ਗੋਆ ਬੀਚ ''ਤੇ ਏ.ਆਈ. ਰੋਬੋਟ ਤਾਇਨਾਤ, ਲੋਕਾਂ ਦੀ ਜਾਨ ਬਚਾਉਣ ''ਚ ਕਰਨਗੇ ਮਦਦ

02/09/2023 6:32:44 PM

ਗੈਜੇਟ ਡੈਸਕ- ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਸਾਡੇ ਆਲੇ-ਦੁਆਲੇ ਕਈ ਥਾਵਾਂ 'ਤੇ ਹੋ ਰਿਹਾ ਹੈ। ਇੰਟਰਨੈੱਟ 'ਤੇ ਕੁਝ ਸਰਚ ਕਰਨਾ ਹੋਵੇ ਜਾਂ ਫਿਰ ਘਰ ਦੀਆਂ ਚੀਜ਼ਾਂ ਦਾ ਸਮਾਰਟ ਹੋਣਾ। ਇਨ੍ਹਾਂ ਸਭ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੀ ਮਦਦ ਕਰ ਰਿਹਾ ਹੈ। ਹੁਣ ਲੋਕਾਂ ਦੀ ਜਾਨ ਬਚਾਉਣ 'ਚ ਵੀ ਇਸਦਾ ਇਸਤੇਮਾਲ ਕੀਤਾ ਜਾਵੇਗਾ। ਗੋਆ ਦੇ ਬੀਚ 'ਤੇ ਤੁਹਾਨੂੰ ਏ.ਆਈ. ਪਾਵਰਡ ਰੋਬੋਟ ਮਿਲਣਗੇ। 

ਲਾਈਫ ਗਾਰਡ ਏਜੰਸੀ ਦ੍ਰਿਸ਼ਟੀ ਮਾਰੀਨ ਨੇ ਸੈਲਫ ਡਰਾਈਵਿੰਗ ਰੋਬੋਟਸ Aurus ਅਤੇ Triton ਨੂੰ ਪੇਸ਼ ਕੀਤਾ ਹੈ। ਜੋ ਏ.ਆਈ. ਪਾਵਰਡ ਹਨ। ਇਹ ਦੋਵੇਂ ਮਾਨੀਟਰਿੰਗ ਸਿਸਟਮ ਹਨ ਜੋ ਲੋਕਾਂ ਦੀ ਜਾਨ ਬਚਾਉਣ 'ਚ ਟੀਮ ਦੀ ਮਦਦ ਕਰਨਗੇ। ਆਓ ਜਾਣਦੇ ਹਾਂ ਇਹ ਆਪਣਾ ਕੰਮ ਕਿਵੇਂ ਕਰਦੇ ਹਨ। 

ਕਿਵੇਂ ਕੰਮ ਕਰਨਗੇ ਰੋਬੋਟਸ

ਦ੍ਰਿਸ਼ਟੀ ਮਰੀਨ ਦੇ ਆਪਰੇਸ਼ਨ ਹੈੱਡ ਨਵੀਨ ਅਵਸਥੀ ਨੇ ਦੱਸਿਆ ਕਿ ਦੋਵੇਂ ਹੀ ਏ.ਆਈ. ਮਾਨੀਟਰ ਕੈਮਰਾ ਬੇਸਡ ਸਿਸਟਮ ਹਨ, ਜੋ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਸਕੈਮ ਕਰਕੇ ਰਿਸਕ ਡਿਟੈਕਟ ਕਰਦੇ ਹਨ। ਨਾਲ ਹੀ ਇਹ ਰੀਅਲ ਟਾਈਮ ਇਨਫਾਰਮੇਸ਼ਨ ਲਾਈਫ ਗਾਰਡ ਨਾਲ ਸ਼ੇਅਰ ਕਰਨਗੇ, ਜਿਸ ਕਾਰਨ ਗਾਰਡਸ ਕਿਸੇ ਐਮਰਜੈਂਸੀ ਸਥਿਤੀ 'ਚ ਤੇਜ਼ੀ ਨਾਲ ਰਿਸਪਾਂਸ ਕਰ ਸਕਣਗੇ। 

