ਸਮਾਰਟਫੋਨ ਦੀ ਜ਼ਰੂਰਤ ਨੂੰ ਖ਼ਤਮ ਕਰ ਦੇਵੇਗੀ ਇਹ ਡਿਵਾਈਸ! ਜਾਣੋ ਕੀਮਤ ਤੇ ਖੂਬੀਆਂ
Saturday, Jan 13, 2024 - 08:08 PM (IST)
ਗੈਜੇਟ ਡੈਸਕ- ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ (CES 2024) 'ਚ ਟ੍ਰਾਂਸਪੇਰੇਂਟ ਟੀਵੀ ਤੋਂ ਲੈ ਕੇ ਕਈ ਅਨੋਖੇ ਗੈਜੇਟ ਲਾਂਚ ਹੋਏ ਹਨ। ਇਨ੍ਹਾਂ 'ਚੋਂ ਇਕ Rabbit R1 ਵੀ ਹੈ ਜਿਸਨੂੰ ਅਮਰੀਕਾ ਦੀ ਇਕ ਸਟਾਰਟਅਪ ਕੰਪਨੀ ਨੇ ਪੇਸ਼ ਕੀਤਾ ਹੈ। Rabbit R1 ਪਾਕੇਟ ਸਾਈਜ਼ ਏ.ਆਈ. ਅਸਿਸਟੈਂਟ ਹੈ ਜਿਸ ਵਿਚ ਇਕ ਕਸਟਮਾਈਜ਼ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ ਇਹ ਸਕਿਓਰਿਟੀ ਫੀਚਰ, ਆਪਣੇ ਸੋਸ਼ਲ ਮੀਡੀਆ ਅਕਾਊਂਟ 'ਚ ਇੰਝ ਕਰੋ ਐਕਟਿਵ
Rabbit R1 ਨੂੰ Teenage ਇੰਜੀਨੀਅਰਿੰਗ ਦੀ ਸਾਂਝੇਦਾਰੀ 'ਚ ਤਿਆਰ ਕੀਤਾ ਗਿਆ ਹੈ। Rabbit R1 ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਦੀ ਛੁੱਟੀ ਕਰ ਦੇਵੇਗਾ ਅਤੇ ਸਮਾਰਟਫੋਨ ਦੇ ਮੁਕਾਬਲੇ ਇਹ ਜ਼ਿਆਦਾ ਸਮਾਰਟ ਹੈ। Rabbit R1 ਦਾ ਮੁਕਾਬਲੇ ਹਿਊਮੈਨ (Humane) ਦੇ AiPin ਨਾਲ ਹੋਵੇਗਾ ਜਿਸਨੂੰ ਕੁਝ ਦਿਨ ਪਹਿਲਾਂ ਹੀ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ- WhatsApp 'ਚ ਆ ਰਿਹੈ ਨਵਾਂ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ
Rabbit R1 ਦੀ ਕੀਮਤ
Rabbit R1 ਦੀਕੀਮਤ 199 ਡਾਲਰ (ਕਰੀਬ 16,500 ਰੁਪਏ) ਰੱਖੀ ਗਈ ਹੈ ਅਤੇ ਇਸਨੂੰ ਇਕ ਹੀ ਰੰਗ- ਓਰੇਂਜ 'ਚ ਮੁਹੱਈਆ ਕਰਵਾਇਆ ਜਾਵੇਗਾ। Rabbit R1 ਦੀ ਵਿਕਰੀ ਅਮਰੀਕਾ 'ਚ ਅਪ੍ਰੈਲ ਤੋਂ ਸ਼ੁਰੂ ਹੋਵੇਗੀ ਪਰ ਪ੍ਰੀ-ਬੁਕਿੰਗ 31 ਮਾਰਚ ਤਕ ਕੀਤੀ ਜਾ ਸਕੇਗੀ। ਅਮਰੀਕਾ ਤੋਂ ਬਾਅਦ Rabbit R1 ਦੀ ਵਿਕਰੀ ਕੈਨੇਡਾ, ਡੈਨਮਾਰਕ, ਜਰਮਨੀ, ਆਇਰਲੈਂਡ, ਇਟਲੀ, ਨੀਦਰਲੈਂਡ, ਸਪੇਨ, ਦੱਖਣ ਕੋਰੀਆ, ਜਾਪਾਨ, ਸਵੀਡਨ ਅਤੇ ਬ੍ਰਿਟੇਨ 'ਚ ਹੋਵੇਗੀ।
