ਏਅਰਟੈੱਲ ਦਾ ਜਿਓ ''ਤੇ ਪਲਟਵਾਰ, ਓਕਲਾ ਨੇ ਸਮਰਥਨ ਕੀਤਾ
Wednesday, Mar 22, 2017 - 12:30 PM (IST)

ਜਲੰਧਰ- ਭਾਰਤੀ ਏਅਰਟੈੱਲ ਨੇ ਸਭ ਤੋਂ ਫਾਸਟ ਨੈੱਟਵਰਕ ਸਬੰਧੀ ਆਪਣੀ ਵਿਗਿਆਪਨ ਮੁਹਿੰਮ ਬਾਰੇ ਰਿਲਾਇੰਸ ਜਿਓ ਦੇ ਦੋਸ਼ਾਂ ''ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਜਿਓ ਦੀ ਸ਼ਿਕਾਇਤ ਉਸ ਦੇ ''ਬ੍ਰਾਂਡ ਨੂੰ ਮਿੱਟੀ ''ਚ ਮਿਲਾਉਣ'' ਤੇ ਕਸਟਮਰਾਂ ਨੂੰ ''ਭਰਮਾਉਣ'' ਦੀ ਕੋਸ਼ਿਸ਼ ਹੈ। ਇਸ ਦੇ ਨਾਲ ਹੀ ਮੋਬਾਇਲ ਇੰਟਰਨੈੱਟ ਸਪੀਡ ਪ੍ਰੀਖਣ ਫਰਮ ਓਕਲਾ ਨੇ ਆਪਣੇ ਸਿੱਟਿਆਂ ਦਾ ਬਚਾਅ ਕੀਤਾ ਹੈ। ਫਰਮ ਦੇ ਸਿੱਟਿਆਂ ''ਚ ਭਾਰਤੀ ਏਅਰਟੈੱਲ ਦੇ ਬ੍ਰਾਡਬੈਂਡ ਨੈੱਟਵਰਕ ਨੂੰ ਸਭ ਤੋਂ ਫਾਸਟ ਦੱਸਿਆ ਗਿਆ ਹੈ। ਰਿਲਾਇੰਸ ਜਿਓ ਨੇ ਇਸ ਦਾਅਵੇ ਨੂੰ ਚੁਣੌਤੀ ਦਿੱਤੀ ਸੀ।
ਸਪੀਡ ਟੈਸਟ (ਓਕਲਾ ਦੇ ਐਪ) ਦੇ ਚੀਫ ਆਪ੍ਰੇਟਿੰਗ ਆਫੀਸਰ ਜੇਮੀ ਸਟੀਵਨ ਅਨੁਸਾਰ ਕਿ ਓਕਲਾ ਨੇ ਥਰਡ ਤੇ ਫੋਰਥ ਕੁਆਰਟਰ 2016 ਦੇ ਅੰਕੜਿਆਂ ਦੇ ਬੇਸ ''ਤੇ ਏਅਰਟੈੱਲ ਨੂੰ ਭਾਰਤ ''ਚ ''ਸਭ ਤੋਂ ਫਾਸਟ ਮੋਬਾਇਲ ਨੈੱਟਵਰਕ'' ਕਰਾਰ ਦਿੱਤਾ ਹੈ। ਰਿਲਾਇੰਸ ਜਿਓ ਨੇ ਇਸ ਨੂੰ ਚੁਣੌਤੀ ਦਿੱਤੀ ਹੈ ਅਤੇ ਭਾਰਤੀ ਵਿਗਿਆਪਨ ਮਾਪਦੰਡ ਪ੍ਰੀਸ਼ਦ ਨੂੰ ਸ਼ਿਕਾਇਤ ਕਰਕੇ ਭਾਰਤੀ ਏਅਰਟੈੱਲ ਦੇ ''ਅਧਿਕਾਰਕ ਤੌਰ ''ਤੇ ਸਭ ਤੋਂ ਫਾਸਟ ਨੈੱਟਵਰਕ'' ਦੇ ਦਾਅਵੇ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ ਹੈ।