Aurus ਦੀ ਮਦਦ ਨਾਲ ਟੀਮ ਗੋਆ ਬੀਚ 'ਤੇ ਜ਼ਿਆਦਾ ਬਿਹਤਰ ਤਰੀਕੇ ਨਾਲ ਮਾਨੀਟਰਿੰਗ ਕਰ ਸਕੇਗੀ। ਇਹ ਇਕ ਸੈਲਫੀ ਡਰਾਈਵਿੰਗ ਰੋਬੋਟ ਹੈ, ਜਿਸਨੂੰ ਲਾਈਫਸੇਵਰਸ ਦੀ ਮਦਦ ਨਾਲ ਡਿਵੈਲਪ ਕੀਤਾ ਗਿਆ ਹੈ। ਇਹ ਨਾਨ-ਸਵਿਮਿੰਗ ਜ਼ੋਨ 'ਚ ਪੈਟਰੋਲਿੰਗ ਕਰੇਗਾ ਅਤੇ ਟੂਰਿਸਟ ਨੂੰ ਵੱਡੀਆਂ ਲਹਿਰਾਂ ਦੀ ਜਾਣਕਾਰੀ ਵੀ ਦੇਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਬੋਟ ਨੇ 110 ਘੰਟਿਆਂ ਦੇ ਆਟੋਨਾਮਸ ਵਰਕ ਆਵਰ ਪੂਰਾ ਕਰ ਲਿਆ ਹੈ। ਇਸਨੇ 130 ਕਿਲੋਮੀਟਰ ਦਾ ਏਰੀਆ ਕਵਰ ਕੀਤਾ ਹੈ। 

ਦੂਜੇ ਰੋਬੋਟ 'ਚ ਕੀ ਹੈ ਖਾਸ

Triton ਵੀ Aurus ਦੇ ਨਾਲ ਕੰਮ ਕਰੇਗਾ, ਜਿਸ ਨਾਲ ਲਾਈਫ ਗਾਰਡ ਨੂੰ ਬੀਚ ਦੀ ਪੂਰੀ ਡਿਟੇਲਸ ਮਿਲੇਗੀ। Triton ਨੇ ਹੁਣ ਤਕ 19 ਹਜ਼ਾਰ ਘੰਟਿਆਂ ਦਾ ਰਨ ਟਾਈਮ ਪੂਰਾ ਕਰ ਲਿਆ ਹੈ। ਅਵਸਥੀ ਨੇ ਦੱਸਿਆ ਕਿ ਬੀਚ ਮਾਨੀਟਰਿੰਗ ਲਈ ਨਵੀਂ ਤਕਨਾਲੋਜੀ ਦੇ ਇਸਤੇਮਾਲ ਨਾਲ ਮਾਈਗ੍ਰੇਟਿਡ ਰਿਸਕ ਨੂੰ ਘ੍ਟ ਕੀਤਾ ਜਾ ਸਕੇਗਾ ਅਤੇ ਲੋਕਾਂ ਦੀ ਸੁਰੱਖਿਆ ਬਿਹਤਰ ਹੋਵੇਗੀ। 

ਦੋਵਾਂ ਹੀ ਏ.ਆਈ. ਸਿਸਟਮ ਨੂੰ ਟੈੱਕ ਲਾਈਫਸੇਵਰਸ ਆਪਰੇਟ ਕਰਨਗੇ। ਕੰਟਰੋਲ ਰੂਮ 'ਚ ਬੈਠੀ ਟੀਮ ਫੈਸਲਾ ਕਰੇਗੀ ਕਿ ਇਹ ਦੋਵੇਂ ਰੋਬੋਟਸ ਕਿਸ ਏਰੀਆ 'ਚ ਪੈਟਰੋਲਿੰਗ ਕਰਨਗੇ। Aurus ਮਿਰਾਮਾਰ ਬੀਚ 'ਤੇ ਰਹੇਗਾ, ਜਦਕਿ Triton ਕਈ ਬੀਚ 'ਤੇ ਮੌਜੂਦ ਹੋਵੇਗਾ। ਦ੍ਰਿਸ਼ਟੀ ਮਰੀਨ ਦਾ ਮੰਨਣਾ ਹੈ ਕਿ ਬੀਚ ਮਾਨੀਟਰਿੰਗ ਲਈ ਰੋਬੋਟਸ ਅਤੇ ਏ.ਆਈ. ਬੇਸਡ ਸਿਸਟਮ ਦੇ ਇਸਤੇਮਾਲ ਨਾਲ ਬਹੁਤ ਕੁਝ ਆਸਾਨ ਹੋਵੇਗਾ।


Rakesh

Content Editor

Related News