ਐਂਡਰਾਇਡ ਅਤੇ iOS ਲਈ ਸ਼ੁਰੂ ਕੀਤੀ ਗਈ Text Recognition ਨਾਲ Adobe Scan App

Friday, Jun 02, 2017 - 03:36 PM (IST)

ਐਂਡਰਾਇਡ ਅਤੇ iOS ਲਈ ਸ਼ੁਰੂ ਕੀਤੀ ਗਈ Text Recognition ਨਾਲ Adobe Scan App

ਜਲੰਧਰ- ਅਡੋਬ ਨੇ ਬੁੱਧਵਾਰ ਨੂੰ ਆਪਣਾ ਅਡੋਬ ਸਕੈਨ ਨਾਂ ਤੋਂ ਇਕ ਐਪ ਲਾਂਚ ਕੀਤਾ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਗੂਗਲ ਪਲੇ ਸਟੋਰ ਅਤੇ ਐਪਲ ਦੇ ਐਪ ਸਟੋਰ 'ਚ ਪਹਿਲਾਂ ਤੋਂ ਮੌਜੂਦ ਐਪਸ ਨੂੰ ਛੱਡ ਕੇ ਅਡੋਬ ਐਪ ਨੂੰ ਕਿਉਂ ਚੁਣੀਏ, ਤਾਂ ਤੁਹਾਨੂੰ ਦੱਸ ਦਈਏ ਕਿ ਕੰਪਨੀ ਦਾ ਇਹ ਨਵਾਂ ਐਪ ਅਡੋਬ ਡਾਕੂਮੈਂਟ ਕਲਾਊਡ ਨਾਲ ਪੇਸ਼ ਕੀਤਾ ਗਿਆ ਹੈ। ਇਸ ਨੂੰ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਅਡੋਬ ਦਾ ਇਹ ਨਵਾਂ ਐਪ ਅਡੋਬ ਡਾਕੂਮੈਂਟ ਕਲਾਊਡ ਨਾਲ ਆਉਂਦਾ ਹੈ। ਇਸ ਦੇ ਫੀਚਰ ਨੂੰ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਇਸ 'ਚ ਆਪਣਾ ਅਡੋਬ ਆਈ. ਡੀ. ਬਣਾਉਣੀ ਪਵੇਗੀ। ਜਿਸ ਤੋਂ ਬਾਅਦ ਹੀ ਯੂਜ਼ਰ ਇਸ ਦੇ ਫੀਚਰ ਦਾ ਇਸਤੇਮਾਲ ਕਰ ਸਕਦਾ ਹੈ। ਇਹ ਐਂਡਰਾਇਡ ਅਤੇ iOS ਲਈ ਉਪਲੱਬਧ ਹੈ।
ਅਡੋਬ ਸਕੈਨ ਲਗਭਗ ਹਰ ਦੂਜੇ ਸਕੈਨਿੰਗ ਐਪ ਹੀ ਤਰ੍ਹਾਂ ਹੀ ਕੰਮ ਕਰਦਾ ਹੈ। ਇਹ ਸਕੈਨ ਕੀਤੇ ਗਏ ਕੰਟੇਂਟ ਅਤੇ ਸ਼ਾਰਪ ਕਰਨ ਦਾ ਆਪਸ਼ਨ ਦਿੰਦਾ ਹੈ ਅਤੇ ਸਕੈਨ ਜਾਂ ਫੋਟੋ ਨੂੰ ਤੁਹਾਡੇ ਕੈਮਰੇ ਦੇ ਰੋਲ ਤੋਂ ਛੂਹ ਸਕਦਾ ਹੈ। ਯੂਜ਼ਰ ਇਸ ਦੇ ਮਾਧਿਅਮ ਤੋਂ ਇਕ ਤੋਂ ਜ਼ਿਆਦਾ ਪੇਜ ਜਾਂ ਡਾਕੂਮੈਂਟ ਨੂੰ ਸਕੈਨ ਕਰ ਸਕਦੇ ਹਨ ਅਤੇ ਫਿਰ ਸਕੈਨ ਨੂੰ ਪੀ. ਡੀ. ਐੱਫ. ਫਾਈਲਾਂ ਦੇ ਰੂਪ 'ਚ ਅਡੋਬ ਸਕੈਨ ਐਪ ਦੀ ਮਦਦ ਨਾਲ ਸੇਵ ਕਰ ਸਕਦੇ ਹੋ। ਇਸ ਤੋਂ ਇਲਾਵਾ ਅਡੋਬ ਸਕੈਨ ਟੇਕਸਟ ਨੂੰ ਵੀ ਪਛਾਣ ਸਕਦਾ ਹੈ, ਮਾਈਕ੍ਰੋਸਾਫਟ ਲੈਂਸ ਦੇ ਰਾਹੀ ਕੀਤਾ ਜਾਂਦਾ ਹੈ। ਯੂਜ਼ਰ ਇਸ ਦੇ ਰਾਹੀ ਸਕੈਨ ਫੋਟੋ ਨੂੰ ਐਡੀਟ ਕਰ ਸਕਦਾ ਹੈ। ਇਹ ਪ੍ਰੋਫੈਕਸ਼ਨ ਦੇ ਨਾਲ-ਨਾਲ ਵਿਦਿਆਰਥੀਆਂ ਲਈ ਵੀ ਉਪਯੋਗੀ ਹੋ ਸਕਦੀ ਹੈ।
ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਫਰੀ ਅਡੋਬ ਸਕੈਨ ਐਪ ਤੁਹਾਨੂੰ ਡਿਵਾਈਸ ਨੂੰ ਇਕ ਸ਼ਕਤੀਸ਼ਾਲੀ ਪੋਰਟੇਬਲ ਸਕੈਨਰ 'ਚ ਬਦਲ ਦਿੰਦਾ ਹੈ, ਜੋ ਆਟੋਮੈਟਿਕ ਟੇਕਸਟ ਦੀ ਪਛਾਣ ਕਰ ਲੈਣਾ ਹੈ। ਇਸ ਦੇ ਰਾਹੀ ਯੂਜ਼ਰ ਜਿਵੇਂ ਕਿ ਰਿਸਿਪਟਸ, ਨੋਟਸ, ਦਸਤਾਵੇਜ਼, ਫੋਟੋ, ਬਿਜਨੈੱਸ ਕਾਰਡ, ਵਹਾਈਟਬੋਰਡ ਨੂੰ ਅਡੋਬ P46 'ਚ ਫਿਰ ਤੋਂ ਉਪਯੋਗ ਕਰ ਸਕਦੇ ਹੋ।


Related News