Acemagic X1: ਦੁਨੀਆ ਦਾ ਪਹਿਲਾ ਡਿਊਲ ਸਕਰੀਨ ਲੈਪਟਾਪ ਹੋਇਆ ਲਾਂਚ, ਜਾਣੋ ਖੂਬੀਆਂ

Monday, Jul 15, 2024 - 12:09 AM (IST)

Acemagic X1: ਦੁਨੀਆ ਦਾ ਪਹਿਲਾ ਡਿਊਲ ਸਕਰੀਨ ਲੈਪਟਾਪ ਹੋਇਆ ਲਾਂਚ, ਜਾਣੋ ਖੂਬੀਆਂ

ਗੈਜੇਟ ਡੈਸਕ- ਕੰਪਨੀ ਨੇ Acemagic X1 ਨੂੰ ਲਾਂਚ ਕੀਤਾ ਹੈ ਜੋ ਦੁਨੀਆ ਦਾ ਪਹਿਲਾ ਡਿਊਲ ਸਕਰੀਨ ਲੈਪਟਾਪ ਹੈ। ਇਸ ਵਿਚ 360 ਡਿਗਰੀ ਹਾਰੀਜੈਂਟਲ ਫੋਲਡ ਫੀਚਰ ਦੇ ਨਾਲ ਡਿਊਲ ਸਕਰੀਨ ਦਿੱਤੀ ਗਈ ਹੈ, ਜਿਸ ਨਾਲ ਯੂਜ਼ਰਜ਼ ਨੂੰ ਸਾਈਡ ਬਾਈ ਸਾਈਡ ਡਿਸਪਲੇਅ ਦਾ ਅਨੁਭਵ ਮਿਲੇਗਾ। ਇਸ ਨੂੰ ਫਲਿੱਪ ਸਕਰੀਨ ਵੀ ਕਿਹਾ ਜਾ ਸਕਦਾ ਹੈ। ਇਸ ਲੈਪਟਾਪ ਨੂੰ ਯੂਜ਼ਰਜ਼ ਆਪਣੀ ਲੋੜ ਦੇ ਹਿਸਾਬ ਨਾਲ ਸੈੱਟ ਕਰਾ ਸਕਦੇ ਹਨ। 

ਖਾਸ ਮੋਡਸ

ਇਸ ਲੈਪਟਾਪ 'ਚ ਬੈਕ ਟੂ ਬੈਕ ਮੋਡ ਵੀ ਹੈ, ਜਿਸ ਦੀ ਮਦਦ ਨਾਲ ਤੁਸੀਂ ਸਾਹਮਣੇ ਬੈਠੇ ਵਿਅਕਤੀ ਨੂੰ ਵੀ ਲੈਪਟਾਪ ਦੀ ਸਕਰੀਨ ਦਿਖਾ ਸਕਦੇ ਹੋ। ਇਹ ਫੀਚਰ ਪ੍ਰੈਜੇਂਟੇਸ਼ਨ, ਗੇਮਾਂ ਅਤੇ ਮੂਵੀ ਦੇਖਣ 'ਚ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਹਾਲਾਂਕਿ, ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

Acemagic X1 ਦੇ ਫੀਚਰਜ਼

ਇਸ ਲੈਪਟਾਪ 'ਚ 12th-generation Intel Core i7-1255U ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ 14 ਇੰਚ ਦੀਆਂ ਦੋ ਫੁਲ ਐੱਚ.ਡੀ. ਸਕਰੀਨਾਂ ਦਿੱਤੀਆਂ ਗਈਆਂ ਹਨ। ਇਹ ਲੈਪਟਾਪ 16 ਜੀ.ਬੀ. ਡਿਊਲ ਚੈਨਲ DDR4 RAM ਅਤੇ 1TB SSD ਸਟੋਰੇਜ ਦੇ ਨਾਲ ਆਉਂਦਾ ਹੈ। 

ਹੋਰ ਫੀਚਰਜ਼

ਕੁਨੈਕਟੀਵਿਟੀ ਲਈ ਇਸ ਲੈਪਟਾਪ 'ਚ ਦੋ USB Type-C, ਇਕ USB 3.0 Type-A ਅਤੇ ਇਕ HDMI 2.0 ਪੋਰਟ ਦਿੱਤਾ ਗਿਆ ਹੈ। ਦੋ USB-C ਪੋਰਟਸ 'ਚੋਂ ਇਕ ਨਾਲ ਇਸ ਲੈਪਟਾਪ ਨੂੰ ਚਾਰਜ ਵੀ ਕੀਤਾ ਜਾ ਸਕਦਾ ਹੈ। ਇਹ ਲੈਪਟਾਪ Wi-Fi 6 ਅਤੇ ਬਲੂਟੁੱਥ 5.2 ਸਪੋਰਟ ਦੇ ਨਾਲ ਆਉਂਦਾ ਹੈ। ਹਾਲਾਂਕਿ, ਇਹ ਲੈਪਟਾਪ ਵਿਕਰੀ ਲਈ ਕਦੋਂ ਉਪਲੱਬਧ ਹੋਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। 


author

Rakesh

Content Editor

Related News