Oreo ਅਪਡੇਟ ਤੋਂ ਬਾਅਦ ਗੂਗਲ ਸਮਾਰਟਫੋਨਸ ''ਚ ਆ ਰਹੀ ਹੈ ਅਲਾਰਮ ਦੀ ਸਮੱਸਿਆ
Monday, Sep 25, 2017 - 05:48 PM (IST)

ਜਲੰਧਰ- ਹਾਲ ਹੀ 'ਚ ਐਂਡਰਾਇਡ ਦੀ ਲੇਟੈਸਟ ਅਪਡੇਟ ਓਰਿਓ ਪਿਕਸਲ ਅਤੇ ਨੈਕਸਸ ਡਿਵਾਈਸਿਸ ਲਈ ਉਪਲੱਬਧ ਹੋਈ ਹੈ। ਉਥੇ ਹੀ ਇਨ੍ਹਾਂ ਸਮਾਰਟਫੋਨ ਯੂਜ਼ਰਸ ਨੂੰ ਇਸ ਅਪਡੇਟ ਤੋਂ ਬਾਅਦ ਇਕ ਬਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਡਿਵਾਈਸਿਸ 'ਚ ਓਰਿਓ ਦੀ ਅਪਡੇਟ ਦੇ ਨਾਲ ਹੀ ਗੂਗਲ ਅਲਾਰਮ ਐਪ 'ਚ ਕੁਝ ਖਰਾਬੀ ਆ ਰਹੀ ਹੈ।
ਰਿਪੋਰਟ ਮੁਤਾਬਕ ਇਕ ਯੂਜ਼ਰ ਨੇ ਦੱਸਿਆ ਕਿ ਓਰਿਓ ਦੇ ਅਪਡੇਟ ਤੋਂ ਬਾਅਦ ਉਸ ਦਾ ਪਿਕਸਲ ਡਿਵਾਈਸ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ। ਜੇਕਰ ਤੁਸੀਂ ਆਪਣੇ ਫੋਨ 'ਚ ਅਲਾਰਮ ਸੈੱਟ ਕੀਤਾ ਹੈ ਅਤੇ ਉਹ ਸਮਾਂ ਆ ਗਿਆ ਹੈ, ਹੁਣ ਤੁਹਾਨੂੰ ਇਸ ਬਾਰੇ ਪਤਾ ਲੱਗ ਗਿਆ ਹੈ ਅਤੇ ਤੁਸੀਂ ਆਪਣਾ ਅਲਾਰਮ ਬੰਦ ਕਰ ਦਿੱਤਾ ਹੈ ਪਰ ਇਹ ਬੰਦ ਨਹੀਂ ਹੋ ਰਿਹਾ ਹੈ। ਇਸ ਸਮੱਸਿਆ ਦਾ ਸਾਹਮਣਾ ਕਾਫੀ ਯੂਜ਼ਰਸ ਨੂੰ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਕੁਝ ਯੂਜ਼ਰਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਇਸ ਸਮੱਸਿਆ ਕਾਰਨ ਆਪਣੇ ਕੰਮ ਦੇਰ ਨਾਲ ਪਹੁੰਚ ਰਹੇ ਹਨ। ਹਾਲਾਂਕਿ ਗੂਗਲ ਨੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।