ਸਫਰ ਦੌਰਾਨ ਇਹ ਸਮਾਰਟ ਸੂਟਕੇਸ ਆਪਣੇ ਆਪ ਚੱਲੇਗਾ ਤੁਹਾਡੇ ਨਾਲ
Friday, May 13, 2016 - 06:01 PM (IST)

ਜਲੰਧਰ- ਕਿਸੇ ਲੰਬੇ ਸਫਰ ''ਤੇ ਘੁੰਮਣ ਜਾਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਪਰ ਉਸੇ ਲੰਬੇ ਸਫਰ ''ਚ ਆਪਣੇ ਸੂਟਕੇਸ ਨੂੰ ਚੁੱਕ ਕੇ ਲਿਜਾਣਾ ਥੋੜਾ ਮੁਸ਼ਕਿਲ ਲੱਗਦਾ ਹੈ। ਸਮਾਨ ਦਾ ਧਿਆਨ ਰੱਖਣ ਲਈ ਉਸ ਨੂੰ ਆਪਣੇ ਹੱਥ ''ਚ ਜਾਂ ਨਜ਼ਰਾਂ ਦੇ ਸਾਹਮਣੇ ਰੱਖਣਾ ਪੈਂਦਾ ਹੈ। ਇਸੇ ਮੁਸ਼ਕਿਲ ਦਾ ਹਲ ਕਰਨ ਲਈ ਸੀ.ਈ.ਐੱਸ. ਏਸ਼ੀਆ 2016 ਦੌਰਾਨ ਇਕ ਰੋਬੋਟਿਕ ਸੂਟਕੇਸ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਜੋ ਆਪਣੇ ਵਾਰਿਸ ਨੂੰ ਆਪਣੇ ਆਪ ਫੋਲੋ ਕਰਦਾ ਹੈ। ਕਾਵਾ ਰੋਬੋਟ ਨਾਂ ਦਾ ਇਹ ਸੂਟਕੇਸ ਇਕ ਕਾਵਾ ਰੋਬੋਟ ਟ੍ਰੈਕਿੰਗ ਬਰੈਸਲੇਟ ਦੁਆਰਾ ਆਪਣੇ ਆਪ ਤੁਹਾਡੇ ਪਿੱਛੇ-ਪਿੱਛੇ ਇਕ ਪਾਲਤੂ ਜਾਨਵਰ ਦੀ ਤਰ੍ਹਾਂ ਚੱਲਦਾ ਹੈ। ਇਸ ਦੇ ਨਾਲ-ਨਾਲ ਇਹ ਇਕ ਸਮਾਰਟ ਸੂਟਕੇਸ ਵੀ ਹੈ ਜਿਸ ਨੂੰ ਬਰੈਸਲੇਟ ਦੁਆਰਾ ਹੀ ਆਟੋ-ਲਾਕ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਕਿਸੇ ਕਾਰਨ ਸੂਟਕੇਸ ਤੋਂ 1.5ਮਿੰਟ ਤੋਂ ਜ਼ਿਆਦਾ ਸਮੇਂ ਲਈ ਦੂਰ ਜਾਂਦੇ ਹੋ ਤਾਂ ਇਹ ਇਕ ਅਲਾਰਮ ਨਾਲ ਅਲਰਟ ਕਰਦਾ ਹੈ ਜਿਸ ਨਾਲ ਤੁਸੀਂ ਇਸ ਨੂੰ ਟਰੈਕ ਕਰ ਸਕਦੇ ਹੋ ਅਤੇ 50 ਮੀਟਰ ਦੀ ਦੂਰੀਂ ਤੋਂ ਵੀ ਇਸ ਨੂੰ ਆਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ। । ਇਹ ਅਜਿਹਾ ਪਹਿਲਾ ਸੂਟਕੇਸ ਹੋਵੇਗਾ ਜਿਸ ਨੂੰ ਤੁਸੀਂ ਚਾਰਜ ਕਰ ਸਕਦੇ ਹੋ। ਕਾਵਾ ਰੋਬੋਟ ਸੂਟਕੇਸ ''ਚ ਯੂ.ਐੱਸ.ਬੀ. ਪੋਰਟਸ ਦੁਆਰਾ ਤੁਸੀਂ ਡਾਟਾਕੇਬਲ ਨਾਲ ਇਸ ਨੂੰ ਚਾਰਜ ਕਰ ਸਕਦੇ ਹੋ ਪਰ ਇਸ ''ਚ ਦਿੱਤੀ ਗਈ ਬੈਟਰੀ ਨੂੰ ਚੈੱਕ ਨਹੀਂ ਕੀਤਾ ਜਾ ਸਕਦਾ। ਇਹ ਕਾਵਾ ਰੋਬੋਟ ਜੂਨ ਤੱਕ ਇਕ ਖਾਸ ਪ੍ਰੀ-ਆਰਡਰ ਕੀਮਤ ਨਾਲ US650 ਡਾਲਰ ''ਚ ਚਾਈਨਾ ''ਚ ਉਪਲੱਬਧ ਹੋਵੇਗਾ।