Rabbit R1 ਦੀਆਂ ਖੂਬੀਆਂ
ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ
Rabbit R1 'ਚ ਕਸਮਾਈਜ਼ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ ਜਿਸਦਾ ਨਾਂ Rabbit OS ਹੈ। ਇਸ ਓ.ਐੱਸ. ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਡਿਵਾਈਸ 'ਚ ਕਿਸੇ ਐਪ ਨੂੰ ਜਾਊਨਲੋਡ ਹੀ ਨਹੀਂ ਕਰਨਾ ਪਵੇਗਾ। ਇਸ ਵਿਚ ਕਲਾਊਡ ਆਧਾਰਿਤ ਸੇਵਾਵਾਂ ਮਿਲਣਗੀਆਂ। Rabbit R1 ਰਾਹੀਂ ਤੁਸੀਂ ਕੈਬ ਬੁੱਕ ਕਰ ਸਕੋਗੇ, ਸ਼ਾਪਿੰਗ ਕਰ ਸਕੋਗੇ, ਕਿਸੇ ਨੂੰ ਮੈਸੇਜ ਭੇਜ ਸਕੋਗੇ ਅਤੇ ਮਿਊਜ਼ਿਕ ਵੀ ਸੁਣ ਸਕੋਗੇ।
Rabbit R1 'ਚ ਮੀਡੀਆਟੈੱਕ ਦਾ ਪ੍ਰੋਸੈਸਰ, 4 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੈ। ਇਸ ਵਿਚ 2.88 ਇੰਚ ਦੀ ਸਕਰੀਨ ਹੈ। ਇਸ ਸਕਰੀਨ 'ਤੇ ਪਲੇਅ ਹੋ ਰਹੇ ਮਿਊਜ਼ਿਕ, ਮੌਸਮ, ਟਾਈਮ ਆਦਿ ਦੀ ਜਾਣਕਾਰੀ ਮਿਲੇਗੀ। ਕੁਨੈਕਟੀਵਿਟੀ ਲਈ ਇਸ ਵਿਚ Wi-Fi ਅਤੇ 4G LTE ਦਾ ਸਪੋਰਟ ਹੈ। ਇਸ ਵਿਚ ਸਿਮ ਕਾਰਡ ਵੀ ਇਸਤੇਮਾਲ ਕੀਤਾ ਜਾ ਸਕੇਗਾ।
ਇਸ ਵਿਚ 360 ਡਿਗਰੀ ਰੋਟੇਟਿੰਗ ਕੈਮਰਾ ਦਿੱਤਾ ਗਿਆ ਹੈ ਜਿਸਦੇ ਨਾਲ ਇਕ ਪ੍ਰਾਈਵੇਸੀ ਮੋਡ ਵੀ ਹੈ। ਇਸ ਛੋਟੀ ਜਿਹੀ ਡਿਵਾਈਸ ਨਾਲ ਆਡੀਓ ਅਤੇ ਵੀਡੀਓ ਕਾਲਿੰਗ ਵੀ ਕੀਤੀ ਜਾ ਸਕੇਗੀ। ਇਸ ਵਿਚ 1000mAh ਦੀ ਬੈਟਰੀ, USB Type-C ਚਾਰਜਿੰਗ ਪੋਰਟ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- Flipkart 'ਤੇ ਸ਼ੁਰੂ ਹੋ ਰਹੀ ਧਮਾਕੇਦਾਰ ਸੇਲ! iPhone ਸਣੇ ਇਨ੍ਹਾਂ ਪ੍ਰੋਡਕਟਸ 'ਤੇ ਮਿਲੇਗਾ ਬੰਪਰ ਡਿਸਕਾਊਂਟ