ਲਾਂਚ ਹੋਈ ਨਵੀਂ ਇਲੈਕਟ੍ਰਿਕ ਬਾਈਕ ADMS Boxer, 1.25 ਲੱਖ ਹੈ ਕੀਮਤ
Saturday, Jul 09, 2022 - 04:53 PM (IST)

ਆਟੋ ਡੈਸਕ– ਇਲੈਕਟਰਿਕ ਵਾਹਨ ਨਿਰਮਾਤਾ ADMS ਨੇ ਆਪਣੀ ਨਵੀਂ ਇਲੈਕਟ੍ਰਿਕ ਬਾਈਕ ADMS Boxer ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਬਾਈਕ ਨੂੰ ਬੈਂਗਲੁਰੂ ’ਚ ਆਯੋਜਿਤ ਗਰੀਨ ਵ੍ਹੀਕਲ ਐਕਸਪੋਰ ਦੇ ਤੀਜੇ ਸੈਸ਼ਨ ’ਚ ਲਾਂਚ ਕੀਤਾ ਹੈ। ADMS Boxer ਬਾਈਕ ਹੀਰੋ ਸਪਲੈਂਡਰ ਦੀ ਤਰ੍ਹਾਂ ਦਿਸਦੀ ਹੈ। ਜੇਕਰ ਇਸਦੇ ਬੈਟਰੀ ਦੇ ਹਿੱਸੇ ਨੂੰ ਛੱਡ ਦਿੱਤਾ ਜਾਵੇ ਤਾਂ ਇਸਦਾ ਪੂਰਾ ਡਿਜ਼ਾਈਨ ਹੀਰੋ ਸਪਲੈਂਡਰ ਵਰਗਾ ਹੈ। ADMS Boxer ਦੀ ਕੀਮਤ 1.25 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ।
ਰੇਂਜ
ADMS Boxer ’ਚ ਤਿੰਨ ਰਾਈਡਿੰਗ ਮੋਡ ਦੇ ਨਾਲ ਇਕ ਰਿਵਰਸ ਮੋਡ ਦਿੱਤਾ ਗਿਆ ਹੈ। ਈਕੋ ਮੋਡ ’ਚ ਇਹ ਬਾਈਕ 140 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ ਜੋ ਸਭ ਤੋਂ ਜ਼ਿਆਦਾ ਹੈ। ਇਸ ਵਿਚ ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ ਜੋ ਕਿ ਹਬ ਮਾਊਂਟੇਡ ਮੋਟਰ ਨੂੰ ਪਾਵਰ ਦਿੰਦੀ ਹੈ। ਫਿਲਹਾਲ ਕੰਪਨੀ ਨੇ ਇਸ ਬਾਈਕ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਡਿਜ਼ਾਈਨ
ADMS Boxer ’ਚ ਹੀਰੋ ਸਪਲੈਂਡਰ ਵਰਗੀ ਚੋਰਸ ਹੈੱਡਲਾਈਨਟ, ਟੇਲ ਲੈਂਪ, ਟਰਨ ਇੰਡੀਕੇਟਰ, ਸੀਟ ਅਤੇ ਮਡਗਾਰਡ ਲਗਾਇਆ ਗਿਆ ਹੈ। ਬਾਈਕ ਦੇ ਇੰਜਣ ਕੰਪਾਰਟਮੈਂਟ ’ਚ ਇਕ ਵੱਡੀ ਬੈਟਰੀ ਲਗਾਈ ਗਈ ਹੈ ਜਿਸ ਨੂੰ ਚਿੱਟੇ ਕਵਰ ਨਾਲ ਢਕਿਆ ਗਿਆ ਹੈ।
ਫੀਚਰਜ਼
ADMS Boxer ਦਾ ਸਸਪੈਂਸ਼ਨ ਸੈੱਟਅਪ ਅਤੇ ਇੰਸਟਰੂਮੈਂਟ ਕਲੱਸਟਰ ਵੀ ਸਪਲੈਂਡ ਨਾਲ ਕਾਫੀ ਮਿਲਦਾ-ਜੁਲਦਾ ਹੈ। ਇਸ ਵਿਚ ਵੱਖ-ਵੱਖ ਹੈਂਡਲਬਾਰ ਡਿਜ਼ਾਈਨ ਅਤੇ ਪੋਜੀਸ਼ਨਿੰਗ, ਕ੍ਰੋਮ-ਟਿਪਡ ਗ੍ਰਿਪਸ ਅਤੇ ਯੂਨੀਕ ਸਵਿੱਚ ਕਿਊਬ ਵਰਗੇ ਕੁਝ ਯੂਨੀਕ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਈਕ ਦੇ ਇੰਸਟਰੂਮੈਂਟ ਕਲੱਟਰ ’ਚ ਫਿਊਲ ਗੇਜ ਦੀ ਥਾਂ ਬੈਟਰੀ ਇੰਡੀਕੇਟਰ ਦਿੱਤਾ ਗਿਆ ਹੈ ਅਤੇ ਇਸ ਦੇ ਹੈਂਡਲ ’ਤੇ ਯੂ.ਐੱਸ.ਬੀ. ਚਾਰਜਿੰਗ ਪੋਰਟ ਵੀ ਹੈ। ਬਾਈਕ ’ਚ ਡਿਜੀਟਲ ਇੰਸਟਰੂਮੈਂਟ ਕਲੱਟਰ ਜਾਂ ਡਿਸਪਲੇਅ ਨਹੀਂ ਹੈ।