14 ਰੁਪਏ ''ਚ ਕਿਸੇ ਵੀ ਨੰਬਰ ''ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਦੇ ਰਹੀ ਹੈ ਇਹ ਕੰਪਨੀ

Wednesday, Dec 14, 2016 - 05:55 PM (IST)

14 ਰੁਪਏ ''ਚ ਕਿਸੇ ਵੀ ਨੰਬਰ ''ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਦੇ ਰਹੀ ਹੈ ਇਹ ਕੰਪਨੀ
ਜਲੰਧਰ- ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਟੈਲੀਕਾਮ ਕੰਪਨੀਆਂ ''ਚ ਸਸਤੇ ਇੰਟਰਨੈੱਟ ਡਾਟਾ ਅਤੇ ਕਾਲਿੰਗ ਨੂੰ ਲੈ ਕੇ ਜੰਗ ਛਿੜੀ ਹੋਈ ਹੈ। ਅਜਿਹੇ ''ਚ ਹਰੇਕ ਟੈਲੀਕਾਮ ਕੰਪਨੀ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀਆਂ ਹਨ। ਹੁਣ ਦੂਰਸੰਚਾਰ ਕੰਪਨੀ ਏਅਰਸੈੱਲ ਨੇ ਦੋ ਜ਼ਬਰਦਸਤ ਪਲਾਨ ਲਾਂਚ ਕੀਤੇ ਹਨ। ਕੰਪਨੀ ਨੇ 14 ਰੁਪਏ ਅਤੇ 249 ਰੁਪਏ ਦੇ ਰਿਚਾਰਜ ਪਲਾਨ ਪੇਸ਼ ਕੀਤੇ ਹਨ ਜਿਸ ਤਹਿਤ ਪੂਰੇ ਦੇਸ਼ ''ਚ ਅਨਲਿਮਟਿਡ ਕਾਲਿੰਗ ਦੀ ਆਫਰ ਦਿੱਤੀ ਜਾ ਰਹੀ ਹੈ। ਏਅਰਸੈੱਲ ਦੇ ਚੀਫ ਮਾਰਕੀਟਿੰਗ ਅਧਿਕਾਰੀ ਅਨੁਪਮ ਵਾਸੁਦੇਵ ਨੇ ਦੱਸਿਆ ਕਿ ਇਹ ਪਲਾਨਜ਼ ਯੂਜ਼ਰ ਨੂੰ ਧਿਆਨ ''ਚ ਰੱਖ ਕੇ ਬਣਾਏ ਗਏ ਹਨ। ਯੂਜ਼ਰਸ ਨੂੰ ਘੱਟ ਕੀਮਤ ''ਚ ਫ੍ਰੀ ਕਾਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। 
 
ਕੀ ਹੈ ਪਲਾਨ?
14 ਰੁਪਏ ਦੇ ਰਿਚਾਰਜ ਨਾਲ ਗਾਹਕਾਂ ਨੂੰ ਅਨਲਿਮਟਿਡ ਫ੍ਰੀ ਲੋਕਲ ਕਾਲ ਦੀ ਸਹੂਲਤ ਦਿੱਤੀ ਜਾਵੇਗੀ। ਇਹ ਕਾਲਸ ਦੇਸ਼ ''ਚ ਕਿਸੇ ਵੀ ਨੈੱਟਵਰਕ ''ਤੇ ਕੀਤੀ ਜਾ ਸਕਦੀ ਹੈ। ਇਸ ਪੈਕ ਦੀ ਮਿਆਦ 1 ਦਿਨ ਦੀ ਹੈ। ਉਥੇ ਹੀ 249 ਰੁਪਏ ''ਚ ਗਾਹਕਾਂ ਨੂੰ ਅਨਲਿਮਟਿਡ ਫ੍ਰੀ ਕਾਲਿੰਗ ਅਤੇ ਅਨਲਿਮਟਿਡ 2ਜੀ ਡਾਟਾ ਦਿੱਤਾ ਜਾਵੇਗਾ। ਉਥੇ ਹੀ 4ਜੀ ਹੈਂਡਸੈੱਟ ਯੂਜ਼ਰਸ ਨੂੰ 1.5ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਪਲਾਨ ਦੀ ਮਿਆਦ 28 ਦਿਨ ਦੀ ਹੈ। 
ਇਸ ਤੋਂ ਪਹਿਲਾਂ ਵੀ ਕੰਪਨੀ ਨੇ ਇਕ ਪਲਾਨ ਲਾਂਚ ਕੀਤਾ ਸੀ। ਏਅਰਸੈੱਲ ਨੇ ਐੱਫ.ਆਰ.ਸੀ. 148 ਆਫਰ ਲਾਂਚ ਕੀਤਾ ਹੈ। ਇਸ ਆਫਰ ਤਹਿਤ ਗਾਹਕਾਂ ਨੂੰ 149 ਰੁਪਏ ਦਾ ਰਿਚਾਰਜ ਕਰਾਉਣਾ ਹੋਵੇਗਾ। ਇਸ ਵਿਚ ਤੁਹਾਨੂੰ 90 ਦਿਨਾਂ ਲਈ ਫ੍ਰੀ ਏਅਰਸੈੱਲ-ਟੂ-ਏਅਰਸੈੱਲ (ਲੋਕਲ-ਐੱਸ.ਟੀ.ਡੀ) ਕਾਲ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਤੁਹਾਨੂੰ ਤਿੰਨ ਮਹੀਨਿਆਂ 15,000 ਸੈਕਿੰਡ ਪ੍ਰਤੀ ਮਹੀਨਾ ਮਿਲਣਗੇ। ਫ੍ਰੀ ਕਾਲਿੰਗ ਤੋਂ ਇਲਾਵਾ ਇਸ ਪੈਕ ''ਚ ਅਨਲਿਮਟਿਡ 2ਜੀ ਡਾਟਾ ਦਿੱਤਾ ਜਾਵੇਗਾ। ਇਹ ਪਲਾਨ ਸਿਰਫ ਨਵੇਂ ਗਾਹਕਾਂ ਲਈ ਹੀ ਹੈ।

Related News