ਸਾਲ ਭਰ ਰੀਚਾਰਜ ਦੀ ਟੈਨਸ਼ਨ ਖ਼ਤਮ, Airtel ਨੇ ਲਾਂਚ ਕੀਤਾ ਸਸਤਾ ਪਲਾਨ

Friday, Mar 27, 2026 - 10:06 AM (IST)

ਸਾਲ ਭਰ ਰੀਚਾਰਜ ਦੀ ਟੈਨਸ਼ਨ ਖ਼ਤਮ, Airtel ਨੇ ਲਾਂਚ ਕੀਤਾ ਸਸਤਾ ਪਲਾਨ

ਵੈੱਬ ਡੈਸਕ- ਏਅਰਟੈੱਲ (Airtel) ਨੇ ਆਪਣੇ ਗਾਹਕਾਂ ਲਈ ਇਕ ਬਹੁਤ ਹੀ ਸਸਤਾ ਸਾਲਾਨਾ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਹ ਘੱਟ ਕੀਮਤ ਵਿੱਚ ਲੰਬੀ ਵੈਲਿਡਿਟੀ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਕੀਮਤ ਅਤੇ ਵੈਲਿਡਿਟੀ

ਏਅਰਟੈੱਲ ਦਾ ਇਹ ਸਸਤਾ ਐਨੂਅਲ (ਸਾਲਾਨਾ) ਰੀਚਾਰਜ ਪਲਾਨ 1849 ਰੁਪਏ ਦਾ ਹੈ, ਜੋ ਕਿ ਪੂਰੇ ਇਕ ਸਾਲ ਦੀ ਵੈਲਿਡਿਟੀ ਦੇ ਨਾਲ ਆਉਂਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ, ਜਿਸ 'ਚ ਰੋਮਿੰਗ ਵੀ ਸ਼ਾਮਲ ਹੈ। ਗਾਹਕਾਂ ਨੂੰ ਇਸ ਪਲਾਨ ਦੇ ਤਹਿਤ ਪੂਰੇ 3600 ਐੱਸਐੱਮਐੱਸ ਦਿੱਤੇ ਜਾਂਦੇ ਹਨ।

ਡਾਟਾ ਦੀ ਸਹੂਲਤ

ਇਹ ਧਿਆਨ ਦੇਣ ਯੋਗ ਹੈ ਕਿ ਇਸ 1849 ਰੁਪਏ ਵਾਲੇ ਪਲਾਨ 'ਚ ਕੋਈ ਡਾਟਾ ਨਹੀਂ ਮਿਲੇਗਾ। ਇੰਟਰਨੈੱਟ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਵੱਖਰੇ ਤੌਰ 'ਤੇ ਡਾਟਾ ਪੈਕ ਲੈਣਾ ਪਵੇਗਾ। ਇਸ ਰੀਚਾਰਜ ਪਲਾਨ ਦੇ ਨਾਲ ਕਈ ਪ੍ਰੀਮੀਅਮ ਸੇਵਾਵਾਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਯੂਜ਼ਰਸ ਨੂੰ ਐਡੋਬ ਐਕਸਪ੍ਰੈਸ ਪ੍ਰੀਮੀਅਮ ਦਾ 12 ਮਹੀਨਿਆਂ ਲਈ ਮੁਫਤ ਸਬਸਕ੍ਰਿਪਸ਼ਨ ਮਿਲਦਾ ਹੈ, ਜਿਸ ਦੀ ਅਸਲ ਕੀਮਤ ਲਗਭਗ 4 ਹਜ਼ਾਰ ਰੁਪਏ ਦੇ ਬਰਾਬਰ ਹੈ। ਇਸ ਪਲਾਨ ਦੇ ਨਾਲ ਮੁਫ਼ਤ 'ਚ ਹੈਲੋ ਟਿਊਨਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਏਅਰਟੈੱਲ ਆਪਣੇ ਸਾਰੇ ਸਬਸਕ੍ਰਾਈਬਰਸ ਨੂੰ ਸਪੈਮ ਅਲਰਟ ਦੀ ਸਹੂਲਤ ਵੀ ਦਿੰਦਾ ਹੈ, ਜੋ ਕਿ ਕਾਲਿੰਗ ਦੌਰਾਨ ਕੰਮ ਕਰਦਾ ਹੈ ਅਤੇ ਯੂਜ਼ਰਸ ਨੂੰ ਸਾਈਬਰ ਠੱਗਾਂ ਤੋਂ ਸੁਰੱਖਿਅਤ ਰੱਖਣ 'ਚ ਮਦਦ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News