹਕਾਂ ਨੂੰ ਲੁਭਾਉਣ ਲਈ ਪਿਛਲੇ ਦਿਨੀਂ ਆਪਣੇ 4ਜੀ ਹਾਟ-ਸਪਾਟ ਡਿਵਾਈਸ ਦੀ ਕੀਮਤ ਘੱਟ ਕੀਤੀ ਸੀ। ਹੁਣ ਕੰਪਨੀ ਨੇ ਆਪਣੇ 4ਜੀ ਹਾਟ-ਸਪਾਟ ਡਿਵਾਈਸ ਦੇ ਖਰੀਦਾਰਾਂ ਲਈ ਇਕ ਨਵਾਂ ਡਾਟਾ ਬੈਨੀਫਿਟ ਆਫਰ ਪੇਸ਼ ਕੀਤਾ ਹੈ। ਏਅਰਟੈੱਲ ਆਪਣੇ 4ਜੀ ਹਾਟ-ਸਪਾਟ ਡਿਵਾਈਸ ਲਈ ਦੋ ਨਵੇਂ ਪਲਾਨਸ ਲੈ ਕੇ ਆਈ ਹੈ। ਪਰ ਇਨ੍ਹਾਂ ਨਾਲ ਸ਼ਰਤ ਰੱਖੀ ਗਈ ਹੈ ਕਿ ਇਹ ਪਲਾਨ ਸਿਰਫ ਉਨ੍ਹਾਂ ਏਅਰਟੈੱਲ ਯੂਜ਼ਰਜ਼ ਨੂੰ ਮਿਲੇਗਾ ਜਿਨ੍ਹਾਂ ਨੇ ਆਪਣੇ ਡਿਵਾਈਸ ਨੂੰ 1,500 ਰੁਪਏ ’ਚ ਖਰੀਦਿਆ ਹੈ।
ਏਅਰਟੈੱਲ ਨੇ 4ਜੀ ਹਾਟ-ਸਪਾਟ ਡਿਵਾਈਸ ਦੇ ਨਾਲ 499 ਰੁਪਏ ਦਾ ਇਨਫਿਨਿਟੀ ਪਲਾਨ ਉਪਲੱਬਧ ਕੀਤਾ ਹੈ। ਇਸ ਵਿਚ ਗਾਹਕਾਂ ਨੂੰ 75 ਜੀ.ਬੀ. ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ, ਲਿਮਟ ਖਤਮ ਹੋਣ ਤੋਂ ਬਾਅਦ ’ਚ ਡਾਟਾ ਸਪੀਡ 80Kbps ਰਹਿ ਜਾਵੇਗੀ। ਇਸੇ ਤਰ੍ਹਾਂ ਏਅਰਟੈੱਲ ਨੇ ਆਪਣੇ 4ਜੀ ਹਾਟ-ਸਪਾਟ ਡਿਵਾਈਸ ਦੇ ਯੂਜ਼ਰਜ਼ ਨੂੰ ਹਰ ਦਿਨ 1.5 ਜੀ.ਬੀ. ਡਾਟਾ ਮਿਲੇਗਾ ਅਤੇ ਇਸ ਪਲਾਨ ਦੀ ਮਿਆਦ ਵੀ 84 ਦਿਨਾਂ ਦੀ ਹੋਵੇਗੀ। ਲਿਮਟ ਖਤਮ ਹੋਣ ਤੋਂ ਬਾਅਦ ਡਾਟਾ ਦੀ ਸਪੀਡ ਘੱਟ ਹੋ ਕੇ 80Kbps ਰਹਿ ਜਾਵੇਗੀ।