ਇੰਟਰਨੈਸ਼ਨਲ ਰੋਮਿੰਗ ''ਤੇ AIRTEL ਦੀ ਇਨਕਮਿੰਗ ਕਾਲ ਫ੍ਰੀ

10/27/2016 12:26:17 PM

ਜਲੰਧਰ -  ਰਿਲਾਇੰਸ ਜੀਓ ਦੇ ਆਉਣ ਨਾਲ ਦੇਸ਼ ਦੇ ਟੈਲੀਕਾਮ ਸੈਕਟਰ ''ਚ ਕਾਲਜ਼ ਰੇਟ ''ਚ ਛਿੜੀ ''ਪ੍ਰਾਈਜ਼ ਵਾਰ'' ਅਜੇ ਵੀ ਜਾਰੀ ਹੈ। ਇਸ ਵਾਰ ਭਾਰਤੀ ਏਅਰਟੈੱਲ ਨੇ ਵਿਦੇਸ਼ ਯਾਤਰਾ ਦੌਰਾਨ ਆਪਣੇ ਕਸਟਮਰਜ਼ ਲਈ ਇੰਟਰਨੈਸ਼ਨਲ ਰੋਮਿੰਗ ਦੌਰਾਨ ਇਨਕਮਿੰਗ ਕਾਲਜ਼ ਫ੍ਰੀ ਕਰ ਦਿੱਤੀਆਂ ਹਨ ਤੇ ਇਸ ਸੁਵਿਧਾ ਤਹਿਤ ਵੱਖ-ਵੱਖ ਪੈਕਸ ਲਾਂਚ ਕੀਤੇ ਹਨ।  ਕੰਪਨੀ ਦੇ ਬਿਆਨ ਮੁਤਾਬਕ, ''''ਨਵੇਂ ਇੰਟਰਨੈਸ਼ਨਲ ਰੋਮਿੰਗ ਪੈਕਸ ਦੀ ਮਦਦ ਨਾਲ ਕਸਟਮਰਜ਼ ਨੂੰ ਕਿਤੇ ਵੀ ਜਾਣ ''ਤੇ ਆਪਣੇ ਭਾਰਤੀ ਮੋਬਾਇਲ ਨੰਬਰ ਲਿਜਾਣ ਅਤੇ ਹਾਈਕਾਲ ਤੇ ਡਾਟਾ ਚਾਰਜ ਦੀ ਚਿੰਤਾ ਕੀਤੇ ਬਿਨਾਂ ਸੱਤ ਦਿਨ ਤੇ 24 ਘੰਟੇ ਜੁੜੇ ਰਹਿਣ ''ਚ ਮਦਦ ਮਿਲੇਗੀ। ਕੰਪਨੀ ਨੇ ਇਹ ਵੀ ਕਿਹਾ ਕਿ ਪੈਕ ਡਾਟਾ ਖਤਮ ਹੋਣ ਦੇ ਬਾਅਦ ਹੁਣ ਇੰਟਰਨੈਸ਼ਨਲ ਰੋਮਿੰਗ ਡਾਟਾ ਲਈ ਪ੍ਰਤੀ ਐੱਮ. ਬੀ. 3 ਰੁਪਏ ਭੁਗਤਾਨ ਕਰਨਾ ਹੋਵੇਗਾ।

 

ਕੀ ਹੈ ਇਸ 10 ਦਿਨ ਦੇ ਇੰਟਰਨੈਸ਼ਨਲ ਰੋਮਿੰਗ ਪੈਕ ''ਚ

ਏਅਰਟੈੱਲ ਨੇ ਇਸ 10 ਦਿਨ ਲਈ ਇੰਟਰਨੈਸ਼ਨਲ ਰੋਮਿੰਗ ਪੈਕ ਦਾ ਐਲਾਨ ਕਰਦਿਆਂ ਦੱਸਿਆ, ''''ਸਿੰਗਾਪੁਰ, ਥਾਈਲੈਂਡ, ਅਮਰੀਕਾ, ਕੈਨੇਡਾ, ਯੂ. ਕੇ. ਤੇ ਯੂ. ਏ. ਈ. ਲਈ 10 ਦਿਨਾਂ ਦੇ ਸਮੇਂ ਵਾਲੇ ਪੈਕ ''ਚ ਅਨਲਿਮਟਿਡ ਇਨਕਮਿੰਗ ਕਾਲਜ਼, 2 ਜੀ. ਬੀ. ਡਾਟਾ, ਭਾਰਤ ''ਚ 250 ਮਿੰਟ ਦੀ ਫ੍ਰੀ ਇਨਕਮਿੰਗ ਕਾਲਜ਼ ਤੇ 100 ਐੱਸ. ਐੱਮ. ਐੱਸ. ਰੋਜ਼ਾਨਾ ਫ੍ਰੀ ਦੀ ਸੁਵਿਧਾ ਮਿਲੇਗੀ। ਕੰਪਨੀ ਨੇ ਦੱਸਿਆ ਕਿ 10 ਦਿਨ ਲਈ ਇੰਟਰਨੈਸ਼ਨਲ ਰੋਮਿੰਗ ਪੈਕ ਦੀ ਕੀਮਤ ਸਿੰਗਾਪੁਰ ਤੇ ਥਾਈਲੈਂਡ ''ਚ 1,199 ਰੁਪਏ ਤੇ ਅਮਰੀਕਾ, ਕੈਨੇਡਾ, ਯੂ. ਕੇ. ਲਈ 2,999 ਰੁਪਏ ਹੋਵੇਗੀ। ਉਥੇ ਯੂ. ਏ. ਈ. ਦਾ ਪੈਕੇਜ ਵੀ ਇੰਨੇ ਦਾ ਹੀ ਹੈ ਪਰ ਇਸ ''ਚ ਗਾਹਕ ਨੂੰ ਸਿਰਫ 250 ਮਿੰਟ ਫ੍ਰੀ ਇਨਕਮਿੰਗ ਕਾਲ ਮਿਲੇਗੀ, ਇਸ ਦੇ ਨਾਲ ਹੀ ਰੋਜ਼ਾਨਾ 100 ਫ੍ਰੀ ਐੱਸ. ਐੱਮ. ਐੱਸ. ਮਿਲਣਗੇ।


Related News