Aircel ਨੇ ਪੇਸ਼ ਕੀਤਾ ਨਵਾਂ ਪਲਾਨ, 30 ਦਿਨਾਂ ਲਈ ਮਿਲੇਗਾ 30ਜੀ.ਬੀ. ਡਾਟਾ
Tuesday, Jul 18, 2017 - 01:52 PM (IST)

ਜਲੰਧਰ- ਪਿਛਲੇ ਹਫਤੇ ਰਿਲਾਇੰਸ ਜਿਓ ਨੇ ਆਪਣੇ ਨਵੇਂ ਡਾਟਾ ਪਲਾਨ ਦਾ ਐਲਾਨ ਕੀਤਾ ਸੀ ਅਤੇ ਭਾਰਤੀ ਟੈਲੀਕਾਮ ਮਾਰਕੀਟ ਦੇ ਟ੍ਰੈਂਡ ਅਨੁਸਾਰ ਹੀ ਦੂਜੀਆਂ ਕੰਪਨੀਆਂ ਨੇ ਵੀ ਆਪਣੇ ਪਲਾਨ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਏਅਰਸੈੱਲ ਨੇ ਸੋਮਵਾਰ ਨੂੰ 333 ਰੁਪਏ ਵਾਲਾ ਇਕ ਨਵਾਂ ਪਲਾਨ ਪੇਸ਼ ਕੀਤਾ ਹੈ ਜਿਸ ਨੂੰ RC 333 ਡਾਟਾ ਪਲਾਨ ਨਾਂ ਦਿੱਤਾ ਗਿਆ ਹੈ ਅਤੇ ਕੰਪਨੀ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਬਿਹਤਰ ਪਲਾਨ ਦੱਸਿਆ ਹੈ। ਇਸ ਪੈਕ ਦੇ ਤਹਿਤ ਗਾਹਕਾਂ ਨੂੰ 333 ਰੁਪਏ 'ਚ 30 ਦਿਨਾਂ ਲਈ ਬਿਨਾਂ ਕਿਸੇ ਡੇਲੀ ਲਿਮਟ ਦੇ 30ਜੀ.ਬੀ. ਡਾਟਾ ਮਿਲਦਾ ਹੈ। ਫਿਲਹਾਲ ਕੰਪਨੀ ਨੇ ਇਹ ਆਫਰ ਅਜੇ ਸਿਰਫ ਕਰਨਾਟਕ ਲਈ ਹੀ ਪੇਸ਼ ਕੀਤਾ ਹੈ।
ਏਅਰਸੈੱਲ ਦੇ ਸਾਰੇ 2ਜੀ, 3ਜੀ ਜਾਂ 4ਜੀ ਹੈਂਡਸੈੱਟ ਯੂਜ਼ਰ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ। ਪਰ ਇੰਟਰਨੈੱਟ ਸਪੀਡ 3ਜੀ ਤੱਕ ਸੀਮਤ ਰਹੇਗੀ। ਯੂਜ਼ਰ ਈ-ਰੀਚਾਰਜ ਰਾਹੀਂ ਨਵੇਂ ਪਲਾਨ ਨੂੰ ਲੈ ਸਕਦੇ ਹਨ ਜਾਂ ਫਿਰ ਯੂ.ਐੱਸ.ਐੱਸ.ਡੀ.-121333# ਡਾਇਰ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਏਅਰਸੈੱਲ ਨੇ ਪਿਛਲੇ ਹਫਤੇ ਇਕ ਨਵਾਂ ਪ੍ਰੀਪੇਡ ਪੈਕ ਲਾਂਚ ਕੀਤਾ ਸੀ ਜਿਸ ਦੀ ਕੀਮਤ 348 ਰੁਪਏ ਸੀ। ਇਸ ਆਫਰ ਦੇ ਤਹਿਤ ਗਾਹਕਾਂ ਨੂੰ 84 ਦਿਨਾਂ ਲਈ 1ਜੀ.ਬੀ. ਡਾਟਾ ਹਰ ਰੋਜ਼ ਅਤੇ ਦੇ ਹਿਸਾਬ ਨਾਲ ਦਿੱਤਾ ਗਿਆ ਹੈ।