ਇਹ ਜੈਕੇਟ ਦਵੇਗੀ ਤੁਹਾਡੇ ਮਸਲਜ਼ ਨੂੰ ਮਸਾਜ
Friday, Jun 17, 2016 - 07:26 PM (IST)

ਜਲੰਧਰ-ਸਿੰਗਾਪੁਰ ਦੀ ਇਕ ਡਿਜ਼ਾਇਨ ਟੀਮ ਨੇ ਦਾਅਵਾ ਕੀਤਾ ਹੈ ਕਿ ਆਫਿਸ ''ਚ ਬੈਠ ਕੇ ਕੰਮ ਕਰਨ ਨਾਲ ਮੋਢਿਆਂ ਜਾਂ ਮਸਲਜ਼ ''ਚ ਹੋਣ ਵਾਲੀ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਉਹ ਕੁੱਝ ਨਵਾਂ ਲੈ ਕੇ ਆਈ ਹੈ। ਇਕ ਜੈਕੇਟ ਜੋ ਤੁਹਾਡੇ ਮਸਲਜ਼ ਅਤੇ ਤੁਹਾਡੇ ਬੈਠਣ ਦੇ ਪੋਸਚਰ ਨੂੰ ਮਸਾਜ ਦਵੇਗੀ। ਇਸ ਜੈਕੇਟ ਨੂੰ ਮੋਬਾਇਲ ਐਪ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਕ ਵਾਰ ਚਾਰਜ ਕਰਨ ''ਤੇ ਇਹ ਤਿੰਨ ਘੰਟੇ ਦੇ ਲਗਭਗ ਕੰਮ ਕਰ ਸਕਦੀ ਹੈ। ਐਇਰਾ ਨਾਂ ਦੀ ਇਸ ਜੈਕੇਟ ਦੇ ਅੰਦਰ ਇਕ ਏਅਰ ਪ੍ਰੈਸ਼ਰ ਡਿਵਾਈਸ ਲਗਾਈ ਗਈ ਹੈ ਜੋ ਪ੍ਰੈਸ਼ਰ ਪੁਆਇੰਟ ਨੂੰ ਟਾਰਗੇਟ ਕਰਦੀ ਹੈ ਅਤੇ ਮਸਾਜ ਦੇ ਸਨਸੈਸ਼ਨ ਨੂੰ ਪ੍ਰੋਡਿਊਸ ਕਰਦੀ ਹੈ।
ਡਿਜ਼ਾਇਨਰ ਟੀ.ਵੇਅਰ ਦੇ ਸੀ.ਈ.ਓ. ਦਾ ਕਹਿਣਾ ਹੈ ਕਿ ਇਹ ਜੈਕੇਟ ਉਨ੍ਹਾਂ ਲੋਕਾਂ ਲਈ ਇਕ ਪ੍ਰੈਕਟੀਕਲ ਆਫਿਸ ਏਡ ਹੈ ਜਿਨ੍ਹਾਂ ਨੂੰ ਆਫਿਸ ''ਚ ਜ਼ਿਆਦਾ ਦੇਰ ਤੱਕ ਬੈਠਣ ਨਾਲ ਪੋਸਚਰ ''ਚ ਦਰਦ ਹੁੰਦੀ ਹੈ ਜਾਂ ਜੋ ਜ਼ਿਆਦਾ ਦੇਰ ਤੱਕ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਆਮ ਪਹਿਣੇ ਜਾਣ ਵਾਲੀ ਜੈਕੇਟ ਦੀ ਤਰ੍ਹਾਂ ਹੀ ਹੈ ਜੋ ਕਿਸੇ ਵੀ ਪਬਲਿਕ ਪਲੇਸ ''ਤੇ ਤੁਹਾਨੂੰ ਮਸਾਜ ਦੇ ਸਕਦੀ ਹੈ ਅਤੇ ਲੋਕਾਂ ਨੂੰ ਪਤੀ ਵੀ ਨਹੀਂ ਲੱਗੇਗਾ। ਇਸ ਜੈਕੇਟ ਦੀ ਕੀਮਤ 119 ਡਾਲਰ ਰੱਖੀ ਗਈ ਹੈ। ਇਸ ਨੂੰ ਬਣਾਉਣ ਲਈ ਕਰਾਊਡਫੰਡਿੰਗ ਵੈੱਬਸਾਇਟ ਕਿੱਕਸਟਾਟਰ ''ਤੋਂ ਲਗਭਗ 75,000 ਡਾਲਰ ਫੰਡ ਇੱਕਠਾ ਕੀਤਾ ਗਿਆ ਹੈ।