500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ''ਤੇ HP ਨੇ ਲਾਂਚ ਕੀਤੀ ਨਵੀਂ ਸਕੀਮ

Saturday, Nov 12, 2016 - 04:16 PM (IST)

500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ''ਤੇ HP ਨੇ ਲਾਂਚ ਕੀਤੀ ਨਵੀਂ ਸਕੀਮ

ਜਲੰਧਰ - ਅਮਰੀਕੀ ਮਲਟੀਨੈਸ਼ਨਲ ਇਨਫਾਰਮੇਸ਼ਨ ਟੈਕਨਾਲੋਜ਼ੀ ਕੰਪਨੀ HP ਨੇ ਭਾਰਤ ''ਚ 500 ਅਤੇ 1000 Rs ਦੇ ਨੋਟ ਬੰਦ ਹੋਣ ''ਤੇ ਨਵੀਂ ਸਕੀਮ ਲਾਂਚ ਕੀਤੀ ਹੈ ਜਿਸ ਨੂੰ 50-day payment holiday ਨਾਮ ਦਿੱਤਾ ਗਿਆ ਹੈ। ਇਸ ਸਕੀਮ ਦੀ ਮਦਦ ਨਾਲ ਗਾਹਕ ਅਸਾਨੀ ਨਾਲ ਬਿਨਾਂ ਪੈਸੀਆਂ ਦੀ ਚਿੰਤਾ ਕੀਤੇ ਨੋਟਬੁੱਕ ਖਰੀਦ ਸਕੋਗੇ।

 

ਕੰਪਨੀ ਨੇ ਇਕ ਬਿਆਨ ''ਚ ਕਿਹਾ ਹੈ ਕਿ ਇਸ ਸਕੀਮ ਦੇ ਤਹਿਤ ਜੀਰੋ-ਇੰਟਰਸਟ EMI ਅਤੇ ਜੀਰੋ ਡਾਊਨ ਪੇਮੇਂਟ ''ਤੇ HP ਦੇ ਲੈਪਟਾਪ ਖਰੀਦੇ ਜਾ ਸਕਣਗੇ। ਨੋਟਬੁੱਕ ਖਰੀਦਣ ਦੇ ਚਾਹਵਾਨ ਗਾਹਕ 2016 ''ਚ ਇਸ ਨੂੰ ਖਰੀਦਣਗੇ ਜਦ ਕਿ ਇਸ ਦੀ ਪੇਮੇਂਟ EMI ਦੇ ਰੂਪ ''ਚ 2017 ਨਾਲ ਸ਼ੁਰੂ ਹੋਵੇਗੀ। ਇਸ ਖਾਸ ਸਕੀਮ ਨੂੰ 30 ਨਵੰਬਰ ਤੱਕ ਲਾਗੂ ਕੀਤਾ ਗਿਆ ਹੈ ਅਤੇ ਇਹ 23,190 ਰੁਰੁਪਏ ਤੋਂ ਉਪਰ ਦੇ ਮਾਡਲਸ ''ਤੇ ਨਿਯਮਕ ਹੈ।


Related News