249 ਰੁਪਏ ''ਚ ਇਹ ਕੰਪਨੀ ਦੇ ਰਹੀ ਹੈ 10GB 4G ਡਾਟਾ

Thursday, Oct 06, 2016 - 01:44 PM (IST)

249 ਰੁਪਏ ''ਚ ਇਹ ਕੰਪਨੀ ਦੇ ਰਹੀ ਹੈ 10GB 4G ਡਾਟਾ

ਜਲੰਧਰ: ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਬਰਕਰਾਰ ਰੱਖਣ ਅਤੇ ਨਵੇਂ ਗਾਹਕਾਂ ਨੂੰ ਜੋੜਨ ਲਈ ਰੋਜ਼ਾਨਾ ਨਵੇਂ ਆਫਰਸ ਲਾਂਚ ਕਰ ਰਹੀ ਹੈ। Vodafone ਦੇ ਬਾਅਦ ਹੁਣ ਏਅਰਟੈੱਲ ਨੇ ਵੀ ਆਪਣੇ ਗਾਹਕਾਂ ਲਈ ਨਵੇਂ ਪਲਾਨ ਦੀ ਸ਼ੁਰੂਆਤ ਕੀਤੀ ਹੈ । ਨਵੇਂ ਪਲਾਨ ਦੇ ਤਹਿਤ, ਏਅਰਟੈੱਲ ਆਪਣੇ ਯੂਜ਼ਰਸ ਨੂੰ 249 ਰੁਪਏ ''ਚ 10GB ਡਾਟਾ ਉਪਲੱਬਧ ਕਰਵਾ ਰਹੀ ਹੈ। ਇਹ ਸਰਵਿਸ ਏਅਰਟੈੱਲ ਦੇ ਪ੍ਰੀਪੇਡ ਯੂਜ਼ਰਸ ਲਈ ਹੈ ਜੋ 4G ਸੇਵਾ ਨੂੰ ਪਹਿਲੀ ਵਾਰ ਇਸਤੇਮਾਲ ਕਰਨ ਜਾ ਰਹੇ ਹਨ।

 

ਤੁਹਾਨੂੰ ਦੱਸ ਦਈਏ ਕਿ ਇਸ ਸਰਵਿਸ ਨੂੰ ਏਅਰਟੈੱਲ ਨੇ ਗੁਜਰਾਤ ''ਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ  ਏਅਰਟੈੱਲ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਵੀ 4G ਆਫਰ ਦੀ ਘੋਸ਼ਣਾ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਏਅਰਟੈੱਲ ਮਹਿਜ਼ 249 ਰੁਪਏ ''ਚ ਤੁਹਾਨੂੰ 10GB 4G ਡਾਟਾ ਦੇ ਰਿਹੇ ਹੈ। ਤੁਹਾਨੂੰ ਪੂਰੀ ਵਿਧੀ ਜੇਕਰ ਦੱਸੀਏ ਤਾਂ ਤੁਹਾਨੂੰ 249 ਰੁਪਏ ''ਚ 1GB ਡਾਟਾ ਮਿਲੇਗਾ ਅਤੇ ਇਸ ਦੇ ਬਾਅਦ ਜਦ ਏਅਰਟੈੱਲ ਤੋਂ ਆਪਣੇ ਹੋਰ ਮਤਲਬ 9GB ਡਾਟਾ ਦੀ ਮੰਗ ਕਰੋਗੇ ਤਾਂ ਤੁਹਾਨੂੰ ਇਹ ਵੀ ਮਿਲ ਜਾਵੇਗਾ। ਇਸ ਦੇ ਲਈ ਤੁਹਾਨੂੰ 4G ਆਫਰ ਲਿੱਖ ਕੇ 52141 ''ਤੇ SMS ਕਰਨਾ ਹੋਵੇਗਾ ਅਤੇ ਤੁਹਾਨੂੰ ਇਸ ਤੋਂ ਇਲਾਵਾ 9GB ਡਾਟਾ ਮਿਲ ਜਾਵੇਗਾ, ਤਾਂ ਕੁੱਲ ਮਿਲਾ ਕੇ ਤੁਹਾਨੂੰ 249 ਰੁਪਏ ''ਚ 10GB 4G ਡਾਟਾ ਮਿਲੇਗਾ।


Related News