ਏਅਰਟੈੱਲ, ਆਈਡੀਆ ਵੋਡਾਫੋਨ ਲਈ ਖਤਰੇ ਦੀ ਘੰਟੀ ਬਣਿਆ ਰਿਲਾਇੰਸ Jio
Friday, Sep 02, 2016 - 12:59 PM (IST)

ਜਲੰਧਰ : ਰਿਲਾਇੰਸ ਇੰਡਸਟਰੀ ਲਿਮੀਟੇਡ ਦੇ ਪ੍ਰਧਾਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੀ ਅਧਿਕਾਰਿਕ ਲਾਂਚ ਦੀ ਘੋਸ਼ਣਾ ਕੀਤੀ ਹੈ। 5 ਸਤੰਬਰ ਤੋਂ ਦੇਸ਼ ''ਚ ਜੀਓ ਦੀ ਵਪਾਰਕ ਸੇਵਾ ਸ਼ੁਰੂ ਹੋ ਜਾਵੇਗੀ। ਇਹ ਰਿਲਾਇੰਸ ਜੀਓ ਦਾ ਸਵਾਗਤ ਆਫਰ ਹੋਵੇਗਾ, ਜਿਸ ਦੇ ਤਹਿਤ 31 ਦਸਬੰਰ 2016 ਤੱਕ ਰਿਲਾਇੰਸ ਜੀਓ ਦੀ ਵਾਇਸ, ਡਾਟਾ ਅਤੇ ਵੀਡੀਓ ਸੇਵਾਵਾਂ ਪੂਰੀ ਤਰ੍ਹਾਂ ਨਾਲ ਮੁਫਤ ''ਚ ਹੋਣਗੀਆਂ। ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੇ ਪਲਾਨ ਨੂੰ ਦੁਨੀਆ ਦਾ ਸਭ ਤੋਂ ਸਸਤਾ ਡਾਟਾ ਦੱਸਿਆ ਹੈ। ਰਿਲਾਇੰਸ ਜੀਓ ਦੀ ਘੋਸ਼ਣਾ ਤੋਂ ਬਾਅਦ ਟੈਲੀਕਾਮ ਕੰਪਨੀਆਂ ਦੇ ਸ਼ੇਅਰਾਂ ''ਚ ਗਿਰਾਵਟ ਦੇਖਣ ਨੂੰ ਮਿਲੇਗੀ। 12 ਵਜੇ ਤੱਕ ਬੀ.ਐੱਸ.ਈ. ''ਤੇ ਭਾਰਤੀ ਏਅਰਟੈੱਲ 7.19 ਫੀਸਦੀ, ਆਈਡਿਆ ਸੇਲੂਲਰ 7.43 ਫੀਸਦੀ, ਰਿਲਾਇੰਸ ਕਿਮੀਊਨੀਕੇਸ਼ਨ 3.15 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਹੇ ਹਨ।