ਸੜਕ ''ਤੇ ਬਿਨਾਂ ਡਰਾਈਵਰ ਅਤੇ ਹਵਾ ''ਚ ਡਰੋਨ ਨਾਲ ਉੱਡੇਗੀ ਇਹ ਕਾਰ
Friday, Mar 10, 2017 - 04:12 PM (IST)

ਜਲੰਧਰ : ਸੜਕ ''ਤੇ ਹਰ ਸਮੇਂ ਰਹਿਣ ਵਾਲੇ ਜਾਮ ਤੋਂ ਪਰੇਸ਼ਾਨ ਲੋਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਇਸ ਜਾਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਯੂਰੋਪ ਦੀ ਕੰਪਨੀ ਏਅਰਬਸ ਨੇ 2017 ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ''ਚ ਇਕ ਅਜਿਹੀ ਕਾਰ ਦੇ ਕਾਂਸੈਪਟ ਦਾ ਡਿਜ਼ਾਇਨ ਪੇਸ਼ ਕੀਤਾ ਹੈ ਜੋ ਸੜਕ ''ਤੇ ਚਲੇਗੀ ਅਤੇ ਹਵਾ ''ਚ ਉਡੇਗੀ। ਪਰ ਕਿਸੇ ਵਜ੍ਹਾ ਕਰਕੇ ਜੇਕਰ ਇਹ ਕਾਰ ਜਾਮ ਵਿੱਚ ਫਸ ਵੀ ਜਾਵੇ ਤਾਂ ਇਸ ਵਿੱਚ ਬੈਠੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਕਾਰ ਦੇ ਹੇਠਾਂ ਲਗਾ ਡਰੋਨ ਇਨ੍ਹਾਂ ਮੁਸਾਫਰਾਂ ਨੂੰ ਹਵਾ ''ਚ ਉੱਡਾ ਕੇ ਉਨ੍ਹਾਂ ਦੇ ਟਿਕਾਣੇ ਤੱਕ ਪਹੁੰਚਾ ਦੇਵੇਗਾ। ਕੰਪਨੀ ਨੇ ਇਸ ਸੈਲਫ-ਡਰਾਈਵਿੰਗ ਇਲੈਕਟ੍ਰਿਰਕ ਕਾਂਸੈਪਟ ਕਾਰ ਨੂੰ ''Pop.Up'' ਦਾ ਨਾਮ ਦਿੱਤਾ ਹੈ।
ਕੰਪਨੀ ਨੇ ਇਸ ਕਾਰ ਦਾ ਵੀਡੀਓ ਵੀ ਜਾਰੀ ਕੀਤਾ ਹੈ ਜਿਸ ''ਚ ਕਾਰ ਨੂੰ ਹੀ ਹਾਇਪਰਲੂਪ ਟ੍ਰੇਨ ''ਚ ਬਿਠਾਉਂਦੇ ਹੋਏ ਵਿਖਾਇਆ ਗਿਆ ਹੈ। ਏਅਰਬਸ ਦੀ ਇਹ ਕਾਂਸੈਪਟ ਕਾਰ ਇਕ ਕੈਪਸੂਲ ਦੀ ਤਰ੍ਹਾਂ ਵਿਖਾਈ ਦਿੰਦੀ ਹੈ। ਜਿਸਦਾ ਡਿਜ਼ਾਇਨ ਇਟਲੀ ਦੀ ਇਟਾਲਡਿਜ਼ਾਇਨ ਫਰਮ ਦੁਆਰਾ ਤਿਆਰ ਕੀਤਾ ਗਿਆ ਹੈ।
ਇਹ ਫੀਚਰ ਇਸ ਕਾਰ ਨੂੰ ਬਣਾਉਂਦੇ ਹੈ ਖਾਸ
ਆਰਟੀਫੀਸ਼ਿਅਲ ਇੰਟੈਲਿਜੇਂਸ ''ਤੇ ਅਧਾਰਿਤ ਇਸ ਕਾਰ ਕਾਂਸੈਪਟ ''ਚ 8.5 ਫੀਟ ਲੰਬਾ ਕੈਪਸੂਲ ਮੌਜੂਦ ਹੈ ਜੋ ਬੈਟਰੀ ਦੁਆਰਾ ਚੇਸੀਸ (chassis) ਨਾਲ ਜੁੱੜ ਕੇ 2-ਸੀਟਰ ਇਲੈਕਟ੍ਰਿਕ ਕਾਰ ਬਣ ਜਾਵੇਗੀ। ਟ੍ਰੈਫਿਕ ਤੋਂ ਬਚਣ ਲਈ ਕਾਰ ਪਾਡਸ 8 ਰੋਟਰ ਵਾਲੇ ਡ੍ਰੋਨ ਰਾਹੀਂ ਹਵਾ ''ਚ ਚੁਕੀ ਜਾ ਸਕੇਗੀ। ਏਅਰਬਸ ਪਲੇਟਫਾਰਮ ਤੋਂ ਯੂਜ਼ਰਸ ਰਾਇਡ ਵੀ ਬੁੱਕ ਕਰ ਸਕਣਗੇ ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੈਲਫ-ਡਰਾਈਵਿੰਗ ਇਲੈਕਟ੍ਰਿਕ ਕਾਂਸੈਪਟ ਕਾਰ ਜ਼ਮੀਨ ''ਤੇ ਦੋ-ਦੋ ਇਲੈਕਟ੍ਰਿਕ ਮੋਟਰਸ ਦੇ ਨਾਲ 79 ਬੀ. ਐੱਚ. ਪੀ ਦੀ ਪਾਵਰ ਪ੍ਰੋਡਿਊਜ਼ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ 129 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਦੀ ਹੈ। ਜਦ ਕਿ ਇਸ ਦਾ ਏਅਰ ਮੋਡਿਊਲ ਚਾਰ ਮੋਟਰਸ ਦੇ ਨਾਲ 181bhp ਦਾ ਉਤਪਾਦਨ ਕਰਦਾ ਹੈ ਅਤੇ ਇਸ ਦੀ ਰਫਤਾਰ ਲਗਭਗ 97 ਕਿ. ਮੀ ਦੀ ਸੀਮਾ ਹੁੰਦੀ ਹੈ। ਅਸਲ ''ਚ ਜੇਕਰ ਇਹ ਫਲਾਇੰਗ ਕਾਰ ਆਉਂਦੀ ਹੈ ਤਾਂ ਇਹ ਪੂਰੇ ਟਰਾਂਸਪੋਟੇਸ਼ਨ ਸਿਸਟਮ ਨੂੰ ਬਦਲ ਕਰ ਇਕ ਨਵੀਂ ਕ੍ਰਾਂਤੀ ਲਿਆ ਸਕਦੀ ਹੈ।