ਏਅਰਟੈੱਲ ਨੇ ਲਾਂਚ ਕੀਤੇ 3 ਇੰਟਰਨੈਸ਼ਨਲ ਰੋਮਿੰਗ ਵਾਲੇ ਪਲਾਨਜ਼

Monday, Mar 04, 2019 - 10:44 AM (IST)

ਏਅਰਟੈੱਲ ਨੇ ਲਾਂਚ ਕੀਤੇ 3 ਇੰਟਰਨੈਸ਼ਨਲ ਰੋਮਿੰਗ ਵਾਲੇ ਪਲਾਨਜ਼

ਗੈਜੇਟ ਡੈਸਕ– ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਇੰਟਰਨੈਸ਼ਨਲ ਰੋਮਿੰਗ ਲਈ 3 ਨਵੇਂ ਪਲਾਨ ਪੇਸ਼ ਕੀਤੇ ਹਨ। ਇਹ ਤਿੰਨੇ ਪਲਾਨ ਪ੍ਰੀਪੇਡ ਗਾਹਕਾਂ ਲਈ ਪੇਸ਼ ਕੀਤੇ ਗਏ ਹਨ ਜੋ ਅਟ੍ਰੈਕਟਿਵ ਇਜ਼ੀ ਟਾਕਟਾਈਮ ਬੈਨਫਿਟ ਨਾਲ ਆਉਂਦੇ ਹਨ। ਇਨ੍ਹਾਂ ਤਿੰਨਾਂ ਪਲਾਨਜ਼ ਨੂੰ ਨਿਊ ‘Foreign Pass’ ਤਹਿਤ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਪਹਿਲਾ ਪਲਾਨ 196 ਰੁਪਏ ਦਾ ਹੈ ਜਿਸ ਵਿਚ ਇੰਟਰਨੈਸ਼ਨਲ ਰੋਮਿੰਗ ਦੌਰਾਨ 20 ਮਿੰਟ ਦੀ ਕਾਲ ਸੁਵਿਧਾ ਮਿਲ ਰਹੀ ਹੈ। ਇਸ ਤੋਂ ਬਾਅਦ ਦੂਜਾ ਪਲਾਨ 296 ਰੁਪਏ ਦਾ ਹੈ ਜਿਸ ਵਿਚ 40 ਮਿੰਟ ਦੀ ਕਾਲ ਸੁਵਿਧਾ ਮਿਲ ਰਹੀ ਹੈ। ਇਸ ਵਿਚ ਸਭ ਤੋਂ ਮਹਿੰਗਾ ਪਲਾਨ 446 ਰੁਪਏ ਦਾ ਹੈ ਜਿਸ ਵਿਚ ਯੂਜ਼ਰਜ਼ ਨੂੰ 75 ਮਿੰਟ ਦਾ ਟਾਕਟਾਈਮ ਮਿਲ ਰਿਹਾ ਹੈ।

TelecomTalk ਦੀ ਰਿਪੋਰਟ ਮੁਤਾਬਕ, ਇਹ ਤਿੰਨੇ ਪਲਾਨ ਅਜਿਹੇ ਸਮੇਂ ਲਾਂਚ ਕੀਤੇ ਗਏ ਹਨ ਜਦੋਂ ਹਾਲ ਹੀ ’ਚ ਕੰਪਨੀ ਨੇ ਇੰਟਰਨੈਸ਼ਨਲ ਪਲਾਨ ਨੂੰ ਇਨੇਬਲ ਕਰਨ ਲਈ 199 ਰੁਪਏਦੀ ਐਕਟਿਵੇਸ਼ਨ ਫੀਚਰ ਨੂੰ ਹਟਾ ਦਿੱਤਾ ਹੈ। ਇਹ ਐਕਟਿਵੇਸ਼ਨ ਫੀਸ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਗਾਹਕਾਂ ਲਈ ਲੱਗਦੀ ਸੀ। ਰਿਪੋਰਟ ਮੁਤਾਬਕ, ਤਿੰਨਾਂ ਪਲਾਨਜ਼ ਦੀ ਮਿਆਦ ਵੱਖ-ਵੱਖਹੈ। 196 ਰੁਪਏ ਵਾਲੇ ਪਲਾਨ ਦੀ ਮਿਆਦ ਜਿਥੇ 1 ਦਿਨ ਹੈ, ਉਥੇ ਹੀ 296 ਰੁਪਏ ਵਾਲੇ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। 

446 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਮਿਆਦ 90 ਦਿਨਾਂ ਦੀ ਹੈ। ਇਹ ਤਿੰਨੇ ਪਲਾਨ ਵਾਇਸ ਕਾਲ ਹੀ ਆਫਰ ਕਰਦੇ ਹਨ, ਇਸ ਤੋਂ ਇਲਾਵਾ ਇਸ ਪਲਾਨ ’ਚ ਦੂਜਾ ਕੋਈ ਵੀ ਫਾਇਦਾ ਨਹੀਂ ਦਿੱਤਾ ਜਾ ਰਿਹਾ। ਇਹ ਪਲਾਨ 20 ਦੇਸ਼ਾਂ ’ਚ ਉਪਲੱਬਧ ਹਨ, ਜਿਨ੍ਹਾਂ ’ਚ ਅਮਰੀਕਾ, ਯੂ.ਕੇ., ਕੈਨੇਡਾ, ਚੀਨ, ਜਰਮਨੀ, ਆਸਟ੍ਰੇਲੀਆ, ਹਾਂਗਕਾਂਗ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਨੀਦਰਲੈਂਡ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਸਾਊਦੀ ਅਰਬ, ਯੂ.ਏ.ਈ., ਕਤਰ, ਕੁਵੈਤ ਅਤੇ ਬਹਰੀਨ ਵਰਗੇ ਦੇਸ਼ ਸ਼ਾਮਲ ਹਨ। 


Related News