ਘਰ ''ਚ ਅਜਿਹੀਆਂ ਸਮਾਰਟ ਖਿੜਕੀਆਂ ਦੇ ਹੁੰਦੇ ਨਹੀਂ ਹੋਵੇਗੀ ਟੀ.ਵੀ. ਦੀ ਲੋੜ

Tuesday, Feb 23, 2016 - 01:10 PM (IST)

ਘਰ ''ਚ ਅਜਿਹੀਆਂ ਸਮਾਰਟ ਖਿੜਕੀਆਂ ਦੇ ਹੁੰਦੇ ਨਹੀਂ ਹੋਵੇਗੀ ਟੀ.ਵੀ. ਦੀ ਲੋੜ

ਜਲੰਧਰ— ਭਵਿੱਖ ''ਚ ਅਜਿਹੀਆਂ ਖਿੜਕੀਆਂ ਬਾਜ਼ਾਰ ''ਚ ਆਉਣ ਵਾਲੀਆਂ ਹਨ ਜਿਨ੍ਹਾਂ ਨੂੰ ਖਰੀਦਣ ਤੋਂ ਬਾਅਦ ਤੁਹਾਨੂੰ ਟੀ.ਵੀ.ਖਰੀਦਣ ਦੀ ਲੋੜ ਨਹੀਂ ਪਵੇਗੀ ਜਾਂ ਇੰਝ ਕਹਿ ਲਓ ਕਿ ਘਰ ਵਿਚ ਅਜਿਹੀਆਂ ਖਿੜਕੀਆਂ ਦੇ ਹੁੰਦੇ ਅਲੱਗ ਤੋਂ ਟੀ.ਵੀ. ਰੱਖਣ ਦੀ ਲੋੜ ਨਹੀਂ ਪਵੇਗੀ। ਇਕ ਨਵੀਂ ਖੋਜ ਮੁਤਾਬਕ ਖਿੜਕੀ ਜਾਂ ਕੱਚ ਦੀਆਂ ਦੂਜੀਆਂ ਵਸਤੂਆਂ ਵੱਡੇ ਥਰਮੋਸਟੇਟ (ਤਾਪਮਾਨ ਕੰਟਰੋਲ ਕਰਨ ਦਾ ਉਪਕਰਣ) ਜਾਂ ਵੱਡੇ ਟੀ.ਵੀ. ਦੀ ਤਰ੍ਹਾਂ ਕੰਮ ਕਰ ਸਕਦੀਆਂ ਹਨ। 
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਐਸੋਸੀਏਟ ਪਰੋਫੈਸਰ ਅਤੇ ਇਸ ਖੋਜ ਦੇ ਮੁਖੀ ਕੈਨੇਥ ਚਾਓ ਨੇ ਕਿਹਾ ਕਿ ਇੰਜੀਨੀਅਰ ਧਾਂਤਾਂ ਦੀ ਵਿਆਪਕਤਾ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਇਸ ਨੂੰ ਡਿਸਪਲੇ ਤਕਨੀਕ ਲਈ ਵਰਤਿਆ ਜਾ ਸਕੇ। ਖੋਜਕਾਰ ਸੰਭਾਵਿਤ ਇਲੈਕਟ੍ਰੋਨਿਕ ਸਮਰਥਾਵਾਂ ਨੂੰ ਇਕੱਠਾ ਕਰਕੇ ਆਮ ਖਿੜਕੀ ਨੂੰ ਸਮਾਰਟ ਬਣਾਉਣਾ ਚਾਹੁੰਦੇ ਹਨ। ਇਸ ਖੋਜ ਦਾ ਪ੍ਰਕਾਸ਼ਨ ਸਾਇੰਟੀਫਿਕ ਰਿਪੋਰਟ ਜਨਰਲ ''ਚ ਕੀਤਾ ਗਿਆ ਹੈ।


Related News